29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਗਲਤੀ ਨਾਲ ਰੇਸ ਦਬਾਉਣ ਕਾਰਨ ਟਕਰਾਈਆਂ 3 ਕਾਰਾਂ

ਨਿਊਯਾਰਕ, 28 ਅਕਤੂਬਰ (ਰਾਜੂ ਸਾਹਿਬਾਜ਼ਪੁਰਾ)-ਐਰੀਜ਼ੋਨਾ ਦੇ ਫੀਨਿਕਸ ਵਿਚ ਬੀ. ਐੱਮ.

ਅਜੀਤ ਡੈਸਕ 29-10-2026
ਨਿਊਯਾਰਕ, 28 ਅਕਤੂਬਰ (ਰਾਜੂ ਸਾਹਿਬਾਜ਼ਪੁਰਾ)-ਐਰੀਜ਼ੋਨਾ ਦੇ ਫੀਨਿਕਸ ਵਿਚ ਬੀ.ਐੱਮ.ਡਬਲਿਊ. ਚਾਲਕ ਨੂੰ ਭੁਲੇਖਾ ਪੈਣ ਕਾਰਨ ਤਿੰਨ ਗੱਡੀਆਂ ਦੀ ਟੱਕਰ ਹੋ ਗਈ। ਹਾਦਸੇ ਵਿਚ ਟੋਇਟਾ ਕੈਮਰੀ, ਹੁੰਡਈ ਐਲਾਂਟਰਾ ਦੀ ਛੱਤ ਉਤੇ ਚੜ੍ਹ ਗਈ। ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ ਪਰ ਕਿਸੇ ਨੂੰ ਗੰਭੀਰ ਸੱਟ ਨਹੀਂ ਲੱਗੀ।ਐਰੀਜ਼ੋਨਾ ਦੇ ਜਨਤਕ ਸੁਰੱਖਿਆ ਵਿਭਾਗ ਮੁਤਾਬਕ ਬੀ.ਐੱਮ.ਡਬਲਿਊ. ਚਾਲਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੇਅਰ ਛੱਡਣ ਲਈ ਕਲੱਚ ਦਬਾਉਣਾ ਚਾਹੁੰਦਾ ਸੀ ਪਰ ਗ਼ਲਤੀ ਨਾਲ ਰੇਸ ਦਬਾਉਣ ਨਾਲ ਗੱਡੀ ਅਚਾਨਕ ਅੱਗੇ ਵਧੀ ਅਤੇ ਅਗਲੀ ਗੱਡੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਇਸ ਮਗਰੋਂ ਤੀਜੀ ਗੱਡੀ ਵੀ ਟੱਕਰ ਦੀ ਲਪੇਟ ਵਿਚ ਆ ਗਈ। ਵਿਭਾਗ ਵਲੋਂ ਜਾਰੀ ਤਸਵੀਰਾਂ ਵਿਚ ਚਿੱਟੀ ਟੋਇਟਾ ਕੈਮਰੀ, ਲਾਲ ਹੁੰਡਈ ਦੀ ਦੱਬੀ ਹੋਈ ਛੱਤ ਉਤੇ ਟਿਕੀ ਦਿਖਾਈ ਦਿੱਤੀ, ਜਦਕਿ ਬੀ.ਐੱਮ.ਡਬਲਿਊ. ਜ਼ੈੱਡ-4 ਪਿੱਛੇ ਖੜ੍ਹੀ ਸੀ। ਟੱਕਰ ਦੌਰਾਨ ਟੋਇਟਾ ਦੂਜੀ ਕਾਰ ਉਤੇ ਕਿਵੇਂ ਚੜ੍ਹੀ, ਇਸ ਦਾ ਪੂਰਾ ਵੇਰਵਾ ਜਾਰੀ ਨਹੀਂ ਕੀਤਾ ਗਿਆ।ਪੁਲਿਸ ਅਨੁਸਾਰ ਬੀ.ਐੱਮ.ਡਬਲਿਊ . ਚਾਲਕ ਵਿਚ ਨਸ਼ੇ ਦੇ ਅਸਰ ਦੇ ਕੋਈ ਸੰਕੇਤ ਨਹੀਂ ਮਿਲੇ। ਵਿਭਾਗ ਨੇ ਚਾਲਕਾਂ ਨੂੰ ਆਪਣੀ ਗੱਡੀ ਦੇ ਕੰਟਰੋਲ ਚੰਗੀ ਤਰ੍ਹਾਂ ਸਮਝਣ ਅਤੇ ਗੱਡੀ ਚਲਾਉਂਦੇ ਸਮੇਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਨਿਊਜਰਸੀ ਵਿਚ ਪ੍ਰਾਰਥਨਾ ਸਭਾ ਦੌਰਾਨ ਗੋਲੀਬਾਰੀ-1 ਮੌਤ, 4 ਜ਼ਖ਼ਮੀ ਅਗਲੀ ਖ਼ਬਰ ਭਾਰਤ-ਜਰਮਨੀ ਦੇ 75 ਸਾਲਾਂ ਦੇ ਕੂਟਨੀਤਕ ਸੰਬੰਧਾਂ ਦੀ ਮਨਾਈ ਵਰ੍ਹੇਗੰਢ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।