25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਆਕਲੈਂਡ ਵਿਖੇ ਭਾਈ ਬਿਕਰਮਜੀਤ ਸਿੰਘ ਤੇ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 08-06-2026
ਆਕਲੈਂਡ (ਨਿਊਜ਼ੀਲੈਂਡ), 7 ਜੂਨ (ਕੁਲਵੰਤ ਸਿੰਘ ਖੈਰਾਂਬਾਦੀ)-ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਅੱਜ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ 1984 ਦੇ ਘੱਲੂਘਾਰੇ ਤੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਏ ਵਿਸ਼ੇਸ਼ ਦਿਵਾਨਾਂ 'ਚ ਹਾਜ਼ਰੀ ਭਰੀ | ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗਿਆਨੀ ਸਰਬਜੀਤ ਸਿੰਘ ਨੇ ਜਿੱਥੇ ਇਤਿਹਾਸ ਨਾਲ ਗੁਰੂ ਸੰਗਤ ਨੂੰ ਜੋੜਿਆ ਉੱਥੇ ਹੀ 1984 'ਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਨੂੰ ਵੀ ਤਾਜ਼ਾ ਕੀਤਾ | ਪਿਛਲੇ ਦਸ ਦਿਨਾਂ ਤੋਂ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ਲਗਾਤਾਰ ਹਰ ਰੋਜ ਸ਼ਾਮਾਂ ਦੇ ਦਿਵਾਨਾਂ 'ਚ ਹਾਜ਼ਰੀ ਭਰ ਰਹੇ ਸਨ | ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ ਭਾਈ ਸਾਹਿਬ ਦੀ ਕਥਾ ਦਾ ਆਨੰਦ ਮਾਣਿਆ ਤੇ ਗੁਰ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕੀਤਾ | ਅੱਜ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਦਾ ਇਥੇ ਆਕਲੈਂਡ ਵਿਖੇ ਆਖ਼ਰੀ ਦੀਵਾਨ ਹੋਣ ਕਰਕੇ ਉਨ੍ਹਾਂ ਦਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ | ਉਸ ਦੇ ਨਾਲ ਹੀ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਸਾਹਿਬ ਵਿਖੇ ਹਜੂਰੀ ਰਾਗੀ ਜਥੇ ਵਜੋਂ ਸੇਵਾ ਕਰ ਰਹੇ ਭਾਈ ਬਿਕਰਮਜੀਤ ਸਿੰਘ ਜੀ ਦੇ ਜਥੇ ਨੂੰ ਵੀ ਗੁਰਦੁਆਰਾ ਸਾਹਿਬ ਵੱਲੋਂ ਵੀ ਨਿੱਘੀ ਵਧਾਈਗੀ ਦਿੱਤੀ ਗਈ | ਉਹ 8 ਜੂਨ ਨੂੰ ਭਾਰਤ ਪਹੁੰਚਣਗੇ | ਭਾਈ ਬਿਕਰਮਜੀਤ ਸਿੰਘ ਪਿਛਲੇ 18 ਮਹੀਨਿਆਂ ਤੋਂ ਗੁਰਦੁਆਰਾ ਸਾਹਿਬ 'ਚ ਕੀਰਤਨ ਦੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਮਨਜੀਤ ਸਿੰਘ ਬਾਠ ਨੇ ਸਟੇਜ ਤੋਂ ਬੋਲਦਿਆਂ ਉਨ੍ਹਾਂ ਦੇ ਨਿੱਘੇ ਸੁਭਾਅ ਤੇ ਕੀਰਤਨ ਦੀ ਸ਼ਲਾਘਾ ਕਰਦਿਆਂ ਹੋਇਆਂ ਉਨ੍ਹਾਂ ਨੂੰ ਮੁੜ ਨਿਊਜ਼ੀਲੈਂਡ 'ਚ ਆ ਕੇ ਸੇਵਾ ਕਰਨ ਦਾ ਸੱਦਾ ਦਿੱਤਾ | ਸਟੇਜ ਸਕੱਤਰ ਸੁਰਜੀਤ ਸਿੰਘ ਸੱਚਦੇਵਾ ਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਪਿ੍ਥੀਪਾਲ ਸਿੰਘ ਬਸਰਾ, ਬੇਅੰਤ ਸਿੰਘ ਜੰਡੌਰ, ਕੁਲਵਿੰਦਰ ਸਿੰਘ ਬਾਠ, ਜਗਜੀਤ ਸਿੰਘ ਸਿੱਧੂ, ਸਰਦਾਰ ਬਲਬੀਰ ਸਿੰਘ ਬਸਰਾ, ਸਰਦਾਰ ਰੇਸ਼ਮ ਸਿੰਘ ਵਧਾਈਗੀ ਦੇਣ ਸਮੇਂ ਸੰਗਤਾਂ 'ਚ ਹਾਜ਼ਰ ਹੋਏ |


ਪਿਛਲੀ ਖ਼ਬਰ ਕੈਨੇਡਾ 'ਚ ਰੈਸਟੋਰੈਂਟ ਮਾਲਕ ਦੇ ਕਤਲ ਮਾਮਲੇ 'ਚ 3 ਬਰਤਾਨਵੀ ਨਾਗਰਿਕਾਂ ਨੇ ਕਬੂਲੇ ਦੋਸ਼ ਅਗਲੀ ਖ਼ਬਰ ਵੈਨਕੂਵਰ ਆਰਟ ਗੈਲਰੀ 'ਚ ਜੂਨ '84 ਦੀ ਯਾਦ 'ਚ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।