27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਾਤਾਵਰਨ ਦਿਵਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਨੇ 125 ਬੂਟੇ ਲਗਾਏ ਤੇ ਕੱਪੜੇ ਦੇ ਥੈਲੇ ਵੰਡੇ <br/>

ਅਜੀਤ ਡੈਸਕ 08-06-2026
ਡੇਰਾਬੱਸੀ, 7 ਜੂਨ (ਰਣਬੀਰ ਸਿੰਘ ਪੜ੍ਹੀ)- ਵਿਸ਼ਵ ਵਾਤਾਵਰਣ ਦਿਵਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ (ਵਿਵੇਕਾਨੰਦ ਸ਼ਾਖਾ) ਡੇਰਾਬੱਸੀ ਵਲੋਂ ਵਾਤਾਵਰਣ ਦੀ ਸੰਭਾਲ ਅਤੇ ਸੁਰੱਖਿਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਤਹਿਤ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਵੱਖ-ਵੱਖ ਇਲਾਕਿਆਂ ਵਿਚ 125 ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਹਰਿਆਵਲ ਦਾ ਸੁਨੇਹਾ ਦਿੱਤਾ ਗਿਆ | ਇਸ ਬਾਬਤ ਪ੍ਰੀਸ਼ਦ ਦੇ ਜਨਰਲ ਸਕੱਤਰ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸੰਸਥਾ ਦੀ ਕੋਰ ਕਮੇਟੀ ਵਲੋਂ ਇਲਾਕੇ ਨੂੰ ਹਰਾ-ਭਰਾ ਬਣਾਉਣ ਲਈ ਕੁੱਲ 1001 ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਨੂੰ ਜਲਦ ਹੀ ਪੂਰਾ ਕਰ ਲਿਆ ਜਾਵੇਗਾ | ਪ੍ਰੀਸ਼ਦ ਦੇ ਪ੍ਰਧਾਨ ਨਿਤਿਨ ਜਿੰਦਲ ਤੇ ਖੇਤਰੀ ਵਾਤਾਵਰਣ ਕਨਵੀਨਰ ਬਰਖਾ ਰਾਮ ਨੇ ਵੀ ਇਸ ਗ੍ਰੀਨ ਮੁਹਿੰਮ ਨੂੰ ਸਫਲਤਾਪੂਰਵਕ ਅੱਗੇ ਵਧਾਉਣ ਤੇ ਲਗਾਏ ਗਏ ਬੂਟਿਆਂ ਦੀ ਸੰਭਾਲ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ | ਇਸ ਦੌਰਾਨ ਜਨਰਲ ਸਕੱਤਰ ਅਸ਼ਵਨੀ ਸ਼ਰਮਾ ਨੇ ਵਾਤਾਵਰਣ ਦੇ ਵਿਗੜ ਰਹੇ ਸੰਤੁਲਨ 'ਤੇ ਚਿੰਤਾ ਪ੍ਰਗਟ ਕੀਤੀ | ਇਸੇ ਮਕਸਦ ਤਹਿਤ ਸੰਸਥਾ ਵਲੋਂ ਆਮ ਲੋਕਾਂ ਨੂੰ ਕੱਪੜੇ ਦੇ ਥੈਲੇ ਵੰਡੇ ਗਏ ਤੇ ਉਨ੍ਹਾਂ ਨੂੰ ਭਵਿੱਖ 'ਚ ਪਲਾਸਟਿਕ ਤੋਂ ਦੂਰ ਰਹਿਣ ਦਾ ਪ੍ਰਣ ਲੇਣ ਲਈ ਪ੍ਰੇਰਿਤ ਕੀਤਾ ਗਿਆ | ਇਸ ਦੌਰਾਨ 'ਰੁੱਖ ਬਚਾਓ, ਰੁੱਖ ਲਗਾਓ' ਦੇ ਨਾਅਰੇ ਹੇਠ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ | ਇਸ ਮੌਕੇ ਪਹੁੰਚੇ ਐਸ.ਡੀ.ਐਮ. ਅਮਿਤ ਗੁਪਤਾ, ਤਹਿਸੀਲਦਾਰ ਡੇਰਾਬੱਸੀ, ਕਾਰਜਸਾਧਕ ਅਫ਼ਸਰ ਡੇਰਾਬੱਸੀ ਤੇ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਧਰਮਿੰਦਰ ਸਿੰਘ ਸਮੇਤ ਵੱਖ-ਵੱਖ ਸਮਾਜ ਸੇਵੀਆਂ ਤੇ ਰਾਜਨੀਤਿਕ ਆਗੂਆਂ ਨੇ ਇਕ ਵਿਸ਼ੇਸ਼ ਪੋਸਟਰ 'ਤੇ ਦਸਤਖਤ ਕਰਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਤੇ ਆਮ ਲੋਕਾਂ ਨੂੰ ਵਾਤਾਵਰਣ ਪੱਖੀ ਜੀਵਨ ਸ਼ੈਲੀ ਅਪਣਾਉਣ ਦੀ ਅਪੀਲ ਕੀਤੀ | ਇਸ ਮੌਕੇ ਹੋਏ ਸਮਾਗਮ 'ਚ ਖਜ਼ਾਨਚੀ ਜੈ ਪ੍ਰਕਾਸ਼, ਪਵਨ ਧੀਮਾਨ, ਸਾਧਨਾ ਸੈਂਗਰ, ਗੁਰਦੀਪ ਚਾਹਲ, ਦਿਨੇਸ਼ ਵਾਸਨਵ, ਨਰੇਸ਼, ਠਾਕੁਰ ਦਾਸ, ਅਵਨੀਸ਼ ਤਿਆਗੀ ਤੇ ਪੂਨਮ ਧੀਮਾਨ ਸਮੇਤ ਸੰਸਥਾ ਦੇ ਕਈ ਹੋਰ ਪਤਵੰਤੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ ਸਿੱਧੂਪੁਰ ਦੀ ਬਲਾਕ ਪੱਧਰੀ ਮੀਟਿੰਗ 'ਚ ਕਿਸਾਨੀ ਮਸਲੇ ਵਿਚਾਰੇ <br/> ਅਗਲੀ ਖ਼ਬਰ ਫੋਰਟਿਸ ਹਸਪਤਾਲ ਮੁਹਾਲੀ ਨੇ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।