31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪਿੰਡ ਮੁਬਾਰਕਪੁਰ ਵਿਖੇ ਨਵੇਂ ਬਿਜਲੀ ਗਰਿੱਡ ਦਾ ਉਦਘਾਟਨ <br/>

ਅਜੀਤ ਡੈਸਕ 09-06-2026
ਡੇਰਾਬੱਸੀ, 8 ਜੂਨ (ਰਣਬੀਰ ਸਿੰਘ ਪੜ੍ਹੀ)- ਪੰਜਾਬ ਨੂੰ ਉਦਯੋਗਿਕ ਖੇਤਰ 'ਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਭਗਵੰਤ ਮਾਨ ਸਰਕਾਰ ਵਲੋਂ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਅੱਜ ਫੋਕਲ ਪੁਆਇੰਟ ਮੁਬਾਰਕਪੁਰ ਵਿਖੇ 9.60 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨਵੇਂ 66 ਕੇ.ਵੀ. ਗਰਿੱਡ ਸਬ-ਸਟੇਸ਼ਨ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਦਯੋਗ ਮੰਤਰੀ ਅਮਨ ਅਰੋੜਾ ਅਤੇ ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਾਂਝੇ ਤੌਰ 'ਤੇ ਇਸ ਹਾਈਟੈੱਕ ਗਰਿੱਡ ਨੂੰ ਲੋਕਾਂ ਨੂੰ ਸਮਰਪਿਤ ਕੀਤਾ | ਇਹ ਨਵਾਂ ਪ੍ਰਾਜੈਕਟ ਮੁਬਾਰਕਪੁਰ (ਡੇਰਾਬੱਸੀ) ਦੇ ਉਦਯੋਗਾਂ ਤੇ ਰਿਹਾਇਸ਼ੀ ਖੇਤਰਾਂ 'ਚ ਬਿਜਲੀ ਦੀ ਕਿੱਲਤ ਨੂੰ ਖ਼ਤਮ ਕਰੇਗਾ ਤੇ ਓਵਰਲੋਡ ਦੀ ਸਮੱਸਿਆ ਤੋਂ ਨਿਜਾਤ ਦਿਵਾਏਗਾ | ਸਮਾਗਮ ਦੌਰਾਨ ਦੋਵਾਂ ਕੈਬਨਿਟ ਮੰਤਰੀਆਂ ਵਲੋਂ ਸਨਅਤਾਂ ਨੂੰ ਹੁਲਾਰਾ ਦੇਣ ਤੇ ਸਥਾਨਕ ਮੁੱਦਿਆਂ ਦੇ ਹੱਲ ਲਈ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਬਿਜਲੀ ਮੰਤਰੀ ਤਰੁਨਪ੍ਰੀਤ ਸੌਂਧ ਨੇ ਆਖਿਆ ਕਿ ਸਰਕਾਰ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਜੰਗੀ ਪੱਧਰ 'ਤੇ ਅੱਪਗ੍ਰੇਡ ਕਰ ਰਹੀ ਹੈ ਜਿਸ ਨਾਲ ਬਿਜਲੀ ਕੱਟ ਜਲਦ ਹੀ ਸੂਬੇ 'ਚ ਬੀਤੇ ਸਮੇਂ ਦੀ ਗੱਲ ਬਣ ਜਾਣਗੇ | ਉਨ੍ਹਾਂ ਕਿਹਾ ਕਿ ਪੰਜਾਬ ਦੇ 26 ਉਦਯੋਗਿਕ ਫੋਕਲ ਪੁਆਇੰਟਾਂ ਨੂੰ ਸਟਰੀਟ ਲਾਈਟਾਂ, ਸੀ. ਸੀ. ਟੀ. ਵੀ. ਨਿਗਰਾਨੀ, ਸਾਫ਼ ਪੀਣ ਵਾਲੇ ਪਾਣੀ ਅਤੇ ਐਸ. ਟੀ. ਪੀਜ਼ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹੈ | ਉਦਯੋਗਿਕ ਪਲਾਟਾਂ ਨੂੰ ਨਿਯਮਿਤ ਕਰਨ ਲਈ 'ਓ. ਟੀ. ਐਸ. ਸਕੀਮ' ਲਾਗੂ ਕੀਤੀ ਗਈ ਹੈ ਤੇ ਪਲਾਟਾਂ ਦੀ ਕਲੱਬਿੰਗ, ਡੀ-ਕਲੱਬਿੰਗ ਸਮੇਤ ਲੀਜ਼ਹੋਲਡ ਪਲਾਟਾਂ ਨੂੰ ਫ੍ਰੀਹੋਲਡ 'ਚ ਤਬਦੀਲ ਕਰਨ ਦੇ ਰੂਪ 'ਚ ਵੱਡੀ ਰਾਹਤ ਦਿੱਤੀ ਗਈ ਹੈ | ਪੇਡਾ ਰਾਹੀਂ ਸੌਰ ਊਰਜਾ ਨੂੰ ਪ੍ਰਮੋਟ ਕਰਦਿਆਂ ਖੇਤਾਂ ਦੀਆਂ ਬਿਜਲੀ ਮੋਟਰਾਂ ਨੂੰ ਸੋਲਰ 'ਤੇ ਤਬਦੀਲ ਕਰਨ ਲਈ ਇਕ ਨਵਾਂ ਪਾਇਲਟ ਪ੍ਰਾਜੈਕਟ

ਪਿਛਲੀ ਖ਼ਬਰ ਬਿਜਲੀ ਸਪਲਾਈ ਚਾਲੂ ਕਰਨ ਦੀ ਮੰਗ <br/> ਅਗਲੀ ਖ਼ਬਰ 'ਆਪ' ਲਈ ਮੁਹਾਲੀ ਦੇ ਮੇਅਰ ਦੀ ਕੁਰਸੀ ਹਾਸਿਲ ਕਰਨ ਲਈ ਪਾਰਟੀ ਦੇ 2 ਕੌਂਸਲਰਾਂ 'ਚ ਫਸਿਆ ਪੇਚ ਹੱਲ ਹੋਣ ਦੇ ਆਸਾਰ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।