31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਿਜਲੀ ਸਪਲਾਈ ਚਾਲੂ ਕਰਨ ਦੀ ਮੰਗ <br/>

ਅਜੀਤ ਡੈਸਕ 09-06-2026
ਪੁਰਖਾਲੀ, 8 ਜੂਨ (ਅੰਮਿ੍ਤਪਾਲ ਸਿੰਘ ਬੰਟੀ)- ਪਿੰਡ ਬੜੀ ਦੇ ਕਿਸਾਨ ਗੁਰਵਿੰਦਰ ਸਿੰਘ ਨੇ ਪਾਵਰ ਕਾਰਪੋਰੇਸ਼ਨ ਮੀਆਂਪੁਰ ਤੋਂ ਮੰਗ ਕੀਤੀ ਕਿ ਉਸ ਦੀ ਜ਼ਮੀਨ ਨੂੰ ਜਾਣ ਵਾਲੀ ਬਿਜਲੀ ਸਪਲਾਈ ਦੇ ਟੁੱਟੇ ਪੋਲ (ਖੰਭੇ) ਠੀਕ ਕਰਕੇ ਉਸ ਦੀ ਜ਼ਮੀਨ ਨੂੰ ਬਿਜਲੀ ਸਪਲਾਈ ਚਾਲੂ ਕੀਤੀ ਜਾਵੇ | ਇਸ ਸੰਬੰਧੀ ਗੁਰਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਨੇ ਐਸ.ਡੀ.ਓ. ਮੀਆਂਪੁਰ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਲੰਘੀ 30 ਮਈ ਨੂੰ ਚੱਲੀ ਤੇਜ ਹਨੇਰੀ/ਤੂਫ਼ਾਨ ਕਾਰਨ ਉਸ ਦੀ ਜ਼ਮੀਨ ਨੂੰ ਜਾਂਦੀ ਸਪਲਾਈ ਦੇ ਪੋਲ ਟੁੱਟ ਗਏ ਸਨ ਤੇ ਕੁੱਝ ਪੋਲ ਡਿੱਗ ਗਏ ਸਨ ਜਿਸ ਕਾਰਨ ਉਸ ਦੀ ਜ਼ਮੀਨ ਦੀ ਬਿਜਲੀ ਸਪਲਾਈ ਬੰਦ ਪਈ ਹੈ ਅਤੇ ਉਸ ਦੀਆਂ ਫਸਲਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਪਰ ਹਫਤਾ ਲੰਘਣ ਦੇ ਬਾਵਜੂਦ ਉਸ ਦੇ ਖੇਤਾਂ ਦੀ ਬਿਜਲੀ ਸਪਲਾਈ ਚਾਲੂ ਨਹੀਂ ਹੋਈ | ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਥੇ ਦੇ ਖੇਤਾਂ ਨੂੰ ਜਾਂਦੇ ਪੋਲ ਠੀਕ ਕਰਕੇ ਬਿਜਲੀ ਸਪਲਾਈ ਚਾਲੂ ਕੀਤੀ ਜਾਵੇ ਤਾਂ ਜੋ ਉਸ ਦੀਆਂ ਸੁੱਕ ਰਹੀਆਂ ਫਸਲਾਂ ਨੂੰ ਬਚਾਇਆ ਜਾ ਸਕੇ | ਜਦੋਂ ਇਸ ਸੰਬੰਧੀ ਵਿਭਾਗ ਦੇ ਐਸ. ਡੀ. ਓ. ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਵਿਭਾਗ ਵਲੋਂ ਨੁਕਸਾਨੇ ਪੋਲਾਂ ਦਾ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਨਵੇਂ ਪੋਲ ਪਾ ਕੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਰਿਆਤ ਬਾਹਰਾ ਯੂਨੀਵਰਸਿਟੀ ਵਲੋਂ ਸਾਬਕਾ ਵਿਦਿਆਰਥੀ-ਮਾਪੇ ਸੰਮੇਲਨ-2026 ਦੀ ਮੇਜ਼ਬਾਨੀ <br/> ਅਗਲੀ ਖ਼ਬਰ ਪਿੰਡ ਮੁਬਾਰਕਪੁਰ ਵਿਖੇ ਨਵੇਂ ਬਿਜਲੀ ਗਰਿੱਡ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।