26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਬਿਆਨ 'ਤੇ ਹੋਇਆ ਵਿਵਾਦਨਰਸਿੰਗ ਐਸੋਸੀਏਸ਼ਨ ਨੇ ਮੰਗਿਆ ਅਸਤੀਫ਼ਾ <br/>

ਅਜੀਤ ਡੈਸਕ 10-06-2026
ਪੰਚਕੂਲਾ, 9 ਜੂਨ (ਕਪਿਲ)-ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਇਕ ਕਥਿਤ ਬਿਆਨ ਨੂੰ ਲੈ ਕੇ ਸੂਬੇ ਭਾਰ 'ਚ ਵਿਵਾਦ ਖੜ੍ਹਾ ਹੋ ਗਿਆ ਹੈ | 'ਧੀ ਨੂੰ 15 ਮਿੰਟ ਇਕੱਲਾ ਛੱਡਣ' ਸਬੰਧੀ ਦਿੱਤੇ ਗਏ ਬਿਆਨ 'ਤੇ ਨਰਸਿੰਗ ਐਸੋਸੀਏਸ਼ਨ ਨੇ ਕੜਾ ਇਤਰਾਜ਼ ਜਤਾਉਂਦਿਆਂ ਇਸ ਨੂੰ ਮਹਿਲਾਵਾਂ ਅਤੇ ਧੀਆਂ ਦੀ ਸੁਰੱਖਿਆ ਅਤੇ ਸਨਮਾਨ ਦੇ ਖ਼ਿਲਾਫ਼ ਕਰਾਰ ਦਿੱਤਾ ਹੈ | ਨਰਸਿੰਗ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜ਼ਿੰਮੇਵਾਰ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਵਲੋਂ ਦਿੱਤੇ ਜਾਣ ਵਾਲੇ ਬਿਆਨਾਂ ਦਾ ਸਮਾਜ 'ਤੇ ਵਿਆਪਕ ਪ੍ਰਭਾਵ ਪੈਂਦਾ ਹੈ, ਇਸ ਲਈ ਜਨਤਕ ਮੰਚਾਂ 'ਤੇ ਬੋਲਦਿਆਂ ਵਧੇਰੇ ਸੰਜੀਦਗੀ ਅਤੇ ਸਾਵਧਾਨੀ ਵਰਤਣੀ ਚਾਹੀਦੀ ਹੈ | ਨਰਸਿੰਗ ਐਸੋਸੀਏਸ਼ਨ ਨੇ ਚੇਅਰਪਰਸਨ ਦੇ ਬਿਆਨ ਨੂੰ ਅਸੰਵੇਦਨਸ਼ੀਲ ਦੱਸਦਿਆਂ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਵੀ ਕੀਤੀ ਹੈ | ਵਿਵਾਦ ਵਧਣ ਤੋਂ ਬਾਅਦ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ 'ਚ ਵੀ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ | ਕਈ ਸਮਾਜਿਕ ਸੰਸਥਾਵਾਂ ਅਤੇ ਲੋਕਾਂ ਨੇ ਬਿਆਨ 'ਤੇ ਨਾਰਾਜ਼ਗੀ ਜਤਾਈ ਹੈ, ਜਦਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਬਿਆਨ ਨੂੰ ਉਸ ਦੇ ਪੂਰੇ ਸੰਦਰਭ 'ਚ ਸਮਝਣ ਦੀ ਲੋੜ ਹੈ | ਫ਼ਿਲਹਾਲ ਨਰਸਿੰਗ ਐਸੋਸੀਏਸ਼ਨ ਆਪਣੇ ਰੁਖ 'ਤੇ ਕਾਇਮ ਹੈ ਅਤੇ ਚੇਅਰਪਰਸਨ ਤੋਂ ਅਸਤੀਫ਼ੇ ਦੀ ਮੰਗ ਕਰ ਰਹੀ ਹੈ | ਇਸ ਕਾਰਨ ਇਹ ਮਾਮਲਾ ਹੋਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ |

ਪਿਛਲੀ ਖ਼ਬਰ ਡਾ. ਆਹਲੂਵਾਲੀਆ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਦਿੱਤੀ ਵਧਾਈ <br/> ਅਗਲੀ ਖ਼ਬਰ ਮੁਹਾਲੀ 'ਚ 'ਆਪ' ਨੇ ਲੋਕਤੰਤਰ ਅਤੇ ਆਪਣੇ ਹੀ ਅਸੂਲਾਂ ਦਾ ਜਨਾਜ਼ਾ ਕੱਢਿਆ : ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।