28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਾਮਲਾ ਡੇਰਾਬੱਸੀ ਸਥਿਤ ਘੱਗਰ ਪੁਲ 'ਤੇ ਹੋਏ ਪੁਲਿਸ ਮੁਕਾਬਲੇ ਦਾ ਗੈਂਗਸਟਰ ਗੋਲਡੀ ਬਰਾੜ ਦੇ ਸ਼ੂਟਰ ਦੀ ਰੈਗੂਲਰ ਜ਼ਮਾਨਤ ਅਰਜ਼ੀ ਖਾਰਜ

ਅਜੀਤ ਡੈਸਕ 11-06-2026
ਐੱਸ. ਏ. ਐੱਸ. ਨਗਰ, 10 ਜੂਨ (ਕਪਿਲ ਵਧਵਾ)- ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਪੁਲਿਸ ਹਿਰਾਸਤ ਦੌਰਾਨ ਭੱਜਣ ਦੀ ਕੋਸ਼ਿਸ਼ ਅਤੇ ਪੁਲਿਸ ਪਾਰਟੀ 'ਤੇ ਗੋਲੀ ਚਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗੈਂਗਸਟਰ ਗੋਲਡੀ ਬਰਾੜ ਦੇ ਸ਼ੂਟਰ ਮਲਕੀਤ ਸਿੰਘ ਉਰਫ਼ ਮੈਕਸੀ ਦੀ ਰੈਗੂਲਰ ਜ਼ਮਾਨਤ ਅਰਜ਼ੀ ਖਾਰਜ਼ ਕਰ ਦਿੱਤੀ ਹੈ | ਵਧੀਕ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਨੇ ਆਪਣੇ ਹੁਕਮਾਂ 'ਚ ਕਿਹਾ ਹੈ ਕਿ ਮੁਲਜ਼ਮ ਖ਼ਿਲਾਫ਼ ਲੱਗੇ ਦੋਸ਼ ਗੰਭੀਰ ਸੁਭਾਅ ਵਾਲੇ ਹਨ ਅਤੇ ਉਸ ਦੀ ਭੂਮਿਕਾ ਸਰਗਰਮ ਨਜ਼ਰ ਆਉਂਦੀ ਹੈ | ਜਾਣਕਾਰੀ ਅਨੁਸਾਰ ਮਲਕੀਤ ਸਿੰਘ ਨੂੰ ਥਾਣਾ ਆਈ. ਟੀ. ਸਿਟੀ ਵਿਖੇ ਜਨਵਰੀ 2025 ਵਿਚ ਦਰਜ ਹੋਏ ਇਕ ਹੋਰ ਮਾਮਲੇ ਦੀ ਜਾਂਚ ਦੌਰਾਨ ਹਥਿਆਰ ਦੀ ਬਰਾਮਦਗੀ ਕਰਵਾਉਣ ਲਈ ਪੁਲਿਸ ਪਾਰਟੀ ਵਲੋਂ ਮੁਬਾਰਕਪੁਰ-ਤਿ੍ਵੇਦੀ ਕੈਂਪ ਲਿੰਕ ਰੋਡ ਵੱਲ ਲਿਜਾਇਆ ਜਾ ਰਿਹਾ ਸੀ | ਘੱਗਰ ਪੁਲ ਨੇੜੇ ਸਥਿਤ ਮੀਨ ਰੋਡ ਤੋਂ ਉਸ ਨੇ ਹਥਿਆਰ ਦੀ ਬਰਾਮਦਗੀ ਕਰਵਾਉਣ ਦੇ ਬਹਾਨੇ ਪੁਲਿਸ ਕਰਮਚਾਰੀ ਨੂੰ ਧੱਕਾ ਦੇ ਕੇ ਛੁਪਾਈ ਹੋਈ ਪਿਸਤੌਲ ਕੱਢ ਲਈ ਤੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ | ਇਸੇ ਦੌਰਾਨ ਡੀ.ਐੱਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਉਸ ਦੇ ਪੈਰ ਵਿਚ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ ਸੀ | ਇਸ ਸੰਬੰਧੀ ਥਾਣਾ ਡੇਰਾਬੱਸੀ ਵਿਖੇ ਅਸਲ੍ਹਾ ਐਕਟ ਤੇ ਇਰਾਦਾ ਕਤਲ ਦੀ ਧਾਰਾ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ | ਅਦਾਲਤ ਨੇ ਕਿਹਾ ਕਿ ਹਾਲੇ ਅਹਿਮ ਗਵਾਹਾਂ ਦੇ ਬਿਆਨ ਹੋਣੇ ਬਾਕੀ ਹਨ ਤੇ ਜੇਕਰ ਮੁਲਜ਼ਮ ਨੂੰ ਰਿਹਾਅ ਕੀਤਾ ਗਿਆ ਤਾਂ ਉਸ ਦੇ ਫ਼ਰਾਰ ਹੋਣ, ਸਬੂਤਾਂ ਨਾਲ ਛੇੜਛਾੜ ਕਰਨ ਜਾਂ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਇਨ੍ਹਾਂ ਕਾਰਨਾਂ ਕਰਕੇ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਅਰਜ਼ੀ ਖ਼ਾਰਜ਼ ਕਰ ਦਿੱਤੀ |
ਪਿਛਲੀ ਖ਼ਬਰ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦੀ ਵਰਤੋਂ ਕਰੋ: ਡਾ. ਜੈਨ <br/> ਅਗਲੀ ਖ਼ਬਰ ਸੀ.ਸੀ.ਟੀ.ਸੀ.ਜੀ.ਸੀ. ਲਾਂਡਰਾਂ ਨੇ 'ਵੇਅਰਹਾਊਸਿੰਗ ਤੇ ਟਿਕਾਊ ਖੇਤੀਬਾੜੀ' ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ ਕਰਵਾਇਆ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।