30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਵਾਂਗਰਾਓਾ ਵਿਖੇ 'ਪਟਿਆਲਾ ਕੀ ਰਾਓ' ਬਰਸਾਤੀ ਨਦੀ ਦੇ ਕਿਨਾਰੇ ਬਣੀ ਪੱਥਰਾਂ ਦੀ ਦੀਵਾਰ ਦਾ ਕੁਝ ਹਿੱਸਾ ਡਿਗਿਆ <br/>

ਅਜੀਤ ਡੈਸਕ 14-06-2026
ਮਾਜਰੀ, 13 ਜੂਨ (ਕੁਲਵੰਤ ਸਿੰਘ ਧੀਮਾਨ)-'ਆਪ' ਸਰਕਾਰ ਵਲੋਂ ਵੱਡੇ-ਵੱਡੇ ਦਾਅਵਿਆਂ ਵਾਲੇ ਇਸ਼ਤਿਹਾਰਬਾਜ਼ੀ ਦੇ ਬੋਰਡ ਲਗਾ ਕੇ ਸਿਰਫ਼ ਤੇ ਸਿਰਫ਼ ਪੰਜਾਬ ਦੀ ਜਨਤਾ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਬਲਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਕਸਬਾ ਨਵਾਂਗਰਾਓਾ ਵਿਖੇ 'ਪਟਿਆਲਾ ਕੀ ਰਾਓ ਨਦੀ' 'ਤੇ ਪੁਲ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਉਸ ਸਮੇਂ ਨਦੀ ਦੇ ਕਿਨਾਰੇ ਪੱਥਰਾਂ ਦੀ ਦੀਵਾਰ ਵੀ ਬਣਾਈ ਗਈ ਸੀ, ਪਰ ਪੱਥਰਾਂ ਦੇ ਨਾਲ ਜਾਅਲ ਨਾ ਪਾਏ ਜਾਣ ਕਰਕੇ ਪਿਛਲੇ ਦਿਨੀਂ ਹੋਈ ਬਰਸਾਤ ਦੌਰਾਨ ਨਦੀ 'ਚ ਜ਼ਿਆਦਾ ਪਾਣੀ ਆਉਣ ਕਰਕੇ ਦੀਵਾਰ ਦਾ ਕੁੱਝ ਹਿੱਸਾ ਡਿੱਗ ਗਿਆ | ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਤੇ ਠੇਕੇਦਾਰ ਵਲੋਂ ਕੀਤੀ ਗਈ ਅਣਗਹਿਲੀ ਕਾਰਨ ਕਿਸੇ ਵੀ ਸਮੇਂ ਦੀਵਾਰ ਪੂਰੀ ਤਰ੍ਹਾਂ ਡਿੱਗ ਸਕਦੀ ਹੈ, ਜਿਸ ਦੇ ਚਲਦਿਆਂ ਨਵਾਂਗਰਾਓਾ, ਸਿੰਘਾਂ ਦੇਵੀ ਤੇ ਨਾਡਾ ਦੇ ਵਸਨੀਕਾਂ ਦੇ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ | ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ 'ਪਟਿਆਲਾ ਕੀ ਰਾਓ' ਨਦੀ ਕਿਨਾਰੇ ਬਣੀਆਂ ਸਮੁੱਚੀਆਂ ਦੀਵਾਰਾਂ 'ਤੇ ਜਾਅਲ ਬੰਨ੍ਹ ਕੇ ਇਨ੍ਹਾਂ ਨੂੰ ਸੁਰੱਖਿਅਤ ਬਣਾਇਆ ਜਾਵੇ |

ਪਿਛਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ 'ਵਪਾਰੀਆਂ ਨਾਲ ਗੱਲਬਾਤ' ਦੇ ਬੈਨਰ ਹੇਠ ਸੱਦੀ ਗਈ ਮੀਟਿੰਗ ਦੌਰਾਨ ਟੁੱਟੀਆਂ ਸੜਕਾਂ ਤੇ ਨਾਜਾਇਜ਼ ਕਬਜ਼ਿਆਂ ਦੇ ਮੁੱਦੇ ਰਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।