ਪੰਜਾਬ ਪੁਲਿਸ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ
ਅਜੀਤ ਡੈਸਕ
17-06-2026
ਇਸ ਦੌਰਾਨ ਡੀ.ਜੀ.ਪੀ. ਨਾਲ ਵੱਡੀ ਗਿਣਤੀ ਵਿਚ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਵਿਚ ਵਿਸ਼ੇਸ਼ ਡੀ.ਜੀ.ਪੀ ਹੈੱਡਕੁਆਰਟਰ ਐਸ.ਐਸ. ਸ੍ਰੀਵਾਸਤਵਾ, ਵਿਸ਼ੇਸ਼ ਡੀ.ਜੀ.ਪੀ ਟੈਕਨੀਕਲ ਸਰਵਿਸਿਜ਼ ਰਾਮ ਸਿੰਘ, ਏ.ਡੀ.ਜੀ.ਪੀ ਸੁਰੱਖਿਆ ਕੌਸਤੁਭ ਸ਼ਰਮਾ, ਡੀ.ਆਈ.ਜੀ ਐਡਮਿਨ ਅਲਕਾ ਮੀਨਾ, ਡੀ.ਆਈ.ਜੀ ਪਰਸੋਨਲ ਅਮਨੀਤ ਕੋਂਡਲ, ਡੀ.ਆਈ.ਜੀ ਕਰਾਈਮ ਸਰਬਜੀਤ ਸਿੰਘ, ਏ.ਆਈ.ਜੀ ਪਰਸੋਨਲ ਸੁਹੇਲ ਕਾਸਿਮ ਮੀਰ, ਏ.ਆਈ.ਜੀ ਪ੍ਰੋਵੀਜ਼ਨਿੰਗ ਅਜੈ ਗਾਂਧੀ ਅਤੇ ਡੀ.ਜੀ.ਪੀ ਪੰਜਾਬ ਦੇ ਸਟਾਫ ਆਫਿਸਰ ਰਿਸ਼ਬ ਭੋਲਾ ਮੌਜੂਦ ਸਨ ਅਤੇ ਸਾਰੇ ਅਧਿਕਾਰੀਆਂ ਨੇ ਪੂਰੇ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਪੰਜਾਬ ਪੁਲਿਸ ਦੀ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ, ਨਿਰਸਵਾਰਥ ਸੇਵਾ ਅਤੇ ਆਉਣ ਵਾਲੀਆਂ ਪੀੜੀਆਂ ਲਈ ਹਰਿਆ ਭਰਿਆ ਅਤੇ ਸਾਫ਼-ਸੁਥਰਾ ਭਵਿੱਖ ਨੂੰ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਡੀ.ਜੀ.ਪੀ ਗੌਰਵ ਯਾਦਵ ਵੱਲੋਂ ਨਿੰਮ ਦਾ ਬੂਟਾ ਵੀ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਡੀ.ਜੀ.ਪੀ ਗੌਰਵ ਯਾਦਵ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸਦੀਂਵੀ ਸਿੱਖਿਆਵਾਂ ਸਾਨੂੰ ਹਮੇਸ਼ਾ ਸਮਰਪਣ, ਹਮਦਰਦੀ ਅਤੇ ਨਿਰਸਵਾਰਥ ਭਾਵਨਾ ਨਾਲ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ।