24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਫਲੈਟ ਦਾ ਕਬਜ਼ਾ ਨਾ ਦੇਣ ’ਤੇ ਸੁਸ਼ਮਾ ਗਰੁੱਪ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 17-06-2026
ਜ਼ੀਰਕਪੁਰ, 16 ਜੂਨ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਕਰਨਲ ਦੀ ਸ਼ਿਕਾਇਤ ‘ਤੇ ਉਸ ਨੂੰ ਫਲੈਟ ਦਾ ਕਬਜ਼ਾ ਨਾ ਦੇਣ ਦੇ ਦੋਸ਼ ਹੇਠ ਸੁਸ਼ਮਾ ਗਰੁੱਪ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰਨਲ ਰੋਹਿਤ ਭਾਟੀਆ ਵਲੋਂ ਪਹਿਲਾਂ ਇਸ ਮਾਮਲੇ ‘ਚ ਨਸੀਰਾਵਾਦ ਸਿਟੀ ਥਾਣਾ ਰਾਜਸਥਾਨ ‘ਚ ਜ਼ੀਰੋ ਐਫ. ਆਈ. ਆਰ. ਦਰਜ ਕਰਵਾਈ ਗਈ ਸੀ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਰਨਲ ਰੋਹਿਤ ਭਾਟੀਆ ਨੇ ਦੋਸ਼ ਲਗਾਇਆ ਸੀ ਕਿ ਉਸ ਨੇ ਸਾਲ 2016 ‘ਚ ਸੁਸ਼ਮਾ ਜੁਆਏਨੈਸਟ ਐਮ. ਓ. ਐੱਚ-1 ਪ੍ਰਾਜੈਕਟ ‘ਚ ਲੱਖਾਂ ਰੁ. ਦਾ ਭੁਗਤਾਨ ਕਰਕੇ ਇਕ ਫਲੈਟ ਬੁੱਕ ਕਰਵਾਇਆ ਸੀ, ਪਰ ਬਿਲਡਰ ਨੇ ਨਿਰਧਾਰਤ ਸਮੇਂ ‘ਤੇ ਉਸ ਨੂੰ ਫਲੈਟ ਦਾ ਕਬਜ਼ਾ ਨਹੀਂ ਦਿੱਤਾ। ਸ਼ਿਕਾਇਤ ਦੇ ਅਨੁਸਾਰ ਸਾਲ 2020 ‘ਚ ਉਸ ਦਾ ਨਿਵੇਸ਼ ਜ਼ੀਰਕਪੁਰ ਸਥਿਤ ਸੁਸ਼ਮਾ ਪ੍ਰਾਜੈਕਟ ਦੇ ਇਕ ਵਪਾਰਕ ਯੂਨਿਟ ‘ਚ ਤਬਦੀਲ ਕਰ ਦਿੱਤਾ ਗਿਆ ਅਤੇ ਜ਼ਿਆਦਾ ਲਾਭ ਤੇ ਮਹੀਨਾਵਾਰ ਰਿਟਰਨ ਦਾ ਭਰੋਸਾ ਦਿੱਤਾ ਗਿਆ। ਕਰਨਲ ਭਾਟੀਆ ਨੇ ਦੋਸ਼ ਲਗਾਇਆ ਕਿ ਉਸ ਨੂੰ ਮਿਲਣ ਵਾਲਾ ਮਹੀਨਾਵਾਰ ਰਿਟਰਨ ਨਿਯਮਿਤ ਤੌਰ ‘ਤੇ ਨਹੀਂ ਮਿਲਿਆ ਅਤੇ ਜੁਲਾਈ 2014 ‘ਚ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਉਸ ਨੂੰ ਕੰਪਨੀ ਵਲੋਂ ਦਿੱਤੇ ਗਏ ਕੁਝ ਚੈੱਕ ਵੀ ਬਾਊਂਸ ਹੋ ਗਏ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਲਈ ਦਾਖਲਿਆਂ ਸੰਬੰਧੀ ਪ੍ਰਾਸਪੈਕਟ ਜਾਰੀ ਅਗਲੀ ਖ਼ਬਰ ਪੰਜਾਬ ਪੁਲਿਸ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।