24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਚੰਡੀਗੜ੍ਹ ’ਚ ਸੈਣੀ ਭਵਨ ਵਿਖੇ ਸੈਣੀ ਯੂਥ ਫੈਡਰੇਸ਼ਨ ਦੀ ਇਕੱਤਰਤਾ

ਅਜੀਤ ਡੈਸਕ 17-06-2026
ਚੰਡੀਗੜ੍ਹ, 16 ਜੂਨ (ਅਜਾਇਬ ਸਿੰਘ ਔਜਲਾ) - ਸਥਾਨਕ ਸੈਣੀ ਭਵਨ ਵਿਖੇ ਸੈਣੀ ਯੂਥ ਫੈਡਰੇਸ਼ਨ ਦੀ ਰਾਜ ਪੱਧਰੀ ਇਕੱਤਰਤਾ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਨਰਿੰਦਰ ਸਿੰਘ ਲਾਲੀ, ਪੰਜਾਬ ਪ੍ਰਧਾਨ ਅਮਰਜੀਤ ਸਿੰਘ, ਹਰਿਆਣਾ ਪ੍ਰਧਾਨ ਰਾਕੇਸ਼ ਸੈਣੀ, ਜਨਰਲ ਸਕੱਤਰ ਪੰਜਾਬ ਗੁਰਜਿੰਦਰ ਸਿੰਘ ਮੰਝਪੁਰ, ਕੌਮੀ ਜਨਰਲ ਸਕੱਤਰ ਮੋਹਿਤ ਸੈਣੀ ਦੀ ਅਗਵਾਈ ਹੇਠ ਹੋਈ। ਇਸ ਵਿਚ ਨਾਇਬ ਸੈਣੀ ਪਟਾਕਮਾਜਰਾ ਪੰਜਾਬ ਪ੍ਰਭਾਰੀ, ਸੰਦੀਪ ਸੈਣੀ ਚੇਅਰਮੈਨ ਬੈਕਫਿੰਕੋ ਪੰਜਾਬ ਤੋਂ ਇਲਾਵਾ ਰਾਮ ਕੁਮਾਰ ਮੁਕਾਰੀ ਚੇਅਰਮੈਨ ਸੈਣੀ ਭਲਾਈ ਬੋਰਡ ਪੰਜਾਬ, ਐਂਡ. ਸ਼ਤੀਸ ਸੈਣੀ, ਕੁਲਬੀਰ ਸੈਣੀ,ਡਾ. ਜਸਵਿੰਦਰ ਸਿੰਘ ਖੁਣਖੁਣ, ਕੰਵਲਪ੍ਰੀਤ ਸਿੰਘ ਕਾਕੀ, ਤਰਲੋਚਨ ਸਿੰਘ ਬਿੱਟੂ, ਸਤੀਸ਼ ਸੈਣੀ, ਸ਼ਲਿੰਦਰ ਸਿੰਘ ਕੰਢੀ, ਹਰਦੀਪ ਸਿੰਘ ਬਟਰੇਲਾ,ਕਮਲਦੀਪ ਸੈਣੀ,ਮੰਗਜੀਤ ਸਿੰਘ ਗੰਭੋਵਾਲ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਪੰਜਾਬ ਭਰ ਤੋਂ ਫੈਡਰੇਸ਼ਨ ਦੇ ਸੀਨੀਅਰ ਅਹੁਦੇਦਾਰ ਅਤੇ ਹੋਰ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਇਕਾਈਆਂ ਦੇ ਪ੍ਰਧਾਨਾਂ ਨੇ ਵੀ ਹਿੱਸਾ ਲਿਆ। ਮੀਟਿੰਗ ਵਿਚ ਬਰਾਦਰੀ ਦੀ ਚੜ੍ਹਦੀ ਕਲਾ ਅਤੇ ਨੌਜਵਾਨਾਂ ਨੂੰ ਸਮਾਜ ਦੇ ਮੁੱਖ ਧਾਰਾ ਨਾਲ ਜੋੜਨ ਲਈ ਕਈ ਇਤਿਹਾਸਕ ਫ਼ੈਸਲੇ ਲਏ ਗਏ।
ਸ਼ੁਰੂ ਵਿਚ ਫੈਡਰੇਸ਼ਨ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਅਤੇ ਪ੍ਰਾਪਤੀਆਂ ’ਤੇ ਸੂਬਾ ਜਨਰਲ ਸਕੱਤਰ ਗੁਰਜਿੰਦਰ ਸਿੰਘ ਮੰਝਪੁਰ ਨੇ ਵਿਸਥਾਰ ਨਾਲ ਹੁਣ ਤਕ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੜ੍ਹੀ ਅਤੇ ਚਰਚਾ ਕੀਤੀ ਗਈ। ਇਸ ਉਪਰੰਤ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਸੈਣੀ ਯੂਥ ਫੈਡਰੇਸ਼ਨ ਦੀਆਂ ਇਕਾਈਆਂ ਦਾ ਗਠਨ ਕਰਨ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ। ਸਮਾਜ ਸੇਵਾ ਦੇ ਖੇਤਰ ਨੂੰ ਤਰਜੀਹ ਦਿੰਦੇ ਹੋਏ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਮਹੀਨਿਆਂ ਵਿਚ ਪੰਜਾਬ ਭਰ ਵਿਚ ਮੁਫ਼ਤ ਮੈਡੀਕਲ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ। ਇਨ੍ਹਾਂ ਕੈਂਪਾਂ ਵਿਚ ਅੱਖਾਂ, ਦੰਦਾਂ ਦੀ ਜਾਂਚ ਅਤੇ ਖ਼ੂਨਦਾਨ ਕੈਂਪ ਲਗਾਏ ਜਾਣਗੇ। ਇਸਦੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਹਰ ਜ਼ਿਲ੍ਹੇ ਵਿਚ ‘ਐਮਰਜੈਂਸੀ ਸਹਾਇਤਾ ਗਰੁੱਪ’ ਤਿਆਰ ਕੀਤੇ ਜਾਣਗੇ, ਜੋ 24 ਘੰਟੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਤਿਆਰ ਰਹਿਣਗੇ।
ਇਹ ਕਮੇਟੀਆਂ ਘਰੇਲੂ ਹਿੰਸਾ ਤੋਂ ਪੀੜਤ ਔਰਤਾਂ, ਨਸ਼ੇ ਦੇ ਸ਼ਿਕਾਰ ਨੌਜਵਾਨਾਂ ਦੇ ਮੁੜ ਵਸੇਬੇ, ਅਤੇ ਕਰਜ਼ੇ ਕਾਰਨ ਪ੍ਰੇਸ਼ਾਨ ਪਰਿਵਾਰਾਂ ਨੂੰ ਮਾਹਿਰਾਂ ਰਾਹੀਂ ਮੁਫ਼ਤ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨਗੀਆਂ। ਫੈਡਰੇਸ਼ਨ ਦਾ ਮੰਨਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸੂਬਾ ਪੱਧਰ ’ਤੇ ਖੇਡ ਟੂਰਨਾਮੈਂਟ ਕਰਵਾਉਣ ਦੀ ਵਿਉਂਤਬੰਦੀ ਵੀ ਕੀਤੀ ਗਈ। ਕਬੱਡੀ, ਵਾਲੀਬਾਲ, ਕ੍ਰਿਕਟ ਅਤੇ ਅਥਲੈਟਿਕਸ ਦੇ ਟੂਰਨਾਮੈਂਟ ਕਰਵਾਏ ਜਾਣਗੇ ਅਤੇ ਜੇਤੂ ਖਿਡਾਰੀਆਂ ਨੂੰ ਨਕਦ ਇਨਾਮਾਂ ਦੇ ਨਾਲ-ਨਾਲ ਅੱਗੇ ਦੀ ਟਰੇਨਿੰਗ ਲਈ ਵੀ ਮਦਦ ਦਿੱਤੀ ਜਾਵੇਗੀ। ਅਹਿਮ ਮੁੱਦੇ ਵਜੋਂ ਸਰਕਾਰ ਵੱਲੋਂ ਬੈਕਵਰਡ ਕਲਾਸ ਸਰਟੀਫਿਕੇਟ ਬਣਾਉਣ ਲਈ ਲਾਈ ਗਈ 8 ਲੱਖ ਰੁਪਏ ਸਾਲਾਨਾ ਆਮਦਨ ਦੀ ਸ਼ਰਤ ’ਤੇ ਵਿਸਥਾਰ ਨਾਲ ਚਰਚਾ ਹੋਈ। ਅਹੁਦੇਦਾਰਾਂ ਨੇ ਕਿਹਾ ਕਿ ਇਹ ਸ਼ਰਤ ਬਰਾਦਰੀ ਦੇ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਨਾਲ ਸਰਾਸਰ ਧੱਕਾ ਹੈ। ਫੈਡਰੇਸ਼ਨ ਨੇ ਇਸ ਮੁੱਦੇ ’ਤੇ ਸੰਘਰਸ਼ ਦਾ ਐਲਾਨ ਕਰਦਿਆਂ ਫ਼ੈਸਲਾ ਲਿਆ ਕਿ ਇਸ ਸ਼ਰਤ ਨੂੰ ਖ਼ਤਮ ਕਰਵਾਉਣ ਲਈ ਕਾਨੂੰਨੀ ਅਤੇ ਲੋਕਤੰਤਰੀ ਢੰਗ ਨਾਲ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧ ਵਿਚ ਮੁੱਖ ਮੰਤਰੀ ਅਤੇ ਸਮਾਜਿਕ ਨਿਆਂ ਮੰਤਰੀ ਨੂੰ ਮੰਗ ਪੱਤਰ ਸੌਂਪੇ ਜਾਣਗੇ ਅਤੇ ਜੇ ਲੋੜ ਪਈ ਤਾਂ ਉੱਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ। ਇਸ ਸਮੇਂ ਸੰਦੀਪ ਸੈਣੀ ਚੇਅਰਮੈਨ ਬੈਕਫਿੰਕੋ ਪੰਜਾਬ,ਰਾਮ ਕੁਮਾਰ ਮੁਕਾਰੀ ਚੇਅਰਮੈਨ ਸੈਣੀ ਭਲਾਈ ਬੋਰਡ ਪੰਜਾਬ, ਐਂਡ. ਸ਼ਤੀਸ਼ ਸੈਣੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸੈਣੀ ਭਲਾਈ ਬੋਰਡ ਦੇ ਨਿਯੁਕਤ ਚੇਅਰਮੈਨਜ਼ ਤੇ ਮੈਂਬਰ ਕਮਲਜੀਤ ਸਿੰਘ ਦੁਭਾਲੀ, ਹਰਿੰਦਰ ਕੁਮਾਰ ਸੈਣੀ, ਕਮਲਜੀਤ ਕੌਰ ਕੁਕਰ, ਗੁਰਵਿੰਦਰ ਸਿੰਘ ਮਾਨੂਪੁਰ, ਕੁਲਵਿੰਦਰ ਸਿੰਘ ਤੰਬੜ, ਰਵਿੰਦਰ ਸੈਣੀ, ਹਰਪ੍ਰੀਤ ਹਨੀ ਸੈਣੀ , ਅੰਮ੍ਰਿਤਪਾਲ ਸਿੰਘ ਪੱਪੀ, ਦੀਪਕ ਸੈਣੀ, ਵਿਕਰਮ ਸੈਣੀ,ਵਿਨੋਦ ਸੈਣੀ, ਹਰਵਿੰਦਰ ਸਿੰਘ ਸੈਣੀ ਦਾ ਇਹਨਾਂ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।
ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਨਰਿੰਦਰ ਲਾਲੀ ਨੇ ਅੰਤ ਵਿਚ ਕਿਹਾ ਕਿ ਸੈਣੀ ਯੂਥ ਫੈਡਰੇਸ਼ਨ ਸਿਰਫ਼ ਇਕ ਜਥੇਬੰਦੀ ਨਹੀਂ, ਸਗੋਂ ਇਕ ਮਿਸ਼ਨ ਹੈ। ਸਾਡਾ ਮਕਸਦ ਹਰ ਸੈਣੀ ਨੌਜਵਾਨ ਦੇ ਹੱਥ ਵਿਚ ਕਿਤਾਬ, ਸਕਿੱਲ ਅਤੇ ਰੁਜ਼ਗਾਰ ਦੇਣਾ ਹੈ। ਹਰਿਆਣਾ, ਉਪ ਪ੍ਰਧਾਨ ਸਾਹਿਲ ਸੈਣੀ, ਪਰਵੀਨ ਸੈਣੀ, ਖੁਸ਼ਵੰਤ ਸਿੰਘ ਮਹਿਤਾਬਪੁਰ,ਐਡਵੋਕੇਟ ਹਰਮਨ ਸੈਣੀ,ਪ੍ਰਦੀਪ ਸੈਣੀ, ਵਿਨੋਦ ਸੈਣੀ, ਅਮਿਤ ਸੈਣੀ,ਐਂਡ.ਰਾਮੇਸ਼ ਕਟਾਰੀਆ, ਰਣਜੀਤ ਸਿੰਘ ਪਟਿਆਲਾ ਰਣਵੀਰ ਸਿੰਘ ਡੇਰਾਬੱਸੀ ਆਦਿ ਨੇ ਵੀ ਸ਼ਿਰਕਤ ਕੀਤੀ।
ਪਿਛਲੀ ਖ਼ਬਰ ਪੰਜਾਬ ਪ੍ਰੈੱਸ ਕਲੱਬ ਵਿਖੇ ‘ਕਲਾਕ ਟਾਵਰ’ ਦੇ ਨਵੀਨੀਕਰਨ ਦਾ ਚਰਨਜੀਤ ਸਿੰਘ ਚੰਨੀ ਵਲੋਂ ਉਦਘਾਟਨ ਅਗਲੀ ਖ਼ਬਰ ਨਿਵਾਸੀਆਂ ਦੀ ਫੀਡਬੈਕ ਨਾਲ ਬਿਜਲੀ ਵੰਡ ਪ੍ਰਣਾਲੀ ਵਿਚ ਹੋਵੇਗਾ ਹੋਰ ਸੁਧਾਰ-ਬ੍ਰਜੇਸ਼ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।