‘ਨੋ ਵਹੀਕਲ ਵੈਡਨਸਡੇ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਰਾਜਪਾਲ ਕਟਾਰੀਆ ਸਮੇਤ ਕਈ ਅਧਿਕਾਰੀ ਜਨਤਕ ਆਵਾਜਾਈ ਰਾਹੀਂ ਪਹੁੰਚੇ ਦਫ਼ਤਰ
ਅਜੀਤ ਡੈਸਕ
18-06-2026
ਅਧਿਕਾਰੀਆਂ ਦਾ ਕਹਿਣਾ ਹੈ ਕਿ ‘ਨੋ ਵਹੀਕਲ ਵੈਡਨੈਸਡੇ’ ਸਿਰਫ਼ ਇਕ ਦਿਨ ਦੀ ਗਤੀਵਿਧੀ ਨਹੀਂ, ਸਗੋਂ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲੀ ਇਕ ਸਮਾਜਿਕ ਮੁਹਿੰਮ ਹੈ। ਇਸ ਨਾਲ ਨਾ ਸਿਰਫ਼ ਤੇਲ ਦੀ ਬੱਚਤ ਹੁੰਦੀ ਹੈ, ਸਗੋਂ ਕਾਰਬਨ ਨਿਕਾਸੀ ਵਿਚ ਕਮੀ, ਹਵਾ ਦੀ ਗੁਣਵੱਤਾ ਵਿਚ ਸੁਧਾਰ ਅਤੇ ਲੋਕਾਂ ਦੀ ਸਿਹਤ ’ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਜੇਕਰ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਖ਼ੁਦ ਅਜਿਹੀਆਂ ਪਹਿਲਾਂ ਵਿਚ ਸਰਗਰਮ ਹਿੱਸੇਦਾਰੀ ਨਿਭਾਉਣਗੇ ਤਾਂ ਆਮ ਲੋਕ ਵੀ ਇਸ ਤੋਂ ਪ੍ਰੇਰਿਤ ਹੋ ਕੇ ਵਾਤਾਵਰਨ ਸੁਰੱਖਿਆ ਦੇ ਯਤਨਾਂ ’ਚ ਸ਼ਾਮਲ ਹੋਣਗੇ। ‘ਨੋ ਵਹੀਕਲ ਵੈਡਨੈਸਡੇ’ ਮੁਹਿੰਮ ਇਸ ਦਿਸ਼ਾ ਵਿਚ ਚੰਡੀਗੜ੍ਹ ਨੂੰ ਇਕ ਸਵੱਛ, ਹਰਿਤ ਅਤੇ ਟਿਕਾਊ ਸ਼ਹਿਰ ਬਣਾਉਣ ਵੱਲ ਅਹਿਮ ਕਦਮ ਵਜੋਂ ਉਭਰ ਰਹੀ ਹੈ।