ਆਦਮਪੁਰ, 17 ਜੂਨ (ਹਰਪ੍ਰੀਤ ਸਿੰਘ)-ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਜੇ. ਸੀ. ਆਈ. ਆਦਮਪੁਰ ਪ੍ਰਾਈਡ ਵੱਲੋਂ ਵਿਸ਼ਵ ਖ਼ੂਨਦਾਨ ਦਿਵਸ ਦੇ ਮੌਕੇ ‘ਤੇ 4ਵਾਂ ਮੈਗਾ ਖ਼ੂਨਦਾਨ ਕੈਂਪ ਸਥਾਨਕ ਪੂਰਨ ਹਸਪਤਾਲ, ਆਦਮਪੁਰ ਵਿਖੇ ਲਗਾਇਆ ਗਿਆ। ਇਹ ਕੈਂਪ ਕਮਲ ਹਸਪਤਾਲ, ਜਲੰਧਰ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਖ਼ੂਨਦਾਨ ਕੀਤਾ। ਕੈਂਪ ਦੌਰਾਨ ਆਦਮਪੁਰ ਦੇ ਥਾਣਾ ਮੁਖੀ ਪੰਕਜ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਨਾ ਸਿਰਫ਼ ਕੈਂਪ ਦਾ ਉਦਘਾਟਨ ਕੀਤਾ, ਬਲਕਿ ਖੁਦ ਵੀ ਖ਼ੂਨਦਾਨ ਕਰਕੇ ਸਮਾਜ ਦੇ ਸਾਹਮਣੇ ਇੱਕ ਬਿਹਤਰੀਨ ਮਿਸਾਲ ਪੇਸ਼ ਕੀਤੀ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਸ.ਐਚ.ਓ. ਪੰਕਜ ਸ਼ਰਮਾ ਨੇ ਕਿਹਾ ਕਿ ਖ਼ੂਨਦਾਨ ਇਕ ਮਹਾਨ ਦਾਨ ਹੈ, ਜਿਸ ਰਾਹੀਂ ਅਸੀਂ ਕਿਸੇ ਲੋੜਵੰਦ ਦੀ ਕੀਮਤੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਨੇ ਸਮੂਹ ਨੌਜਵਾਨਾਂ ਅਤੇ ਸਮਾਜ ਨੂੰ ਨਿਰੰਤਰ ਖੂਨਦਾਨ ਕਰਨ ਦੀ ਪ੍ਰੇਰਨਾ ਦਿੱਤੀ।ਕੈਂਪ ਦੇ ਸਫ਼ਲ ਆਯੋਜਨ ‘ਤੇ ਸੰਸਥਾ ਦੇ ਪ੍ਰਧਾਨ ਜੇ.ਸੀ.ਐੱਮ. ਜਤਿੰਦਰ ਸਿੰਘ ਵਾਲਾ ਨੇ ਪੂਰਨ ਹਸਪਤਾਲ, ਕਮਲ ਹਸਪਤਾਲ ਦੀ ਮੈਡੀਕਲ ਟੀਮ ਅਤੇ ਸਾਰੇ ਖੂਨਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਉਪਰਾਲਾ ਕਾਮਯਾਬ ਹੋ ਸਕਿਆ। ਇਸ ਮੌਕੇ ਸਮੂਹ ਮੈਬਰ ਜਿਨ੍ਹਾਂ ਵਿੱਚ ਰਵਿੰਦਰਜੀਤ ਸੈਣੀ, ਰੋਹਿਤ ਕੁਮਾਰ, ਅਵਤਾਰ ਸਿੰਘ ਨਿੱਝਰ,ਸੁਨੀਲ ਗਾਂਧੀ, ਰਵਿੰਦਰਪਾਲ ਸਿੰਘ, ਜਗਦੇਵ ਸਿੰਘ ਬਲਵਿੰਦਰ ਸਿੰਘ, ਜੇਸੀ ਕਮਲ ਸਿੰਘ ਬਿੰਦ, ਹਰਦੀਪ ਸਿੰਘ, ਹਰਦੀਪ ਸਿੰਘ, ਮਨਰਾਜ ਸਿੰਘ, ਮਨਵੀਰ ਸਿੰਘ,ਬਲਜੀਤ ਸਿੰਘ, ਈਸ਼ਵਰ ਸਿੰਘ, ਗੁਰਚਰਨ ਸਿੰਘ,ਜਸਪ੍ਰੀਤ ਸਿੰਘ, ਸੰਦੀਪ ਕੁਮਾਰ, ਹਰਵਿੰਦਰ ਧਾਮੀ,ਯੋਗੇਸ਼ ਪਾਠਕ, ਹਰਮਨ ਸਿੰਘ, ਪੰਕਜ ਅਰੋੜਾ ਤੇ ਹੋਰ ਹਾਜ਼ਰ ਸਨ।