ਚੰਡੀਗੜ੍ਹ, 23 ਜੂਨ (ਮਾਰਕੰਡਾ)- ਐਸ.ਡੀ ਕਾਲਜ ਦੀ ਦਸਤਾਵੇਜ਼ੀ ਫ਼ਿਲਮ ‘ਨਿਰਮਲਾ’ ਨੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲਾਂ ਵਿਚ ਤੀਜਾ ਪੁਰਸਕਾਰ ਜਿੱਤਿਆ ਹੈ। ਦੱਸਣਯੋਗ ਹੈ ਕਿ 13ਵਾਂ ਦਾਦਾ ਸਾਹਿਬ ਫਾਲਕੇ ਫ਼ਿਲਮ ਫ਼ੈਸਟੀਵਲ ਬੰਗਲੌਰ ਵਿਖੇ ਕਰਵਾਇਆ ਗਿਆ। ਜਿਸ ਵਿਚ 399 ਫ਼ਿਲਮਾਂ ਵਿਚੋਂ 100 ਨੂੰ ਸਭ ਤੋਂ ਵਧੀਆ ਫ਼ਿਲਮਾਂ ਲਈ ਚੁਣਿਆ ਗਿਆ। ਇਨ੍ਹਾਂ ਵਿਚੋਂ ‘ਨਿਰਮਲਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਅਜੇ ਸ਼ਰਮਾ ਨੇ ਕਿਹਾ ਕਿ ਕਾਲਜ ਹਮੇਸ਼ਾ ਪਾਠ-ਪੁਸਤਕਾਂ ਤੋਂ ਪਰੇ ਮੁੱਲਾਂ ਲਈ ਖੜ੍ਹਾ ਰਿਹਾ। ਇਹ ਐਵਾਰਡ ਵਿਦਿਆਰਥੀਆਂ ਅਤੇ ਫੈਕਲਟੀ ਦੀ ਰਚਨਾਤਮਕ ਯੋਗਤਾ ਦੀ ਵਚਨਬੱਧਤਾ ਬਾਰੇ ਬਹੁਤ ਕੱਝ ਬੋਲਦੀ ਹੈ। ਇਸ ਸਮੇਂ ਉਨ੍ਹਾਂ ਨੇ ਡਾ. ਪ੍ਰਿਆ ਚੱਢਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ। ਪੱਤਰਕਾਰੀ ਵਿਭਾਗ ਦੀ ਮੁਖੀ ਅਤੇ ਫ਼ਿਲਮ ਦੀ ਨਿਰਦੇਸ਼ਕ ਡਾ . ਪ੍ਰਿਆ ਚੱਢਾ ਨੇ ਕਿਹਾ ਕਿ ‘ਨਿਰਮਲਾ’ ਫ਼ਿਲਮ ਦੇ ਇਤਿਹਾਸ, ਦਰਦ ਅਤੇ ਉਸਦੀ ਲਚਕਤਾ ਨੂੰ ਫ਼ਿਲਮ ਫ਼ੈਸਟੀਵਲ ਨੇ ਮਾਨਤਾ ਦਿੱਤੀ ਹੈ।