06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਨਾਲ ਏ.ਬੀ.ਵੀ.ਪੀ ਦੇ ਵਫ਼ਦ ਨੇ ਕੀਤੀ ਮੁਲਾਕਾਤ

ਅਜੀਤ ਡੈਸਕ 25-06-2026
ਚੰਡੀਗੜ੍ਹ, 24 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਇਕ ਰਾਸ਼ਟਰੀ ਪ੍ਰਤੀਨਿਧੀ ਮੰਡਲ ਨੇ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਜਿਸ ਵਿਚ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੇ ਪ੍ਰਧਾਨ ਗੌਰਵ ਵੀਰ ਸਿੰਘ ਸੋਹਲ, ਏ.ਬੀ.ਵੀ.ਪੀ ਦੇ ਕੌਮੀ ਸਕੱਤਰ ਆਦਿਤਿਆ ਤਕਿਆਰ, ਕੌਮੀ ਪ੍ਰਧਾਨ ਰਘੁਰਾਜ ਕਿਸ਼ੋਰ ਤਿਵਾਰੀ, ਜਨਰਲ ਸਕੱਤਰ ਡਾ. ਵੀਰਿੰਦਰ ਸਿੰਘ ਸੋਲੰਕੀ ਸਮੇਤ ਹੋਰ ਪ੍ਰਤੀਨਿਧੀ ਸ਼ਾਮਲ ਸਨ। ਇਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਦੇ ਅਕਾਦਮਿਕ ਵਿਕਾਸ, ਵਿਦਿਆਰਥੀ ਭਲਾਈ ਤੇ ਸੰਸਥਾਗਤ ਉੱਨਤੀ ਨਾਲ ਸੰਬੰਧਿਤ ਵੱਖ-ਵੱਖ ਮਹੱਤਵਪੂਰਨ ਮੁੱਦਿਆਂ ਬਾਰੇ ਇਕ ਵਿਸਤਾਰ ਵਿਚ ਮੰਗ ਪੱਤਰ ਸੌਂਪਿਆ। ਮੰਗ ਪੱਤਰ ਵਿਚ ਵਿਦਿਆਰਥੀਆਂ ਲਈ ਹੋਸਟਲਾਂ ਦਾ ਵਿਸਥਾਰ, ਯੂਨੀਵਰਸਿਟੀ ਦੀ ਸੀਨੇਟ ਵਿਚ ਚੁਣੇ ਹੋਏ ਵਿਦਿਆਰਥੀ ਨੁਮਾਇੰਦੇ ਦੀ ਸ਼ਮੂਲੀਅਤ, ਨਿਯਮਿਤ ਅਧਿਆਪਕਾਂ ਦੀ ਭਰਤੀ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਤੇ ਉਭਰਦੀਆਂ ਤਕਨੀਕਾਂ ਲਈ ਇਕ ਅਤਿਆਧੁਨਿਕ ਕੇਂਦਰ ਦੀ ਸਥਾਪਨਾ ਤੇ ਯੋਗਾ, ਵੈੱਲਨੈੱਸ ਤੇ ਮਾਨਸਿਕ ਸਿਹਤ ਸਹਾਇਤਾ ਕੇਂਦਰਾਂ ਦੀ ਸਥਾਪਨਾ ਦੀਆਂ ਮੰਗਾਂ ਪ੍ਰਮੁੱਖ ਤੌਰ ’ਤੇ ਰੱਖੀਆਂ ਗਈਆਂ। ਉਪ ਰਾਸ਼ਟਰਪਤੀ ਨੇ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਇਨ੍ਹਾਂ ਵਿਸ਼ਿਆਂ ’ਤੇ ਵਿਸਤਾਰਪੂਰਵਕ ਚਰਚਾ ਕੀਤੀ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਹਿੱਤਾਂ ਦੀ ਰੱਖਿਆ ਅਤੇ ਸੰਸਥਾਗਤ ਵਿਕਾਸ ਲਈ ਏ.ਬੀ.ਵੀ.ਪੀ ਵਲੋਂ ਕੀਤੇ ਜਾ ਰਹੇ ਲਗਾਤਾਰ ਅਤੇ ਸਮਰਪਿਤ ਕੰਮਾਂ ਦੀ ਵੀ ਤਾਰੀਫ਼ ਕੀਤੀ।
ਪਿਛਲੀ ਖ਼ਬਰ ਮਾਮਲਾ ਹੋਟਲ ਹਿਮਾਚਲ ਪਿੰਡ ਕਜਹੇੜੀ ਵਿਖੇ ਕਾਨੂੰਨੀ ਉਲੰਘਣਾ ਦਾ, ਮੈਨੇਜਰ ਤੇ ਮਾਲਕ ਗ੍ਰਿਫ਼ਤਾਰ ਅਗਲੀ ਖ਼ਬਰ ਯੂ.ਟੀ. ਕਰਮਚਾਰੀ ਅਤੇ ਵਰਕਰ ਫੈਡਰੇਸ਼ਨ ਚੰਡੀਗੜ੍ਹ ਵਲੋਂ 7 ਜੁਲਾਈ ਦੀ ਮੁਲਾਜ਼ਮ ਕਨਵੈਨਸ਼ਨ ’ਚ ਹਿੱਸਾ ਲੈਣ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।