04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਬਾਲ ਸਮਾਗਮ ’ਚ ਬੱਚਿਆਂ ਨੇ ਸੰਸਕਾਰਾਂ, ਸਿੱਖਿਆ ਤੇ ਪ੍ਰਭੂ ਭਗਤੀ ਦੇ ਪ੍ਰੇਰਣਾਦਾਇਕ ਸੰਦੇਸ਼ ਦਿੱਤੇ

ਅਜੀਤ ਡੈਸਕ 29-06-2026
ਚੰਡੀਗੜ੍ਹ, 28 ਜੂਨ (ਅਜਾਇਬ ਸਿੰਘ ਔਜਲਾ)- ਸੰਤ ਨਿਰੰਕਾਰੀ ਸਤਸੰਗ ਭਵਨ ਸੈਕਟਰ-30, ਚੰਡੀਗੜ੍ਹ ਵਿਖੇ ਅੱਜ ਇੱਕ ਵਿਸ਼ਾਲ ਬਾਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਲ ਸੰਤਾਂ ਨੇ ਭਜਨਾਂ, ਗੀਤਾਂ, ਨਾਟਿਕਾਵਾਂ ਤੇ ਹੋਰ ਪ੍ਰੇਰਣਾਦਾਇਕ ਪੇਸ਼ਕਾਰੀਆਂ ਰਾਹੀਂ ਸਤਸੰਗ, ਸਿੱਖਿਆ, ਸੇਵਾ, ਸਿਮਰਨ ਤੇ ਉੱਤਮ ਸੰਸਕਾਰਾਂ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ। ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਹਾਜ਼ਰ ਸੰਗਤ ਦਾ ਮਨ ਮੋਹ ਲਿਆ ਤੇ ਸਭ ਨੇ ਉਨ੍ਹਾਂ ਦੀ ਪ੍ਰਤਿਭਾ ਤੇ ਆਧਿਆਤਮਿਕ ਸੋਚ ਦੀ ਭਰਪੂਰ ਸਰਾਹਨਾ ਕੀਤੀ। ਇਸ ਮੌਕੇ ਗਿਆਨ ਪ੍ਰਚਾਰਕ ਮਹਾਤਮਾ ਪਵਨ ਕੁਮਾਰ ਮੁਖੀ ਏਰੀਆ 40 ਨੇ ਬੱਚਿਆਂ ਨੂੰ ਆਪਣੇ ਆਸ਼ੀਰਵਚਨ ਦਿੰਦਿਆਂ ਕਿਹਾ ਕਿ ਅੱਜ ਬੱਚਿਆਂ ਨੇ ਮੰਚ ਰਾਹੀਂ ਜਿਨ੍ਹਾਂ ਉੱਚ ਜੀਵਨ ਮੁੱਲਾਂ ਤੇ ਆਧਿਆਤਮਿਕ ਸਿੱਖਿਆਵਾਂ ਨੂੰ ਪੇਸ਼ ਕੀਤਾ ਹੈ, ਉਹ ਸਿਰਫ਼ ਇਸ ਸਮਾਗਮ ਤੱਕ ਹੀ ਸੀਮਿਤ ਨਾ ਰਹਿਣ, ਸਗੋਂ ਹਰ ਵਿਅਕਤੀ ਦੇ ਜੀਵਨ, ਵਿਹਾਰ ਤੇ ਕਰਮਾਂ ਵਿੱਚ ਵੀ ਉਤਰਣ। ਉਨ੍ਹਾਂ ਪ੍ਰਭੂ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਸਭ ਨੂੰ ਐਸਾ ਆਸ਼ੀਰਵਾਦ ਪ੍ਰਾਪਤ ਹੋਵੇ ਕਿ ਉਹ ਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਕੇ ਇੱਕ ਆਦਰਸ਼ ਮਨੁੱਖ ਬਣਨ ਅਤੇ ਭਗਤੀਮਈ ਜੀਵਨ ਬਤੀਤ ਕਰਨ। ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਸਮਰਪਣ ਅਤੇ ਉਤਸ਼ਾਹ ਨਾਲ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਹੈ, ਉਸੇ ਤਰ੍ਹਾਂ ਉਹ ਹਮੇਸ਼ਾਂ ਸਤਸੰਗ ਨਾਲ ਜੁੜੇ ਰਹਿਣ। ਉਨ੍ਹਾਂ ਕਿਹਾ ਕਿ ਆਧਿਆਤਮਿਕ ਉੱਨਤੀ ਦਾ ਸਾਧਨ ਹੀ ਨਹੀਂ, ਸਗੋਂ ਉੱਤਮ ਸੰਸਕਾਰਾਂ ਅਤੇ ਅਨੁਸ਼ਾਸਿਤ ਜੀਵਨ ਸ਼ੈਲੀ ਦੀ ਮਜ਼ਬੂਤ ਨੀਂਹ ਵੀ ਹੈ। ਇਸ ਤੋਂ ਪਹਿਲਾਂ ਇੱਥੋਂ ਦੇ ਸੰਯੋਜਕ ਨਵਨੀਤ ਪਠਾਕ ਨੇ ਮੁੱਖ ਮਹਿਮਾਨ ਪਵਨ ਕੁਮਾਰ ਮੁਖੀ ਏਰੀਆ 40 ਅਤੇ ਜੋਨਲ ਇੰਚਾਰਜ ਤੇ ਸਮੂਹ ਬਾਲ ਸੰਗਤ ਦੇ ਇੰਚਾਰਜ ਅਤੇ ਸੇਵਾਦਲ ਅਧਿਕਾਰੀਆਂ ਦਾ ਹਾਰਦਿਕ ਧੰਨਵਾਦ ਵੀ ਕੀਤਾ।
ਪਿਛਲੀ ਖ਼ਬਰ ਰੋਟਰੈਕਟ ਕਲੱਬ ਵਲੋਂ ‘ਰਾਹਤ 3.0 ਮੁਹਿੰਮ’ ਤਹਿਤ ਨੌਜਵਾਨਾਂ ਨੇ 4 ਹਜ਼ਾਰ ਤੋਂ ਵੱਧ ਲੱਸੀ ਦੇ ਪੈਕਟ ਵੰਡੇ ਅਗਲੀ ਖ਼ਬਰ ਬੱਚਿਆਂ ਦੀ ਸਿਹਤ ਸਾਡੀ ਸਰਵਉੱਚ ਤਰਜੀਹ ਹੈ: ਆਰਤੀ ਸਿੰਘ ਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।