ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ‘ਸ਼ੈਫੈਕਸ ਇੰਡੀਆ-2026’ ਪ੍ਰਦਰਸ਼ਨੀ ਦਾ ਦੌਰਾ ਕਰਨਗੇ ਅੱਜ
ਚੰਡੀਗੜ੍ਹ , 18 ਸਤੰਬਰ ( ਅਜਾਇਬ ਸਿੰਘ ਔਜਲਾ ) - ਪੰਜਾਬ ਦੀ ਪਛਾਣ ਸਿਰਫ਼ ਕਣਕ - ਝੋਨੇ ਅਤੇ ਕੱਚੇ ਖੇਤੀ ਉਤਪਾਦਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ । ਖੇਤਾਂ ਦੀ ਤਾਕਤ ਅਤੇ ਪੰਜਾਬੀ ਖਾਣ - ਪੀਣ ਦੀ ਅਮੀਰ ਵਿਰਾਸਤ ਨੂੰ ਪ੍ਰੋਸੈਸਡ ਫੂਡ , ਨਵੇਂ ਉਤਪਾਦਾਂ ਅਤੇ ਗਲੋਬਲ ਬ੍ਰਾਂਡਾਂ ’ ਚ ਬਦਲਣ ਦੀ ਲੋੜ ਹੈ ।
ਚ
ਚੰਡੀਗੜ੍ਹ ਦੇ ਸੈਕਟਰ-17 ਵਿਖੇ ਪੀ.ਐੱਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਲਗਾਈ ਗਈ ‘ਸ਼ੈਫੇਕਸ ਇੰਡੀਆ 2026’ ਦੌਰਾਨ ਜਿਗਿਆਸਾ ਨਰੂਲਾ, ਕਰਨ ਗਿਲਹੋਤਰਾ, ਰਾਖੀ ਗੁਪਤਾ ਭੰਡਾਰੀ, ਮਨਜੀਤ ਗਿੱਲ ਤੇ ਹੋਰ। ਤਸਵੀਰ : ਕਮਲਜੀਤ ਸਿੰਘ
19-09-2026
ਚੰਡੀਗੜ੍ਹ , 18 ਸਤੰਬਰ ( ਅਜਾਇਬ ਸਿੰਘ ਔਜਲਾ ) - ਪੰਜਾਬ ਦੀ ਪਛਾਣ ਸਿਰਫ਼ ਕਣਕ - ਝੋਨੇ ਅਤੇ ਕੱਚੇ ਖੇਤੀ ਉਤਪਾਦਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ । ਖੇਤਾਂ ਦੀ ਤਾਕਤ ਅਤੇ ਪੰਜਾਬੀ ਖਾਣ - ਪੀਣ ਦੀ ਅਮੀਰ ਵਿਰਾਸਤ ਨੂੰ ਪ੍ਰੋਸੈਸਡ ਫੂਡ , ਨਵੇਂ ਉਤਪਾਦਾਂ ਅਤੇ ਗਲੋਬਲ ਬ੍ਰਾਂਡਾਂ ’ ਚ ਬਦਲਣ ਦੀ ਲੋੜ ਹੈ । ਇਹ ਗੱਲ ਪੰਜਾਬ ਸਰਕਾਰ ਦੇ ਖੁਰਾਕ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਅੱਜ ‘ ਸ਼ੈਫੈਕਸ ਇੰਡੀਆ -2026’ ਦੌਰਾਨ ਕਹੀ । ਉਨ੍ਹਾਂ ਕਿਹਾ , ‘ ਸਵਾਦ ਵੀ ਪੰਜਾਬੀ ਹੈ ਅਤੇ ਜਜ਼ਬਾ ਵੀ ਪੰਜਾਬੀ । ਹੁਣ ਕਹਾਣੀ ਫਾਰਮ ਤੋਂ ਫੋਰਕ ਅਤੇ ਫਾਰਮ ਤੋਂ ਗਲੋਬਲ ਤੱਕ ਲੈ ਕੇ ਜਾਣ ਦੀ ਹੈ । ਸ਼ੈਫ ਅਤੇ ਹਾਸਪਿਟੈਲਿਟੀ ਇੰਡਸਟਰੀ ਪੰਜਾਬ ਤੋਂ ਸਿਰਫ਼ ਸਾਮਾਨ ਨਾ ਖਰੀਦੇ , ਸਗੋਂ ਪੰਜਾਬ ਨਾਲ ਮਿਲ ਕੇ ਨਵੇਂ ਉਤਪਾਦ ਅਤੇ ਬ੍ਰਾਂਡ ਤਿਆਰ ਕਰੇ ।’ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਕਿਸਾਨਾਂ , ਫੂਡ ਉਦਯੋਗਪਤੀਆਂ , ਸ਼ੈਫ ਅਤੇ ਹਾਸਪਿਟੈਲਿਟੀ ਖੇਤਰ ਨਾਲ ਜੁੜੇ ਪੇਸ਼ੇਵਰਾਂ ਨੂੰ ਇੱਕ ਮੰਚ ’ ਤੇ ਲਿਆ ਕੇ ‘ ਫਾਰਮ ਟੂ ਫੋਰਕ ’ ਨੂੰ ਹਕੀਕਤ ਬਣਾਇਆ ਜਾ ਸਕਦਾ ਹੈ । ਇਸ ਨਾਲ ਪੰਜਾਬ ਦੇ ਰਵਾਇਤੀ ਸਵਾਦ ਨੂੰ ਨਵੇਂ ਰੂਪ ਵਿੱਚ ਦੁਨੀਆ ਦੇ ਬਾਜ਼ਾਰਾਂ ਤੱਕ ਪਹੁੰਚਾਉਣ ਦੇ ਮੌਕੇ ਵਧਣਗੇ । ‘ ਸ਼ੈਫੈਕਸ ਇੰਡੀਆ -2026’ ਵਿਚ ਗੈਸਟਰੋਨੋਮੀ ਦੇ ਭਵਿੱਖ ਦੇ ਨਾਲ - ਨਾਲ ਹਾਸਪਿਟੈਲਿਟੀ ਕਾਰੋਬਾਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ’ ਤੇ ਵੀ ਚਰਚਾ ਹੋਈ । ਪੀ . ਐਚ . ਡੀ . ਸੀ . ਸੀ . ਆਈ ਪੰਜਾਬ ਦੇ ਚੇਅਰ ਕਰਨ ਗਿਲਹੋਤਰਾ ਨੇ ਕਿਹਾ ਕਿ 700 ਸ਼ੈਫਾਂ ਦਾ ਚਿੱਟੇ ਕੋਟ ਪਾ ਕੇ ਸ਼ੈਫੈਕਸ ਇੰਡੀਆ ਵਿਚ ਪਹੁੰਚਣਾ ਸਮਾਗਮ ਵਿਚ ਨਵੀਂ ਊਰਜਾ ਲੈ ਕੇ ਆਇਆ । ਰਸੋਈ ਤਕਨਾਲੋਜੀ ਅਪਣਾਉਣ , ਫੂਡ ਕਾਰੋਬਾਰ ਨੂੰ ਵੱਡੇ ਪੱਧਰ ’ ਤੇ ਲਿਜਾਣ ਅਤੇ ਗੈਸਟਰੋਨੋਮੀ ਦੇ ਭਵਿੱਖ ਨੂੰ ਆਕਾਰ ਦੇਣ ਬਾਰੇ ਮਾਹਿਰਾਂ ਨੇ ਵਿਹਾਰਕ ਹੱਲ ਸਾਂਝੇ ਕੀਤੇ । ਉਨ੍ਹਾਂ ਕਿਹਾ ਕਿ ਸ਼ੈਫੈਕਸ ਇੰਡੀਆ ਦਾ ਮਕਸਦ ਸ਼ੈਫ , ਰੈਸਟੋਰੈਂਟ ਸੰਚਾਲਕਾਂ , ਹੋਟਲ ਕਾਰੋਬਾਰੀਆਂ , ਫੂਡ ਉਦਯੋਗਪਤੀਆਂ , ਸਪਲਾਇਰਾਂ ਅਤੇ ਤਕਨਾਲੋਜੀ ਕੰਪਨੀਆਂ ਨੂੰ ਇੱਕ ਮੰਚ ’ ਤੇ ਜੋੜਨਾ ਹੈ । ਸੈਕਟਰ -17 ਦੇ ਪਰੇਡ ਗਰਾਊਂਡ ਵਿਚ 18 ਤੋਂ 20 ਸਤੰਬਰ ਤੱਕ ਚੱਲ ਰਹੇ ਤਿੰਨ ਰੋਜ਼ਾ ਸਮਾਗਮ ਵਿਚ ਫੂਡ ਪ੍ਰੋਸੈਸਿੰਗ , ਕੈਟਰਿੰਗ , ਹਾਸਪਿਟੈਲਿਟੀ ਅਤੇ ਰੈਸਟੋਰੈਂਟ ਉਦਯੋਗ ਨਾਲ ਜੁੜੇ ਨੁਮਾਇੰਦੇ ਹਿੱਸਾ ਲੈ ਰਹੇ ਹਨ , ਉੱਥੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 19 ਸਤੰਬਰ ਸ਼ਨੀਵਾਰ ਨੂੰ ਪ੍ਰਦਰਸ਼ਨੀ ਦਾ ਦੌਰਾ ਕਰਨਗੇ ।