26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਟੈਕਸੀ ਚਾਲਕਾਂ ਦੀਆਂ ਮੰਗਾਂ ਜਾਇਜ਼, ਪ੍ਰਸ਼ਾਸਨ ਜਲਦ ਕਰੇ ਹੱਲ-ਬਨਾਰਸੀ ਦਾਸ

ਅਜੀਤ ਡੈਸਕ 07-07-2026
ਚੰਡੀਗੜ੍ਹ , 6 ਜੁਲਾਈ (ਸੰਦੀਪ ਕੁਮਾਰ ਮਾਹਨਾ)– ਚੰਡੀਗੜ੍ਹ ਦੇ ਸੈਕਟਰ-25 ’ਚ ਪਿਛਲੇ 36 ਦਿਨਾਂ ਤੋਂ ਹੜਤਾਲ ’ਤੇ ਬੈਠੇ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਬਕਾ ਮੇਅਰ ਕਮਲੇਸ਼ ਬਨਾਰਸੀ ਦਾਸ ਆਪਣੇ ਸਾਥੀਆਂ ਬੀ.ਐੱਮ. ਖੰਨਾ, ਮਨੀਸ਼ ਲਾਂਬਾ, ਕਮਲੇਸ਼ ਰਮੇਸ਼ ਅਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨਾਲ ਧਰਨੇ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਚਾਲਕਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਮਾਮਲੇ ਦੇ ਹੱਲ ਲਈ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਨਿਤੀਸ਼ ਸਿੰਗਲਾ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ। ਟੈਕਸੀ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਓਲਾ, ਉਬਰ ਤੇ ਹੋਰ ਐਗਰੀਗੇਟਰ ਕੰਪਨੀਆਂ ਟੈਕਸੀ ਚਾਲਕਾਂ ਨੂੰ ਬੀਮਾ, ਈ.ਐੱਸ.ਆਈ. ਅਤੇ ਈ.ਪੀ.ਐੱਫ. ਵਰਗੀਆਂ ਸਮਾਜਿਕ ਸੁਰੱਖਿਆ ਸਹੂਲਤਾਂ ਮੁਹੱਈਆ ਨਹੀਂ ਕਰਵਾ ਰਹੀਆਂ। ਉਨ੍ਹਾਂ ਕਿਹਾ ਕਿ ਟੈਕਸੀ ਕਿਰਾਏ ਕਈ ਸਾਲਾਂ ਤੋਂ ਨਹੀਂ ਵਧਾਏ ਗਏ, ਜਦਕਿ ਪੈਟਰੋਲ, ਡੀਜ਼ਲ, ਸੀ.ਐੱਨ.ਜੀ. ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਹੈ, ਜਿਸ ਕਾਰਨ ਚਾਲਕਾਂ ਦੀ ਆਮਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕੈਬ ਚਾਲਕਾਂ ਨੇ ਦੱਸਿਆ ਕਿ ਕੁੱਝ ਐਗਰੀਗੇਟਰ ਕੰਪਨੀਆਂ ਹਰ ਰੋਜ਼ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲਗਭਗ 200 ਰੁਪਏ ਅਗਾਊਂ ਵਸੂਲ ਕਰ ਲੈਂਦੀਆਂ ਹਨ, ਭਾਵੇਂ ਉਸ ਦਿਨ ਡਰਾਈਵਰ ਨੂੰ ਕੋਈ ਸਵਾਰੀ ਮਿਲੇ ਜਾਂ ਨਾ ਮਿਲੇ। ਯੂਨੀਅਨ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਵਲੋਂ ਨਿਰਧਾਰਿਤ ਟੈਕਸੀ ਕਿਰਾਏ (ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਰਾਸ਼ਟਰ ਹਿੱਤ ਨੂੰ ਸਰਬਉੱਚ ਰੱਖਣਾ ਹੀ ਡਾ. ਮੁਖਰਜੀ ਨੂੰ ਸੱਚੀ ਸ਼ਰਧਾਂਜਲੀ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਮੇਕ ਇਨ ਇੰਡੀਆ, ਨਵੀਂ ਸਿੱਖਿਆ ਨੀਤੀ ਤੇ ਆਤਮਨਿਰਭਰ ਭਾਰਤ ਵਰਗੇ ਫ਼ੈਸਲੇ ਡਾ. ਮੁਖਰਜੀ ਦੇ ਰਾਸ਼ਟਰਵਾਦੀ ਵਿਜ਼ਨ ਨੂੰ ਅੱਗੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।