ਪਿੰਡ ਘੜੂੰਆਂ ਵਿਖੇ ਖੁਦਾਈ ਦੌਰਾਨ ਸਦੀਆਂ ਪੁਰਾਣੇ ਸਿੱਕੇ ਮਿਲੇ
ਖਰੜ, 25 ਅਗਸਤ (ਜੰਡਪੁਰੀ)- ਖਰੜ ਨੇੜਲੇ ਇਤਿਹਾਸਕ ਪਿੰਡ ਘੜੂੰਆਂ ਵਿਖੇ ਕੀਤੀ ਜਾ ਰਹੀ ਖੁਦਾਈ ਦੌਰਾਨ ਸਦੀਆਂ ਪੁਰਾਣੇ ਚਾਂਦੀ ਦੀ ਸਿੱਕੇ ਮਿਲਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘੜੂੰਆਂ ਹਲਕਾ ਸ੍ਰੀ ਚਮਕੌਰ ਸਾਹਿਬ ਵਿਖੇ ਇਕ ਪੁਰਾਣੀ ਧਰਮਸ਼ਾਲਾ ਨੂੰ ਢਾਹ ਕੇ ਉਸ ਦੀ ਨਵੀਂ ਸਿਰਿਓਂ ਉਸਾਰੀ ਕੀਤੀ ਜਾਣੀ ਸੀ, ਪਰ ਜਦੋਂ ਉਸ ਦੀਆਂ ਦੀਵਾਰਾਂ ਬਣਾਉਣ ਸੰਬੰਧੀ ਧਰਤੀ ਦੀ ਖੁਦਾਈ ਕਰਕੇ ਨੀਂਹਾਂ ਪੁੱਟੀਆਂ ਗਈਆਂ ਤਾਂ ਧਰਤੀ ‘ਚੋਂ ਚਾਂਦੀ ਦੇ ਪੁਰਾਣੇ ਸਿੱਕੇ ਮਿਲੇ, ਜਿਨ੍ਹਾਂ ‘ਤੇ ਉਰਦੂ ‘ਚ ਲਿਖਿਆ ਗਿਆ ਹੈ।
ਅਜੀਤ ਡੈਸਕ
26-08-2026