08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਜੀ.ਐਮ.ਸੀ.ਐਚ-32 ’ਚ ਐਮ.ਬੀ.ਬੀ.ਐਸ ਦੀਆਂ ਕੁੱਲ ਸੀਟਾਂ ’ਚ ਵਾਧਾ ਕਰਨ ਦੀ ਮਿਲੀ ਪ੍ਰਵਾਨਗੀ

ਅਜੀਤ ਡੈਸਕ 12-07-2026
ਚੰਡੀਗੜ੍ਹ, 11 ਜੁਲਾਈ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 (ਜੀ.ਐਮ.ਸੀ.ਐਚ) ਚੰਡੀਗੜ੍ਹ ਨੂੰ ਐਮ.ਬੀ.ਬੀ.ਐਸ ਸੀਟਾਂ ਵਿਚ ਵਾਧਾ ਕਰਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ। ਇਸ ਮੌਕੇ ਡਾਇਰੈਕਟਰ ਅਤੇ ਪ੍ਰਿੰਸੀਪਲ ਰਵਨੀਤ ਕੌਰ ਨੇ ਦੱਸਿਆ ਕਿ ਜੀ.ਐਮ.ਸੀ.ਐਚ ਵਿਚ ਐਮ.ਬੀ.ਬੀ.ਐਸ ਦੀਆਂ ਕੁੱਲ ਸੀਟਾਂ 150 ਸਨ । ਜਿਨ੍ਹਾਂ ਵਿਚ ਵਾਧਾ ਕਰਕੇ ਹੁਣ 150 ਤੋਂ 200 ਕਰਨ ਲਈ ਰਾਸ਼ਟਰੀ ਮੈਡੀਕਲ ਕਮਿਸ਼ਨ (ਐਨ.ਐਮ.ਸੀ) ਦੀ ਪ੍ਰਵਾਨਗੀ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਖੇਤਰ ਵਿਚ ਡਾਕਟਰੀ ਸਿੱਖਿਆ ਨੂੰ ਵੱਡਾ ਹੁਲਾਰਾ ਮਿਲੇਗਾ। ਕਿਉਕਿ ਰਾਸ਼ਟਰੀ ਮੈਡੀਕਲ ਕਮਿਸ਼ਨ (ਐਨ.ਐਮ.ਸੀ) ਨੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਅਕਾਦਮਿਕ ਸੈਸ਼ਨ 2026-27 ਤੋਂ ਆਪਣੀ ਸਾਲਾਨਾ ਐਮ.ਬੀ.ਬੀ.ਐਸ ਦਾਖਲੇ ਨੂੰ 150 ਤੋਂ ਵਧਾ ਕੇ 200 ਸੀਟਾਂ ਕਰਨ ਦੀ ਸਹਿਮਤੀ ਦਿੱਤੀ ਹੈ । ਇਹ ਪ੍ਰਵਾਨਗੀ ਜੀ.ਐਮ.ਸੀ.ਐਚ ਚੰਡੀਗੜ੍ਹ ਦੀ ਅੰਡਰਗ੍ਰੈਜੁਏਟ ਮੈਡੀਕਲ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਗੁਣਵੱਤਾ ਵਾਲੀ ਮੈਡੀਕਲ ਸਿਖਲਾਈ ਤੱਕ ਪਹੁੰਚ ਨੂੰ ਵਧਾਉਣ ਦੀ ਨਿਰੰਤਰ ਵਚਨਬੱਧਤਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਜੀ.ਐਮ.ਸੀ.ਐਚ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਇਸ ਨੂੰ ਇਕ ‘ਮਹੱਤਵਪੂਰਨ ਪ੍ਰਾਪਤੀ’ ਦੱਸਿਆ ਜੋ ਯੋਗ, ਹਮਦਰਦ ਅਤੇ ਹੁਨਰਮੰਦ ਡਾਕਟਰੀ ਪੇਸ਼ੇਵਰ ਪੈਦਾ ਕਰਨ ਵਿਚ ਸੰਸਥਾ ਦੇ ਯੋਗਦਾਨ ਨੂੰ ਹੋਰ ਮਜ਼ਬੂਤ ਕਰੇਗੀ। ਇਸ ਵਧੀ ਹੋਈ ਮਾਤਰਾ ਤੋਂ ਪੂਰੇ ਖੇਤਰ ਵਿਚ ਯੋਗ ਡਾਕਟਰਾਂ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ ਅਤੇ ਸਿਹਤ ਸੰਭਾਲ ਪ੍ਰਦਾਨ ਕਰਨ ਦੇ ਲੰਬੇ ਸਮੇਂ ਦੇ ਉਦੇਸ਼ ਦਾ ਸਮਰਥਨ ਕਰਨ ਦੀ ਉਮੀਦ ਵੀ ਕੀਤੀ ਜਾਂਦੀ ਹੈ।
ਪਿਛਲੀ ਖ਼ਬਰ ‘ਮੁੱਖ ਮੰਤਰੀ ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਨਾਲ ਮਹਿਲਾਵਾਂ ਨੂੰ ਮਿਲਿਆ ਆਰਥਿਕ ਸਸ਼ਕਤੀਕਰਨ ਡਾਇਰੈਕਟ ਬੈਨਿਫਿਟ ਟਰਾਂਸਫ਼... ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ’ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ- ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।