06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਈ. ਪੀ. ਐੱਫ਼. ਓ. ਰਿਸ਼ਵਤ ਮਾਮਲਾ: ਗ੍ਰਿਫ਼ਤਾਰ ਇਨਫੋਰਸਮੈਂਟ ਅਫ਼ਸਰ ਨਿਆਇਕ ਹਿਰਾਸਤ ’ਚ ਭੇਜਿਆ

ਅਜੀਤ ਡੈਸਕ 24-07-2026
ਚੰਡੀਗੜ੍ਹ, 23 ਜੁਲਾਈ (ਕਪਿਲ ਵਧਵਾ)– ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਪਟਿਆਲਾ ਦਫ਼ਤਰ ਵਿਚ ਤਾਇਨਾਤ ਇਨਫੋਰਸਮੈਂਟ ਅਫ਼ਸਰ ਸ਼ੁਭਮ ਤਿਆਗੀ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਵੀਰਵਾਰ ਨੂੰ ਚੰਡੀਗੜ੍ਹ ਸਥਿਤ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੁਣਵਾਈ ਉਪਰੰਤ ਮੁਲਜ਼ਮ ਨੂੰ 6 ਅਗਸਤ ਤੱਕ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਜਾਰੀ ਕੀਤੇ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਦੀ ਐਂਟੀ ਕਰੱਪਸ਼ਨ ਬ੍ਰਾਂਚ, ਚੰਡੀਗੜ੍ਹ ਨੇ ਸ਼ੁਭਮ ਤਿਆਗੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7 (ਏ) ਤਹਿਤ ਮਾਮਲਾ ਦਰਜ ਕੀਤਾ ਹੈ। ਐੱਫ਼.ਆਈ.ਆਰ. ਅਨੁਸਾਰ ਈ.ਪੀ.ਐੱਫ਼ ਕਨਸਲਟੈਂਟ ਹਰਸ਼ਿਤ ਜਿੰਦਲ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਕਲਾਇੰਟ ਖ਼ਿਲਾਫ਼ ਚੱਲ ਰਹੀ ਈ. ਪੀ. ਐੱਫ਼. ਓ. ਦੀ ਜਾਂਚ ਵਿਚ ਰਾਹਤ ਦੇਣ ਅਤੇ ਘੱਟ ਜੁਰਮਾਨੇ ਨਾਲ ਮਾਮਲਾ ਨਿਪਟਾਉਣ ਦੇ ਬਦਲੇ ਇਨਫੋਰਸਮੈਂਟ ਅਫ਼ਸਰ ਨੇ ਪਹਿਲਾਂ 4 ਲੱਖ ਰੁਪਏ ਅਤੇ ਤਸਦੀਕ ਦੌਰਾਨ 2.50 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤ ਦੀ ਤਸਦੀਕ ਤੋਂ ਬਾਅਦ ਸੀ. ਬੀ. ਆਈ. ਨੇ ਸੈਕਟਰ -17 ਵਿਖੇ ਜਾਲ ਵਿਛਾ ਕੇ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ। ਹੁਣ ਅਦਾਲਤ ਵਲੋਂ ਉਕਤ ਮੁਲਜ਼ਮ ਨੂੰ 6 ਅਗਸਤ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ, ਜਦਕਿ ਮਾਮਲੇ ਦੀ ਅਗਲੇਰੀ ਜਾਂਚ ਸੀ. ਬੀ. ਆਈ. ਵਲੋਂ ਜਾਰੀ ਹੈ।
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਦਿੱਲੀ ਵਿਖੇ ਨੌਜਵਾਨਾਂ ’ਤੇ ਕੀਤਾ ਗਿਆ ਲਾਠੀਚਾਰਜ ਜ਼ਮਹੂਰੀਅਤ ਦਾ ਕਤਲ ਹੈ-ਨੰਨਹੇੜੀਆਂ ਅਗਲੀ ਖ਼ਬਰ ਲੋਕ-ਮਿਲਣੀ ਪ੍ਰੋਗਰਾਮਾਂ ਤਹਿਤ ਵਿਧਾਇਕ ਕੁਲਵੰਤ ਸਿੰਘ ਲੋਕਾਂ ਦੇ ਰੂ-ਬਰੂ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।