06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਓਮੈਕਸ ਕਾਸੀਆ ’ਚ ਬੂਟੇ ਲਗਾਏ

ਅਜੀਤ ਡੈਸਕ 27-07-2026
ਮੁੱਲਾਂਪੁਰ ਗਰੀਬਦਾਸ, 26 ਜੁਲਾਈ (ਦਿਲਬਰ ਸਿੰਘ ਖੈਰਪੁਰ)-ਕਾਰਗਿਲ ਵਿਜੇ ਦਿਵਸ ਮੌਕੇ ਨਿਊ ਚੰਡੀਗੜ੍ਹ ਦੀ ਓਮੈਕਸ ਕਾਸੀਆ ਸੁਸਾਇਟੀ ’ਚ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਦਸ਼ਮੇਸ਼ ਆਈ ਸੈਂਟਰ ਦੇ ਮੈਂਬਰਾਂ ਵਲੋਂ ਦੇਸ਼ ਦੇ ਸ਼ਹੀਦ ਜਵਾਨਾਂ ਦੀ ਯਾਦ ’ਚ ਵਿਸ਼ੇਸ਼ ਬੂਟੇ ਲਗਾਉਣ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਦੀ ਪਾਰਕ ’ਚ ਫਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ 1999 ਦੇ ਕਾਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਦਸ਼ਮੇਸ਼ ਆਈ ਸੈਂਟਰ ਤੋਂ ਡਾ. ਬਲਜਿੰਦਰ ਕੌਰ ਮਾਵੀ ਤੇ ਹਰਮਨ ਸਿੰਘ ਮਾਵੀ ਨੇ ਕਿਹਾ ਕਿ ‘ਕਾਰਗਿਲ ਦੇ ਸ਼ਹੀਦ ਸਾਡੇ ਦੇਸ਼ ਦੇ ਅਸਲ ਹੀਰੋ ਹਨ। ਇਸ ਮੌਕੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ ਮਨਹੋਤਰਾ ਨੇ ਕਿਹਾ ਕਿ ਅਜਿਹੇ ਸਮਾਗਮਾਂ ਰਾਹੀਂ ਉਹ ਨਾ ਸਿਰਫ਼ ਸ਼ਹੀਦਾਂ ਨੂੰ ਯਾਦ ਕਰਦੇ ਹਨ, ਸਗੋਂ ਵਾਤਾਵਰਨ ਦੀ ਰੱਖਿਆ ਦਾ ਸੁਨੇਹਾ ਵੀ ਦਿੰਦੇ ਹਾਂ। ਇਸ ਮੌਕੇ ਦਸ਼ਮੇਸ਼ ਆਈ ਸੈਂਟਰ ਦੇ ਮੈਂਬਰ ਅਤੇ ਆਰ. ਡਬਲਯੂ. ਏ. ਦੇ ਮੈਂਬਰ ਅਸ਼ੋਕ ਕੁਮਾਰ, ਡਾ. ਰਕੇਸ਼ ਘਈ, ਨਰਿੰਦਰ ਸ਼ਰਮਾ, ਰਾਜੇਸ਼ ਅਨੰਦ, ਐਸ. ਪੀ. ਸਿੰਘ ਅਤੇ ਸਮੂਹ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਪੱਤਰਕਾਰ ਬਲਵਨ ਕਰੀਵਾਲ ਦੀ ਕਾਵਿ-ਪੁਸਤਕ ‘ਖੁਸ਼ੀਆਂ ਦੀ ਚਾਬੀ’ ਲੋਕ ਅਰਪਿਤ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਰਾਜ ਸੂਚਨਾ ਕਮਿਸ਼ਨਰ ਪੰਜਾਬ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।