07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪ੍ਰੋ. ਮੀਨਾਕਸ਼ੀ ਗੋਇਲ ਨੂੰ ਕਾਰਜਕਾਰੀ ਉਪ ਕੁਲਪਤੀ ਬਣਾਇਆ

ਅਜੀਤ ਡੈਸਕ 29-07-2026

ਚੰਡੀਗੜ੍ਹ, 28 ਜੁਲਾਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੂੰ ਦਿੱਤੇ ਗਏ ਐਕਸਟੈਂਸ਼ਨ ਦੇ ਖਤਮ ਹੋਣ ਦੇ ਨਾਲ ਉਪ ਕੁਲਪਤੀ ਦੀਆਂ ਜ਼ਿੰਮੇਵਾਰੀਆਂ ਡਾ. ਮੀਨਾਕਸ਼ੀ ਗੋਇਲ ਨੂੰ ਦਿੱਤੀਆਂ ਗਈਆਂ। ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਕੁਲਪਤੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਪੰਜਾਬ ਯੂਨੀਵਰਸਿਟੀ ਦੀ ਸਿੱਖਿਆ ਦੀ ਡੀਨ ਡਾ. ਮੀਨਾਕਸ਼ੀ ਗੋਇਲ ਨੂੰ ਬਣਾਈ ਗਈ ਕਮੇਟੀ ਦੁਆਰਾ ਅੰਤਿਮ ਫੈਸਲਾ ਲੈਣ ਤੱਕ ਉਪ ਕੁਲਪਤੀ ਦਾ ਕੰਮ ਸੌਂਪਿਆ ਗਿਆ। ਇਹ ਫੈਸਲਾ 28 ਜੁਲਾਈ ਨੂੰ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਦੇ ਆਖਰੀ ਕੰਮਕਾਜੀ ਦਿਨ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋ. ਰੇਨੂੰ ਵਿਗ ਨੂੰ 28 ਮਾਰਚ ਨੂੰ ਚਾਰ ਮਹੀਨਿਆਂ ਦਾ ਐਕਸਟੈਂਸ਼ਨ ਦਿੱਤਾ ਗਿਆ ਸੀ। ਇਸੇ ਮੌਕੇ ਨਵੇਂ ਉਪ ਕੁਲਪਤੀ ਦੀ ਨਿਯੁਕਤੀ ਲਈ ਇੱਕ ਸਰਚ-ਕਮ-ਸਿਲੈਕਸ਼ਨ ਕਮੇਟੀ ਵੀ ਸਥਾਪਤ ਕੀਤੀ ਗਈ। ਉਕਤ ਕਮੇਟੀ ਨੇ ਅਜੇ ਇਸ ਮਾਮਲੇ ’ਤੇ ਅੰਤਿਮ ਫੈਸਲਾ ਨਹੀਂ ਲਿਆ ਹੈ। ਪ੍ਰੋ. ਰੇਨੂੰ ਵਿਗ ਨੇ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਕਾਰਜਕਾਰੀ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਬਾਅਦ ਵਿਚ ਇਸ ਵੱਕਾਰੀ ਯੂਨੀਵਰਸਿਟੀ ਦੀ 14ਵੀਂ ’ਤੇ ਪਹਿਲੀ ਮਹਿਲਾ ਉਪ ਕੁਲਪਤੀ ਨਿਯੁਕਤ ਕੀਤੀ ਗਈ ਸੀ।

ਪਿਛਲੀ ਖ਼ਬਰ ਹੀਰੋ ਮੋਟੋਕਾਰਪ ਨੇ ਪੰਜਾਬ ਵਿਚ 17 ਦਿਨਾਂ ਮੇਗਾ ਮਾਈਲੇਜ਼ ਮੁਕਾਬਲੇ ਦਾ ਕੀਤਾ ਸਫਲ ਆਯੋਜਨ ਅਗਲੀ ਖ਼ਬਰ ਪੀ. ਐੱਨ. ਬੀ. ਮੈਟਲਾਈਫ ਵਲੋਂ ‘360 ਹੈਲਥ ਸੇਵਿੰਗ ਪਲਾਨ’ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।