ਚੰਡੀਗੜ੍ਹ, 1 ਅਗਸਤ (ਅ.ਬ.)- ਆਸ਼ੀਰਵਾਦ ਨੇ ਆਸ਼ੀਰਵਾਦ ਚਨਾ ਸੱਤੂ ਲਾਂਚ ਕਰਕੇ ਆਪਣੇ ਉਤਪਾਦ ਪੋਰਟਫੋਲੀਓ ਦਾ ਵਿਸਥਾਰ ਕੀਤਾ ਹੈ । ਇਹ ਲਾਂਚ ਬ੍ਰਾਂਡ ਦੇ ਉਸ ਮਕਸਦ ਨਾਲ ਮੇਲ ਖਾਂਦਾ ਹੈ, ਜਿਸ ਤਹਿਤ ਕੁਦਰਤੀ ਤੌਰ ‘ਤੇ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਉਤਪਾਦ ਪੇਸ਼ ਕੀਤੇ ਜਾ ਰਹੇ ਹਨ। ਨਾਲ ਹੀ, ਇਹ ਵਾਜਬ ਕੀਮਤ ਅਤੇ ਅਸਲੀ ਸਵਾਦ ਨਾਲ ਕੋਈ ਸਮਝੌਤਾ ਕੀਤੇ ਬਿਨਾਂ ਪੌਸ਼ਟਿਕ ਅਤੇ ਜ਼ਰੂਰੀ ਖੁਰਾਕੀ ਉਤਪਾਦਾਂ ਦੀ ਵਧ ਰਹੀ ਮੰਗ ਨੂੰ ਵੀ ਪੂਰਾ ਕਰਦਾ ਹੈ । ਪੂਰਬੀ ਭਾਰਤ ਵਿੱਚ ਰਵਾਇਤੀ ਤੌਰ ‘ਤੇ ਖਾਧਾ ਜਾਣ ਵਾਲਾ ਸੱਤੂ ਲੰਬੇ ਸਮੇਂ ਤੋਂ ਇੱਕ ਅਜਿਹੇ ਪੌਸ਼ਟਿਕ ਭੋਜਨ ਵਜੋਂ ਜਾਣਿਆ ਜਾਂਦਾ ਹੈ, ਜੋ ਸਵਾਦ, ਤ੍ਰਿਪਤੀ ਅਤੇ ਪੋਸ਼ਣ ਦਾ ਸੰਤੁਲਿਤ ਮੇਲ ਪ੍ਰਦਾਨ ਕਰਦਾ ਹੈ। ਅੱਜ ਜਦੋਂ ਲੋਕ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਾਲੇ ਖੁਰਾਕੀ ਵਿਕਲਪਾਂ ਨੂੰ ਤਰਜੀਹ ਦੇ ਰਹੇ ਹਨ, ਤਾਂ ਕੁਦਰਤੀ ਤੌਰ ‘ਤੇ ਪ੍ਰੋਟੀਨ ਅਤੇ ਡਾਇਟਰੀ ਫਾਈਬਰ ਨਾਲ ਭਰਪੂਰ ਹੋਣ ਕਰਕੇ ਸੱਤੂ ਦੀ ਮਹੱਤਤਾ ਇੱਕ ਵਾਰ ਫਿਰ ਵਧ ਰਹੀ ਹੈ । ਇਸ ਵਿੱਚ ਆਇਰਨ, ਜ਼ਿੰਕ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਖਣਿਜ ਵੀ ਮੌਜੂਦ ਹਨ । ਇਸ ਮੌਕੇ ‘ਤੇ ਆਈ.ਟੀ.ਸੀ. ਲਿਮਿਟੇਡ ਦੇ ਫੂਡਜ਼ ਡਿਵੀਜ਼ਨ ਵਿੱਚ ਸਟੇਪਲਜ਼ ਅਤੇ ਐਡਜੇਸੈਂਸੀਜ਼ ਦੇ ਚੀਫ਼ ਓਪਰੇਟਿੰਗ ਅਫ਼ਸਰ ਅਨੁਜ ਰੁਸਤਗੀ ਨੇ ਕਿਹਾ ਕਿ ਅੱਜ ਦੇ ਸਮੇਂ ’ਚ ਗਾਹਕ ਅਜਿਹੇ ਪੌਸ਼ਟਿਕ ਭੋਜਨ ਦੀ ਭਾਲ ਕਰਦੇ ਹਨ, ਜੋ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਬਦਲੇ ਬਿਨਾਂ ਆਸਾਨੀ ਨਾਲ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਬਣ ਸਕੇ। ਸੱਤੂ ਇੱਕ ਅਜਿਹਾ ਭੋਜਨ ਹੈ, ਜੋ ਆਪਣੇ ਸਵਾਦ, ਬਹੁ-ਉਪਯੋਗਤਾ ਅਤੇ ਪੌਸ਼ਟਿਕ ਗੁਣਾਂ ਕਰਕੇ ਕਾਫ਼ੀ ਲੋਕਪ੍ਰਿਯ ਹੈ।