02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਉਸਾਰੀ ਅਧੀਨ ਮਕਾਨ ’ਚੋਂ ਚੋਰੀ ਕਰਦੇ ਦੋ ਨੌਜਵਾਨ ਰੰਗੇ-ਹੱਥੀਂ ਕਾਬੂ

ਜ਼ੀਰਕਪੁਰ, 1 ਅਗਸਤ (ਮਨਿੰਦਰ ਸਿੰਘ)- ਗਾਜ਼ੀਪੁਰ ਰੋਡ ‘ਤੇ ਸਥਿਤ ਵਿਸਰਾਂਤੀ ਸਿਟੀ ‘ਚ ਸ਼ਨੀਵਾਰ ਦੁਪਹਿਰ ਇਕ ਉਸਾਰੀ ਅਧੀਨ ਮਕਾਨ ‘ਚ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਰੰਗੇ-ਹੱਥੀਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਵਿਸ਼ਰਾਂਤੀ ਸਿਟੀ ‘ਚ ਆਪਣਾ ਮਕਾਨ ਬਣਾ ਰਿਹਾ ਹੈ।

ਅਜੀਤ ਡੈਸਕ 02-08-2026
ਜ਼ੀਰਕਪੁਰ, 1 ਅਗਸਤ (ਮਨਿੰਦਰ ਸਿੰਘ)- ਗਾਜ਼ੀਪੁਰ ਰੋਡ ‘ਤੇ ਸਥਿਤ ਵਿਸਰਾਂਤੀ ਸਿਟੀ ‘ਚ ਸ਼ਨੀਵਾਰ ਦੁਪਹਿਰ ਇਕ ਉਸਾਰੀ ਅਧੀਨ ਮਕਾਨ ‘ਚ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਲੋਕਾਂ ਨੇ ਰੰਗੇ-ਹੱਥੀਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਮਕਾਨ ਮਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਵਿਸ਼ਰਾਂਤੀ ਸਿਟੀ ‘ਚ ਆਪਣਾ ਮਕਾਨ ਬਣਾ ਰਿਹਾ ਹੈ। ਬੀਤੇ ਦੋ ਦਿਨ ਪਹਿਲਾਂ ਵੀ ਉਸ ਦੇ ਮਕਾਨ ‘ਚੋਂ ਬਿਜਲੀ ਦੀਆਂ ਤਾਰਾਂ ਅਤੇ ਟੁੱਟੀਆਂ ਸਮੇਤ ਕੁਝ ਹੋਰ ਸਾਮਾਨ ਚੋਰੀ ਹੋ ਗਿਆ ਸੀ । ਇਸ ਲਈ ਉਹ ਮਕਾਨ ਦੀ ਨਿਗਰਾਨੀ ਰੱਖ ਰਹੇ ਸਨ। ਅੱਜ ਦੁਪਹਿਰ ਦੇ ਸਮੇਂ ਦੋ ਨੌਜਵਾਨ ਮਕਾਨ ‘ਚ ਚੋਰੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਏ, ਜਿਨ੍ਹਾਂ ਨੂੰ ਉਸ ਨੇ ਸੁਸਾਇਟੀ ਵਾਸੀਆਂ ਦੀ ਮਦਦ ਨਾਲ ਮੌਕੇ ‘ਤੇ ਹੀ ਕਾਬੂ ਕਰ ਲਿਆ। ਮਕਾਨ ਮਾਲਕ ਨੇ ਦੱਸਿਆ ਕਿ ਦੋਵੇਂ ਨੌਜਵਾਨ ਨਸ਼ੇੜੀ ਕਿਸਮ ਦੇ ਸਨ । ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮਕਾਨ ਮਾਲਕ ਅਨੁਸਾਰ ਦੋਵੇਂ ਨੌਜਵਾਨਾਂ ਨੇ ਮੰਨਿਆ ਹੈ ਕਿ ਉਹ ਨਸ਼ੇ ਦੀ ਲਤ ਪੂਰੀ ਕਰਨ ਲਈ ਚੋਰੀਆਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਚੋਰੀ ਕਾਰਨ ਉਸ ਦਾ 60 ਹਜ਼ਾਰ ਰੁ. ਦਾ ਨੁਕਸਾਨ ਹੋਇਆ ਹੈ।
ਪਿਛਲੀ ਖ਼ਬਰ ਮੁਹਾਲੀ ਦੇ ਥਾਣਾ ਫੇਜ਼-11 ਦੀ ਪੁਲਿਸ ਨੇ ਚਲਾਇਆ ‘ਕਾਸੋ ਆਪ੍ਰੇਸ਼ਨ’ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ... ਅਗਲੀ ਖ਼ਬਰ ਪਿੰਡ ਮਾਣਕ ਮਾਜਰਾ ਤੇ ਭਾਗੋ ਮਾਜਰਾ ਵਿਖੇ ਦਸਤਾਵੇਜ਼ੀ ਫ਼ਿਲਮ ਦਿਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।