08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸਿਵਲ ਸਰਜਨ ਡਾ. ਵਿਵੇਕ ਭਾਦੂ ਸੇਵਾ-ਮੁਕਤ ਹੋਏ

ਪੰਚਕੂਲਾ, 7 ਅਗਸਤ (ਕਪਿਲ)-ਸਥਾਨਕ ਸੈਕਟਰ-6 ਸਥਿਤ ਸਿਵਲ ਹਸਪਤਾਲ ‘ਚ ਕਰੀਬ 31 ਸਾਲ ਸੇਵਾ ਨਿਭਾਉਣ ਉਪਰੰਤ ਸੇਵਾ-ਮੁਕਤ ਹੋਏ ਸਿਵਲ ਸਰਜਨ ਡਾ. ਵਿਵੇਕ ਭਾਦੂ ਦੇ ਸਨਮਾਨ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ।

ਅਜੀਤ ਡੈਸਕ 08-08-2026
ਪੰਚਕੂਲਾ, 7 ਅਗਸਤ (ਕਪਿਲ)-ਸਥਾਨਕ ਸੈਕਟਰ-6 ਸਥਿਤ ਸਿਵਲ ਹਸਪਤਾਲ ‘ਚ ਕਰੀਬ 31 ਸਾਲ ਸੇਵਾ ਨਿਭਾਉਣ ਉਪਰੰਤ ਸੇਵਾ-ਮੁਕਤ ਹੋਏ ਸਿਵਲ ਸਰਜਨ ਡਾ. ਵਿਵੇਕ ਭਾਦੂ ਦੇ ਸਨਮਾਨ ਲਈ ਵਿਦਾਇਗੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਲਾਂ ਤੱਕ ਉਨ੍ਹਾਂ ਤੋਂ ਇਲਾਜ ਕਰਵਾਉਣ ਵਾਲੇ ਮਰੀਜ਼ ਵੀ ਆਪਣੇ ਚਹੇਤੇ ਡਾਕਟਰ ਨੂੰ ਵਿਦਾਇਗੀ ਦੇਣ ਲਈ ਹਸਪਤਾਲ ਪਹੁੰਚੇ ਹੋਏ ਸਨ, ਜਿਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਸਨ। ਜ਼ਿਕਰਯੋਗ ਹੈ ਕਿ ਡਾ. ਭਾਦੂ ਨੇ ਆਪਣੇ ਲੰਮੇ ਸੇਵਾਕਾਲ ਦੌਰਾਨ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ-ਨਾਲ ਕਈ ਗੁੰਝਲਦਾਰ ਮਾਮਲਿਆਂ ਦੇ ਸਫਲ ਆਪ੍ਰੇਸ਼ਨ ਵੀ ਕੀਤੇ ਹਨ। ਮਰੀਜ਼ਾਂ ਪ੍ਰਤੀ ਉਨ੍ਹਾਂ ਦਾ ਵਿਵਹਾਰ ਸਿਰਫ਼ ਡਾਕਟਰ ਤੱਕ ਸੀਮਿਤ ਨਹੀਂ ਸੀ, ਸਗੋਂ ਸਮੇਂ ਦੇ ਨਾਲ-ਨਾਲ ਉਨ੍ਹਾਂ ਨਾਲ ਪਰਿਵਾਰਕ ਰਿਸ਼ਤਾ ਬਣ ਗਿਆ ਸੀ। ਮਰੀਜ਼ਾਂ ਨੇ ਕਿਹਾ ਕਿ ਇਲਾਜ ਦੇ ਨਾਲ ਡਾ. ਭਾਦੂ ਵਲੋਂ ਦਿੱਤਾ ਗਿਆ ਭਰੋਸਾ, ਹੌਸਲਾ ਅਤੇ ਆਪਣਾਪਨ ਵੀ ਉਨ੍ਹਾਂ ਲਈ ਕਿਸੇ ਦਵਾਈ ਤੋਂ ਘੱਟ ਨਹੀਂ ਸੀ। ਵਿਦਾਇਗੀ ਸਮਾਗਮ ਦੌਰਾਨ ਹਸਪਤਾਲ ਦੇ ਸਾਥੀ ਡਾਕਟਰਾਂ, ਸਟਾਫ਼ ਨਰਸਾਂ, ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵੀ ਡਾ. ਭਾਦੂ ਨੂੰ ਨਮ ਅੱਖਾਂ ਨਾਲ ਵਿਦਾ ਕੀਤਾ। ਇਸ ਮੌਕੇ ਡਾ. ਵਿਵੇਕ ਭਾਦੂ ਦੀ ਪਤਨੀ ਵਿਨੀਤਾ ਭਾਦੂ, ਪੁੱਤਰ ਲਕਸ਼ੈਯ ਭਾਦੂ, ਨੂੰਹ ਸ਼ਰੂਤੀ ਭਾਦੂ ਅਤੇ ਧੀ ਇਸ਼ਵਿਤਾ ਭਾਦੂ ਸਮੇਤ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਅਗਲੀ ਖ਼ਬਰ ਅਕਾਲੀ ਦਲ, ਕਾਂਗਰਸ ਤੇ ‘ਆਪ’ ਦੇ ਕਈ ਆਗੂਆਂ ਨੇ ਫ਼ੜਿਆ ਭਾਜਪਾ ਦਾ ਪੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।