08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਦੀ ਦੇ ਤੇਜ਼ ਵਹਾਅ ’ਚ ਫਸੇ ਬੱਚੇ ਤੇ ਬੱਕਰੀ ਦੀ ਜਾਨ ਬਚਾਉਣ ਵਾਲੇ ਬਲਬੀਰ ਸਿੰਘ ਦਾ ਸਨਮਾਨ

ਪੰਚਕੂਲਾ, 7 ਅਗਸਤ (ਕਪਿਲ)- ਪਿੰਜੌਰ-ਬੱਦੀ ਰੋਡ ‘ਤੇ ਸੁਖਨਾ ਨਦੀ ਦੇ ਦੇ ਤੇਜ਼ ਵਹਾਅ ‘ਚ ਫਸੇ 12 ਸਾਲਾ ਬੱਚੇ ਤੇ ਉਸ ਦੀ ਬੱਕਰੀ ਨੂੰ ਆਪਣੀ ਜਾਨ ਜ਼ੋਖ਼ਮ ‘ਚ ਪਾ ਕੇ ਸੁਰੱਖਿਅਤ ਬਾਹਰ ਕੱਢਣ ਵਾਲੇ ਬਲਬੀਰ ਸਿੰਘ ਨੂੰ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਪੰਕਜ ਨੈਨ ਵਲੋਂ ਪ੍ਰਸ਼ੰਸਾ ਪੱਤਰ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬਲਬੀਰ ਸਿੰਘ ਨੂੰ ਸਮਾਜ ਦਾ ਅਸਲੀ ਹੀਰੋ ਦੱਸਦਿਆਂ ਕਿਹਾ ਕਿ ਵਾਹਨਾਂ ਨਾਲ ਸੜਕਾਂ ‘ਤੇ ਸਟੰਟ ਕਰਨਾ ਬਹਾਦਰੀ ਨਹੀਂ, ਸਗੋਂ ਕਿਸੇ ਦੀ ਜਾਨ ਬਚਾਉਣ ਲਈ ਅੱਗੇ ਆਉਣਾ ਹੀ ਅਸਲ ਬਹਾਦਰੀ ਹੈ।

ਅਜੀਤ ਡੈਸਕ 08-08-2026
ਪੰਚਕੂਲਾ, 7 ਅਗਸਤ (ਕਪਿਲ)- ਪਿੰਜੌਰ-ਬੱਦੀ ਰੋਡ ‘ਤੇ ਸੁਖਨਾ ਨਦੀ ਦੇ ਦੇ ਤੇਜ਼ ਵਹਾਅ ‘ਚ ਫਸੇ 12 ਸਾਲਾ ਬੱਚੇ ਤੇ ਉਸ ਦੀ ਬੱਕਰੀ ਨੂੰ ਆਪਣੀ ਜਾਨ ਜ਼ੋਖ਼ਮ ‘ਚ ਪਾ ਕੇ ਸੁਰੱਖਿਅਤ ਬਾਹਰ ਕੱਢਣ ਵਾਲੇ ਬਲਬੀਰ ਸਿੰਘ ਨੂੰ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਪੰਕਜ ਨੈਨ ਵਲੋਂ ਪ੍ਰਸ਼ੰਸਾ ਪੱਤਰ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬਲਬੀਰ ਸਿੰਘ ਨੂੰ ਸਮਾਜ ਦਾ ਅਸਲੀ ਹੀਰੋ ਦੱਸਦਿਆਂ ਕਿਹਾ ਕਿ ਵਾਹਨਾਂ ਨਾਲ ਸੜਕਾਂ ‘ਤੇ ਸਟੰਟ ਕਰਨਾ ਬਹਾਦਰੀ ਨਹੀਂ, ਸਗੋਂ ਕਿਸੇ ਦੀ ਜਾਨ ਬਚਾਉਣ ਲਈ ਅੱਗੇ ਆਉਣਾ ਹੀ ਅਸਲ ਬਹਾਦਰੀ ਹੈ। ਜ਼ਿਕਰਯੋਗ ਹੈ ਕਿ 5 ਅਗਸਤ ਦੀ ਸ਼ਾਮ ਨੂੰ ਕਰੀਬ 6 ਵਜੇ ਪਿੰਜੌਰ-ਬੱਦੀ ਰੋਡ ‘ਤੇ ਫਲਾਈਓਵਰ ਹੇਠ ਸੁਖਨਾ ਨਦੀ ‘ਚ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬੱਚਾ ਅਤੇ ਬੱਕਰੀ ਵਿਚਕਾਰ ਫਸ ਗਏ ਸਨ। ਮੌਕੇ ਤੋਂ ਲੰਘ ਰਹੇ ਪਿੰਜੌਰ ਦੇ ਰਹਿਣ ਵਾਲੇ ਬਲਬੀਰ ਸਿੰਘ ਨੇ ਬਿਨਾਂ ਦੇਰ ਕੀਤੇ ਪੇਟ ਨਾਲ ਰੱਸੀ ਬੰਨ੍ਹ ਕੇ ਪਾਈਪ ਦੇ ਸਹਾਰੇ ਨਦੀ ‘ਚ ਉਤਰ ਗਏ ਅਤੇ ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਉਨ੍ਹਾਂ ਬੱਚੇ ਅਤੇ ਬੱਕਰੀ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਬਲਬੀਰ ਸਿੰਘ ਦੀ ਬਹਾਦਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪੁਲਿਸ ਕਮਿਸ਼ਨਰ ਨੇ ਨੌਜਵਾਨਾਂ ਨੂੰ ਅਜਿਹੀ ਹਿੰਮਤ ਤੇ ਸੂਝ-ਬੂਝ ਤੋਂ ਪ੍ਰੇਰਨਾ ਲੈ ਕੇ ਸਮਾਜ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ 10 ਮਹੀਨੇ ਦਾ ਮਾਸੂਮ ਬੱਚਾ ਘਰੋਂ ਅਚਾਨਕ ਲਾਪਤਾ ਅਗਲੀ ਖ਼ਬਰ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।