13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨਿਰਮਾਣ ਤੋਂ ਦੋ ਹਫ਼ਤਿਆਂ ਬਾਅਦ ਹੀ ਸੜਕ ਟੁੱਟਣੀ ਹੋਈ ਸ਼ੁਰੂ

ਮਾਜਰੀ, 12 ਅਗਸਤ (ਕੁਲਵੰਤ ਸਿੰਘ ਧੀਮਾਨ)- ਬਲਾਕ ਮਾਜਰੀ-ਬਿੰਦਰੱਖ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਕੀਤਾ ਗਿਆ ਸੀ, ਪਰ ਇਹ ਸੜਕ ਨਿਰਮਾਣ ਤੋਂ ਦੋ ਹਫ਼ਤਿਆਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਖਿਜ਼ਰਾਬਾਦ-ਬਿੰਦਰੱਖ ਸੜਕ ‘ਚ ਵੱਡੇ-ਵੱਡੇ ਟੋਏ ਪੈ ਗਏ ਹਨ, ਲਿਹਾਜ਼ਾ ਸੜਕ ਦੇ ਨਿਰਮਾਣ ਕਾਰਜਾਂ ‘ਚ ਵਰਤੀ ਗਈ ਸਮੱਗਰੀ ਦੀ ਜਾਂਚ ਹੋਣੀ ਚਾਹੀਦੀ ਹੈ।

ਅਜੀਤ ਡੈਸਕ 13-08-2026
ਮਾਜਰੀ, 12 ਅਗਸਤ (ਕੁਲਵੰਤ ਸਿੰਘ ਧੀਮਾਨ)- ਬਲਾਕ ਮਾਜਰੀ-ਬਿੰਦਰੱਖ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਕੀਤਾ ਗਿਆ ਸੀ, ਪਰ ਇਹ ਸੜਕ ਨਿਰਮਾਣ ਤੋਂ ਦੋ ਹਫ਼ਤਿਆਂ ਬਾਅਦ ਹੀ ਟੁੱਟਣੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਖਿਜ਼ਰਾਬਾਦ-ਬਿੰਦਰੱਖ ਸੜਕ ‘ਚ ਵੱਡੇ-ਵੱਡੇ ਟੋਏ ਪੈ ਗਏ ਹਨ, ਲਿਹਾਜ਼ਾ ਸੜਕ ਦੇ ਨਿਰਮਾਣ ਕਾਰਜਾਂ ‘ਚ ਵਰਤੀ ਗਈ ਸਮੱਗਰੀ ਦੀ ਜਾਂਚ ਹੋਣੀ ਚਾਹੀਦੀ ਹੈ। ਕੇਵਲ ਦੋ ਹਫ਼ਤਿਆਂ ਦੇ ਅਰਸੇ ਦੌਰਾਨ ਹੀ ਸੜਕ ‘ਤੇ ਪਾਇਆ ਗਿਆ ਪ੍ਰੀਮਿਕਸ ਖਿੱਲਰ ਗਿਆ, ਜੋ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਦਾਅਵਿਆਂ ਦੀ ਫੂਕ ਕੱਢਦਾ ਨਜ਼ਰ ਆ ਰਿਹਾ ਹੈ। ਖੇਤਰ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਭ ਦੇ ਸਾਹਮਣੇ ਲਿਆਂਦਾ ਜਾਵੇ।
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਅੱਜ ਅਗਲੀ ਖ਼ਬਰ ਸਪੈਸ਼ਲ ਡੀ. ਜੀ. ਪੀ. ਗੁਰਪ੍ਰੀਤ ਦਿਓ ਨੇ ਸਮਾਗਮ ਦੌਰਾਨ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੀਤਾ ਪ੍ਰੇਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।