ਅਕੈਡਮੀ ਆਫ਼ ਨੈਸ਼ਨਲ ਲਿਟਰੇਚਰ ਐਂਡ ਕਲਚਰ ਇੰਡੀਆ ਨੇ ਤ੍ਰਿਭਾਸ਼ੀ ਸਾਵਣ ਕਵੀ ਦਰਬਾਰ ਕਰਵਾਇਆ
ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)- ਅਕੈਡਮੀ ਆਫ਼ ਨੈਸ਼ਨਲ ਲਿਟਰੇਚਰ ਐਂਡ ਕਲਚਰ ਇੰਡੀਆ ਵਲੋਂ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਅਕੈਡਮੀ ਦੇ ਸਾਬਕਾ ਪ੍ਰਧਾਨ ਸਵਰਗੀ ਲੇਖ ਰਾਜ ਪਰਵਾਨਾ ਦੀ ਯਾਦ ਨੂੰ ਸਮਰਪਿਤ ਤ੍ਰਿਭਾਸ਼ੀ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਨੇ ਕੀਤੀ, ਜਦਕਿ ਅਮਰੀਕਾ ਸ਼ਾਖਾ ਦੇ ਪ੍ਰਧਾਨ ਡਾ.
ਚੰਡੀਗੜ੍ਹ, 14 ਅਗਸਤ (ਅਜਾਇਬ ਸਿੰਘ ਔਜਲਾ)- ਅਕੈਡਮੀ ਆਫ਼ ਨੈਸ਼ਨਲ ਲਿਟਰੇਚਰ ਐਂਡ ਕਲਚਰ ਇੰਡੀਆ ਵਲੋਂ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਅਕੈਡਮੀ ਦੇ ਸਾਬਕਾ ਪ੍ਰਧਾਨ ਸਵਰਗੀ ਲੇਖ ਰਾਜ ਪਰਵਾਨਾ ਦੀ ਯਾਦ ਨੂੰ ਸਮਰਪਿਤ ਤ੍ਰਿਭਾਸ਼ੀ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ, ਚੰਡੀਗੜ੍ਹ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਨੇ ਕੀਤੀ, ਜਦਕਿ ਅਮਰੀਕਾ ਸ਼ਾਖਾ ਦੇ ਪ੍ਰਧਾਨ ਡਾ. ਸੁਦਰਸ਼ਨ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੁਰੇਸ਼ ਚੌਹਾਨ ਵੀ ਹਾਜ਼ਰ ਸਨ। ਕੈਡਮੀ ਦੇ ਚੇਅਰਮੈਨ ਆਰ. ਆਰ. ਗਿੱਲ ਨੇ ਸਾਵਣ ਮਹੀਨੇ ਦੀ ਸਾਹਿਤਕ ਅਤੇ ਸੱਭਿਆਚਾਰਕ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਅਕੈਡਮੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਲੇਖਕ ਡਾ. ਪੰਨਾ ਲਾਲ ਮੁਸਤਫ਼ਾਬਾਦੀ ਨੇ ਸਵਰਗੀ ਲੇਖ ਰਾਜ ਪਰਵਾਨਾ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਅਕੈਡਮੀ ਦੀ ਇਤਿਹਾਸਕ ਪਿਛੋਕੜ ਅਤੇ ਸਾਹਿਤਕ ਤੇ ਸਮਾਜਿਕ ਖੇਤਰ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਰੌਸ਼ਨੀ ਪਾਈ। ਸਮਾਗਮ ਦੀ ਸ਼ੁਰੂਆਤ ਬਹੁਪੱਖੀ ਫ਼ਨਕਾਰ ਨਰਿੰਦਰ ਨਿੰਦੀ ਵੱਲੋਂ ਧਾਰਮਿਕ ਗੀਤ ਦੀ ਪੇਸ਼ਕਾਰੀ ਨਾਲ ਹੋਈ। ਇਸ ਤੋਂ ਬਾਅਦ ਗਾਇਕਾ ਨੀਲਮ ਬਚਨ ਨੇ ‘ਜੀ ਆਇਆਂ ਨੂੰ’ ਗੀਤ ਨਾਲ ਲੇਖਕਾਂ ਦਾ ਸਵਾਗਤ ਕੀਤਾ। ਪ੍ਰਤਾਪ ਪਾਰਸ ਗੁਰਦਾਸਪੁਰੀ ਨੇ ਆਪਣੀ ਗ਼ਜ਼ਲ ਰਾਹੀਂ ਸਾਵਣ ਦੀਆਂ ਭਾਵਨਾਵਾਂ ਤੇ ਰੁੱਤ ਦੇ ਮਨਮੋਹਕ ਮਾਹੌਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਅੱਜ ਦੇ ਇਸ ਕਵੀ ਦਰਬਾਰ ਦੌਰਾਨ ਨਵਜੋਤ ਚੌਹਾਨ ‘ਸੁਰਖਾਬ’, ਰਾਨੂ ਬਾਵਾ, ਹੈਰੀ ਬਾਵਾ, ਲੱਕੀ ਗੁਰਦਾਸਪੁਰੀ, ਕੇਸਰ ਸਿੰਘ ਪੜਛ, ਵਿਜੇ ਕੁਮਾਰ ਸ਼ਰਮਾ, ਜੋਗਿੰਦਰ ਜੋਗੀ, ਧਿਆਨ ਸਿੰਘ ਕਾਹਲੋਂ, ਪਿਆਰਾ ਸਿੰਘ ਰਾਹੀ, ਬਾਬੂ ਰਾਮ ਦੀਵਾਨਾ, ਬੀ.ਆਰ. ਰੰਗਾੜਾ ਤੋਂ ਇਲਾਵਾ ਜਗਤਾਰ ਸਿੰਘ ਜੋਗ, ਅਵਤਾਰ ਸਿੰਘ ਮਹਿਤਪੁਰੀ, ਭੁਪਿੰਦਰ ਭਾਗੋਮਾਜਰਾ, ਰਾਜਿੰਦਰ ਸਿੰਘ ਧੀਮਾਨ ਤੇ ਦਲਬੀਰ ਸਰੋਆ ਸਮੇਤ ਹੋਰ ਕਵੀਆਂ ਨੇ ਆਪਣੀਆਂ ਨਜ਼ਮਾਂ ਸੁਣਾ ਕੇ ਸਰੋਤਿਆਂ ਦੀ ਚੰਗੀ ਦਾਦ ਤਾੜੀਆਂ ਦੇ ਰੂਪ ਵਿਚ ਹਾਸਲ ਕੀਤੀ। ਮੰਚ ਦਾ ਸੰਚਾਲਨ ਅਕੈਡਮੀ ਸਕੱਤਰ ਕਰਨੈਲ ਸਬਦਲਪੁਰੀ ਨੇ ਬਾਖ਼ੂਬੀ ਕੀਤਾ। ਤ੍ਰਿਭਾਸ਼ੀ ਕਵੀ ਦਰਬਾਰ ਦੌਰਾਨ ਸਾਹਿਤ, ਸੰਗੀਤ ਅਤੇ ਸੱਭਿਆਚਾਰਕ ਅਭਿਵਿਅਕਤੀਆਂ ਦੇ ਸੁਮੇਲ ਵਿਚ ਸਰੋਤਿਆਂ ਦੇ ਕਲਾਮ ਮਾਣੇ ਗਏ।