20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸੁਭਾਸ਼ ਸ਼ਰਮਾ ਵਲੋਂ 2027 ਦੀਆਂ ਚੋਣਾਂ ਲਈ ਕੋਰ ਕਮੇਟੀ ਦਾ ਗਠਨ

ਲਾਲੜੂ, 17 ਅਗਸਤ (ਰਾਜਬੀਰ ਸਿੰਘ)- ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਦੇ ਵਾਈਸ ਚੇਅਰਮੈਨ ਤੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਸੁਭਾਸ਼ ਸ਼ਰਮਾ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਹਲਕਾ ਡੇਰਾਬੱਸੀ ਲਈ ਇਕ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਰਮਾ ਨੇ ਕਿਹਾ ਕਿ ਇਹ ਕੋਰ ਕਮੇਟੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅੱਜ ਤੋਂ ਹੀ ਸਰਗਰਮ ਹੋ ਗਈ ਹੈ ਅਤੇ ਉਹ ਇਸ ਟੀਮ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।

ਅਜੀਤ ਡੈਸਕ 18-08-2026
ਲਾਲੜੂ, 17 ਅਗਸਤ (ਰਾਜਬੀਰ ਸਿੰਘ)- ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਦੇ ਵਾਈਸ ਚੇਅਰਮੈਨ ਤੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਸੁਭਾਸ਼ ਸ਼ਰਮਾ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਹਲਕਾ ਡੇਰਾਬੱਸੀ ਲਈ ਇਕ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਰਮਾ ਨੇ ਕਿਹਾ ਕਿ ਇਹ ਕੋਰ ਕਮੇਟੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅੱਜ ਤੋਂ ਹੀ ਸਰਗਰਮ ਹੋ ਗਈ ਹੈ ਅਤੇ ਉਹ ਇਸ ਟੀਮ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਧੇਰੇ ਸਿਆਸੀ ਪਾਰਟੀਆਂ ਤੋਂ ਆਮ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਆਪਣਾ ਹਰ ਵਾਅਦਾ ਪੂਰਾ ਕਰਕੇ ਲੋਕਾਂ ਦੇ ਮਨ ’ਚ ਥਾਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਆਮ ਆਦਮੀ ਪਾਰਟੀ ਲਗਾਤਾਰ ਵੱਧ ਰਹੀ ਹੈ ਅਤੇ ਇਸ ਵਾਰ ਉਹ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਲਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਆਲਮਗੀਰ ਚੇਅਰਮੈਨ ਮਾਰਕੀਟ ਕਮੇਟੀ ਲਾਲੜੂ, ਸਵਰਨ ਸਿੰਘ ਟਿਵਾਣਾ ਹਰਜਿੰਦਰ ਸਿੰਘ ਭੁੱਡਾ, ਅੰਮ੍ਰਿਤ ਪਾਲ ਸਿੰਘ ਜੀਰਕਪੁਰ, ਮੋਹਨ ਸਿੰਘ ਛੱਤ, ਰਾਮ ਸਿੰਘ ਸਾਬਕਾ ਸਰਪੰਚ ਅੱਡਾ ਝੁੰਗੀਆਂ, ਕਰਮਜੀਤ ਸਿੰਘ ਚੌਹਾਨ, ਸਿਮਰਨਜੀਤ ਸਿੰਘ ਢੋਲਾ, ਗਗਨਦੀਪ ਸਿੰਘ ਗੈਰੀ, ਵਿਕਰਮ ਸਿੰਘ ਲੋਹਗੜ੍ਹ, ਕੁਲਦੀਪ ਸਿੰਘ ਖੇੜੀ ਗੁਜਰਾਂ, ਮਲਕੀਤ ਸਿੰਘ ਖੇੜੀ ਗੁਜਰਾਂ, ਕਮਰਪਾਲ ਦਫਰਪੁਰ, ਸਰਬਜੀਤ ਸਿੰਘ, ਅਮਰਜੀਤ ਸਿੰਘ, ਤੇਜਿੰਦਰ ਸਿੰਘ, ਸੰਤੋਸ਼ ਕੁਮਾਰ, ਡਾ. ਗਿਆਨ ਚੰਦ ਸ਼ਰਮਾ, ਹਕੀਕਤ ਸਿੰਘ, ਅਵਤਾਰ ਸਿੰਘ, ਬਹਾਦਰ ਸਿੰਘ, ਸ਼ਿਵ ਕੁਮਾਰ, ਦਰਬਾਰਾ ਸਿੰਘ, ਜਗਤਾਰ ਸਿੰਘ, ਡਾ. ਜਸਵੰਤ ਸਿੰਘ, ਧਰਮ ਸਿੰਘ, ਸੋਨੂ ਲਾਲੜੂ ਤੇ ਤਰਸੇਮ ਸਿੰਘ ਨੇ ਆਪਣੇ ਵਿਚਾਰ ਰੱਖੇ।
ਪਿਛਲੀ ਖ਼ਬਰ ‘ ਪ੍ਰਾਧੀਨਤਾ ਦਾ ਅੰਤ ਤੇ ਬੇਗਮਪੁਰੇ ਦਾ ਸੰਕਲਪ ਯਾਤਰਾ’ ਦਾ ਕੁਰਾਲੀ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਜਾਵੇਗਾ-ਰਾਜਾ ਨੰਨਹ... ਅਗਲੀ ਖ਼ਬਰ ਵਿਧਾਨ ਸਭਾ ’ਚ ਬਿੱਲ ਪਾਸ ਹੋਏ, ਪਰ ਪੰਜਾਬ ਦੇ ਅਸਲ ਮੁੱਦਿਆਂ ’ਤੇ ਸਰਕਾਰ ਕਦੋਂ ਦੇਵੇਗੀ ਜਵਾਬ-ਅਮਨਜੋਤ ਕੌਰ ਰਾਮੂਵਾਲੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।