18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਸਕੂਲ ਆਫ਼ ਐਮੀਨੈਂਸ ਨੇ ਜਿੱਤਿਆ ਐਂਡਰਿਊ ਜੌਨ ਗੋਸੈਨ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ

ਚੰਡੀਗੜ੍ਹ, 17 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਐਂਡਰਿਊ ਜੌਨ ਗੋਸੈਨ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਦੇ ਫਾਇਨਲ ਮੁਕਾਬਲੇ ’ਚ ਸਕੂਲ ਆਫ਼ ਐਮੀਨੈਂਸ 3ਬੀ-1 ਮੋਹਾਲੀ ਨੇ ਸੇਂਟ ਜੇਵਿਅਰਜ਼ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ| ਸੇਂਟ ਜੇਵਿਅਰਜ਼ ਸੀਨੀਅਰ ਸੈਕੰਡਰੀ ਸਕੂਲ ਵਲੋਂ ਕਰਵਾਏ ਗਏ ਇਸ ਯਾਦਗਾਰੀ ਡਬਾਲ ਟੂਰਨਾਮੈਂਟ ਦੇ ਆਖਰੀ ਮੁਕਾਬਲੇ ਵਿਚ ਸਕੂਲ ਆਫ਼ ਐਮੀਨੈਂਸ 3ਬੀ-1 ਮੋਹਾਲੀ ਦੀ ਟੀਮ ਨੇ 16 ਗੋਲ ਕੀਤੇ, ਜਦੋਂ ਕਿ ਸੇਂਟ ਜੇਵਿਅਰਜ਼ ਦੀ ਟੀਮ ਕੇਵਲ 6 ਗੋਲ ਹੀ ਕਰ ਸਕੀ, ਜਦੋਂ ਕਿ ਸੈਮੀਫਾਇਨਲ ਮੈਚ ਵਿਚ ਡੀ. ਏ.

ਅਜੀਤ ਡੈਸਕ 18-08-2026
ਚੰਡੀਗੜ੍ਹ, 17 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਐਂਡਰਿਊ ਜੌਨ ਗੋਸੈਨ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਦੇ ਫਾਇਨਲ ਮੁਕਾਬਲੇ ’ਚ ਸਕੂਲ ਆਫ਼ ਐਮੀਨੈਂਸ 3ਬੀ-1 ਮੋਹਾਲੀ ਨੇ ਸੇਂਟ ਜੇਵਿਅਰਜ਼ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤ ਲਈ| ਸੇਂਟ ਜੇਵਿਅਰਜ਼ ਸੀਨੀਅਰ ਸੈਕੰਡਰੀ ਸਕੂਲ ਵਲੋਂ ਕਰਵਾਏ ਗਏ ਇਸ ਯਾਦਗਾਰੀ ਡਬਾਲ ਟੂਰਨਾਮੈਂਟ ਦੇ ਆਖਰੀ ਮੁਕਾਬਲੇ ਵਿਚ ਸਕੂਲ ਆਫ਼ ਐਮੀਨੈਂਸ 3ਬੀ-1 ਮੋਹਾਲੀ ਦੀ ਟੀਮ ਨੇ 16 ਗੋਲ ਕੀਤੇ, ਜਦੋਂ ਕਿ ਸੇਂਟ ਜੇਵਿਅਰਜ਼ ਦੀ ਟੀਮ ਕੇਵਲ 6 ਗੋਲ ਹੀ ਕਰ ਸਕੀ, ਜਦੋਂ ਕਿ ਸੈਮੀਫਾਇਨਲ ਮੈਚ ਵਿਚ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ (ਲਾਹੌਰ) ਸੈਕਟਰ 8-ਸੀ ਚੰਡੀਗੜ੍ਹ ਦੀ ਟੀਮ ਨੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 38 ਚੰਡੀਗੜ੍ਹ ਨੂੰ 3 ਦੇ ਮੁਕਾਬਲੇ 9 ਗੋਲਾਂ ਨਾਲ ਹਰਾਇਆ| ਇਸ ਟੂਰਨਾਮੈਂਟ ਦੌਰਾਨ ਸਕੂਲ ਆਫ਼ ਐਮੀਨੈਂਸ ਦੀ ਸਿਮਰਤਪ੍ਰੀਤ ਕੌਰ ਨੇ ਕੁੱਲ 13 ਗੋਲ ਕੀਤੇ| ਸਰਵੋਤਮ ਗੋਲਕੀਪਰ ਸੇਂਟ ਜੇਵਿਅਰਜ਼ ਦੀ ਮਨਜੋਤ ਕੌਰ ਧਾਂਦਲੀ ਤੇ ਸਰਵੋਤਮ ਖਿਡਾਰਨ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 38 ਦੀ ਖਿਡਾਰਨ ਰਿਆ ਨੂੰ ਐਲਾਨਿਆ ਗਿਆ| ਐਂਡਰਿਊ ਜੌਨ ਗੋਸੈਨ ਮੈਮੋਰੀਅਲ ਹੈਂਡਬਾਲ ਟੂਰਨਾਮੈਂਟ ਵਿਚ ਟਰਾਈਸਿਟੀ ਖੇਤਰ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਸਕੂਲਾਂ ਦੀਆਂ ਕੁੱਲ ਅੱਠ ਟੀਮਾਂ ਨੇ ਭਾਗ ਲਿਆ ਤੇ ਅੰਡਰ-19 ਲੜਕੀਆਂ ਦੀਆਂ ਟੀਮਾਂ ਨੇ ਬਹੁਤ ਹੀ ਰੋਮਾਂਚਕ ਤੇ ਸਖ਼ਤ ਮੁਕਾਬਲੇ ਖੇਡੇ| ਇਹ ਸਾਲਾਨਾ ਸਮਾਗਮ ਐਂਡਰਿਊ ਜੌਨ ਗੋਸੈਨ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ| ਇਸ ਦਾ ਉਦੇਸ਼ ਖੇਡਾਂ ਵਿਚ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨੌਜਵਾਨ ਖਿਡਾਰੀਆਂ ਵਿਚ ਅਨੁਸ਼ਾਸਨ, ਟੀਮ ਭਾਵਨਾ ਤੇ ਸਿਹਤਮੰਦ ਮੁਕਾਬਲੇ ਦੀਆਂ ਮੁੱਖ ਕਦਰਾਂ-ਕੀਮਤਾਂ ਪੈਦਾ ਕਰਨਾ ਹੈ| ਚੰਦਨ ਐਸ. ਪਟਵਾਲ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਸਾਲਾਨਾ ਖੇਡ ਸਮਾਗਮ ਦੀ ਸ਼ਾਨਦਾਰ ਸਫਲਤਾ ਲਈ ਖੇਡ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਦੋਂ ਕਿ ਇਨਾਮਾਂ ਦੀ ਵੰਡ ਚੇਅਰਮੈਨ ਆਈ. ਵਿਲੀਅਮ ਤੇ ਪ੍ਰਿੰਸੀਪਲ ਡਾ. ਇਵੋਰਿਨ ਕੈਸਟੇਲਾਸ ਵਲੋਂ ਕੀਤੀ ਗਈ|
ਪਿਛਲੀ ਖ਼ਬਰ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ਵਿਖੇ ਵਿੱਦਿਅਕ ਵਰਕਸ਼ਾਪ ਲਗਾਈ ਅਗਲੀ ਖ਼ਬਰ ਸਾਹਿਤ ਵਿਗਿਆਨ ਕੇਂਦਰ ਨੇ ਕਵੀ ਦਰਬਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।