03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਨਵੇਂ ਮੋਟਰਸਾਈਕਲ ਦੀ ਪਾਰਟੀ ਨਾ ਦੇਣ ’ਤੇ ਨੌਜਵਾਨ ਦੀ ਉਂਗਲ ਤੋੜਨ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 2 ਸਤੰਬਰ (ਮਨਿੰਦਰ ਸਿੰਘ)-ਢਕੌਲੀ ਪੁਲਿਸ ਨੇ ਨਵੇਂ ਮੋਟਰਸਾਈਕਲ ਦੀ ਪਾਰਟੀ ਨਾ ਦੇਣ ‘ਤੇ ਇਕ ਨੌਜਵਾਨ ਦੀ ਉਂਗਲ ਤੋੜਨ ਦੇ ਮਾਮਲੇ ‘ਚ ਇਕ ਵਿਅਕਤੀ ਖ਼ਿਲਾਫ਼ ਬੀ. ਐੱਨ.

ਅਜੀਤ ਡੈਸਕ 03-09-2026
ਜ਼ੀਰਕਪੁਰ, 2 ਸਤੰਬਰ (ਮਨਿੰਦਰ ਸਿੰਘ)-ਢਕੌਲੀ ਪੁਲਿਸ ਨੇ ਨਵੇਂ ਮੋਟਰਸਾਈਕਲ ਦੀ ਪਾਰਟੀ ਨਾ ਦੇਣ ‘ਤੇ ਇਕ ਨੌਜਵਾਨ ਦੀ ਉਂਗਲ ਤੋੜਨ ਦੇ ਮਾਮਲੇ ‘ਚ ਇਕ ਵਿਅਕਤੀ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਮੋਹਨ ਲਾਲ ਉਰਫ਼ ਮਨੂੰ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਰਮਨਜੀਤ ਸਿੰਘ ਨੇ ਦੱਸਿਆ ਕਿ 15 ਅਗਸਤ ਨੂੰ ਉਹ ਢਕੌਲੀ ਵਿਖੇ ਮਨਜੀਤ ਸਿੰਘ ਦੀ ਦੁਕਾਨ ਨੇੜੇ ਮੋਟਰਸਾਈਕਲ ਦੀ ਚੇਨ ਠੀਕ ਕਰਵਾਉਣ ਲਈ ਗਿਆ ਸੀ। ਕੰਮ ਮੁਕੰਮਲ ਹੋਣ ਤੋਂ ਬਾਅਦ ਜਦੋਂ ਉਹ ਘਰ ਜਾਣ ਲੱਗਿਆ ਤਾਂ ਗੁਰਪ੍ਰੀਤ ਸਿੰਘ ਉਰਫ਼ ਲਾਲੀ ਵਾਸੀ ਢਕੌਲੀ ਉਸ ਦੇ ਮੋਟਰਸਾਈਕਲ ‘ਤੇ ਆ ਕੇ ਬੈਠ ਗਿਆ। ਇਸ ਤੋਂ ਬਾਅਦ ਲਾਲੀ ਦੂਜੀ ਦੁਕਾਨ ‘ਤੇ ਕੰਮ ਕਰ ਰਹੇ ਮੋਹਨ ਲਾਲ ਉਰਫ਼ ਮਨੂੰ ਨੂੰ ਬੁਲਾ ਕੇ ਕਹਿਣ ਲੱਗਾ ਕਿ ਰਮਨਜੀਤ ਨੇ ਨਵਾਂ ਬੁਲਟ ਮੋਟਰਸਾਈਕਲ ਲਿਆ ਹੈ, ਪਰ ਉਹ ਪਾਰਟੀ ਨਹੀਂ ਦੇ ਰਿਹਾ। ਸ਼ਿਕਾਇਤਕਰਤਾ ਅਨੁਸਾਰ ਨਸ਼ੇ ਦੀ ਹਾਲਤ ਵਿਚ ਮੋਹਨ ਲਾਲ ਉਰਫ਼ ਮਨੂੰ ਵੀ ਉਸ ਤੋਂ ਪਾਰਟੀ ਮੰਗਣ ਲੱਗ ਪਿਆ। ਜਦੋਂ ਰਮਨਜੀਤ ਨੇ ਪਾਰਟੀ ਦੇਣ ਤੋਂ ਇਨਕਾਰ ਕੀਤਾ ਤਾਂ ਮੋਹਨ ਲਾਲ ਉਰਫ਼ ਮਨੂੰ ਨੇ ਰਮਨਜੀਤ ਦੇ ਖੱਬੇ ਹੱਥ ਦੀ ਵਿਚਕਾਰਲੀ ਉਂਗਲ ਫੜ੍ਹ ਕੇ ਮਰੋੜ ਦਿੱਤੀ, ਜਿਸ ਕਾਰਨ ਉਸ ਦੀ ਉਂਗਲ ਟੁੱਟ ਗਈ। ਰਮਨਜੀਤ ਨੇ ਆਪਣੀ ਉਂਗਲ ਸਿੱਧੀ ਕੀਤੀ ਤੇ ਇਲਾਜ ਲਈ ਢਕੌਲੀ ਹਸਪਤਾਲ ਪਹੁੰਚ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ, ਜਿਥੇ ਕਿ ਬਾਅਦ ‘ਚ ਉਸ ਦੀ ਉਂਗਲ ਦਾ ਆਪ੍ਰੇਸ਼ਨ ਕੀਤਾ ਗਿਆ। ਪੁਲਿਸ ਵਲੋਂ ਪੀੜਤ ਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਮੋਹਨ ਲਾਲ ਉਰਫ਼ ਮਨੂੰ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਐੱਫ.ਆਈ.ਆਰ. ਦਰਜ ਅਗਲੀ ਖ਼ਬਰ ਮਾਪਿਆਂ ਦੀ ਸਥਿਤੀ ਨਾਲ ਤੈਅ ਹੋਵੇਗੀ ਬੀ . ਸੀ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।