ਰੰਧਾਵਾ ਵਲੋਂ ਤੀਰਥ ਸਥਾਨਾਂ ਲਈ ਤਿੰਨ ਹੋਰ ਬੱਸਾਂ ਰਵਾਨਾ
ਲਾਲੜੂ, 13 ਸਤੰਬਰ (ਰਾਜਬੀਰ ਸਿੰਘ)-ਮੁੱਖ ਮੰਤਰੀ ਤੀਰਥ ਸਥਾਨ ਯਾਤਰਾ ਯੋਜਨਾ ਤਹਿਤ ਲਾਲੜੂ ਤੋਂ ਸੰਗਤਾਂ ਨੂੰ ਵੱਖ-ਵੱਖ ਪਵਿੱਤਰ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਤਿੰਨ ਹੋਰ ਬੱਸਾਂ ਰਵਾਨਾ ਕੀਤੀਆਂ ਗਈਆਂ। ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜਾਸਤਨਾ ਕਲਾਂ ਤੋਂ 136ਵੀਂ, ਜਾਸਤਨਾ ਖੁਰਦ ਤੋਂ 137ਵੀਂ ਅਤੇ ਵਾਰਡ ਨੰਬਰ 8 ਤੋਂ 138ਵੀਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਅਜੀਤ ਡੈਸਕ
14-09-2026