ਆਪ ਸਰਕਾਰ ਹਰ ਮੋਰਚੇ ’ ਤੇ ਫੇਲ੍ਹ , ਬਿਜਲੀ ਕੱਟਾਂ ਤੋਂ ਜਨਤਾ ਪ੍ਰੇਸ਼ਾਨ - ਬੰਨੀ ਸੰਧੂ
ਲਾਲੜੂ, 13 ਸਤੰਬਰ (ਰਾਜਬੀਰ ਸਿੰਘ)-ਭਾਜਪਾ ਮੰਡਲ ਡੇਰਾਬੱਸੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਦੀ ਅਗਵਾਈ ਹੇਠ ਲਾਲੜੂ ਦੇ ਵਾਰਡ ਨੰਬਰ 14 ਵਿਖੇ ਪ੍ਰਦੀਪ ਸ਼ਰਮਾ ਅਤੇ ਸਾਥੀਆਂ ਦੇ ਸਹਿਯੋਗ ਨਾਲ ਜਨਸਭਾ ਕਰਵਾਈ ਗਈ। ਇਸ ਦੌਰਾਨ ਸਥਾਨਕ ਵਸਨੀਕਾਂ ਨਾਲ ਇਲਾਕੇ ਦੀਆਂ ਸਮਾਜਿਕ ਤੇ ਬੁਨਿਆਦੀ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਅਜੀਤ ਡੈਸਕ
14-09-2026