14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਚੰਡੀਗੜ੍ਹ ਵਿਖੇ ਸਪਲਾਈ ਦੇਣ ਜਾ ਰਹੀ ਗੱਡੀ ’ ਚੋਂ ਜ਼ਬਤ ਕੀਤਾ ਸ਼ੱਕੀ ਪਨੀਰ ਫ਼ੂਡ ਸੇਫ਼ਟੀ ਵਿਭਾਗ ਨੇ ਜਾਂਚ ਲਈ ਭੇਜੇ ਸੈਂਪਲ

ਜ਼ੀਰਕਪੁਰ, 13 ਸਤੰਬਰ (ਹੈਪੀ ਪੰਡਵਾਲਾ)-ਤਿਉਹਾਰਾਂ ਤੋਂ ਪਹਿਲਾਂ ਦੁੱਧ, ਪਨੀਰ ਅਤੇ ਮਠਿਆਈਆਂ ਦੀ ਵਧ ਰਹੀ ਮੰਗ ਨੂੰ ਦੇਖਦੇ ਹੋਏ ਇਨ੍ਹਾਂ ‘ਚ ਮਿਲਾਵਟ ਦਾ ਖ਼ਦਸ਼ਾ ਕਾਫ਼ੀ ਵਧ ਜਾਂਦਾ ਹੈ। ਇਸੇ ਲੜੀ ਤਹਿਤ ਜ਼ੀਰਕਪੁਰ ਵਿਖੇ ਇਕ ਸੜਕ ‘ਤੇ ਇਕ ਵਾਹਨ ਤੋਂ ਦੂਜੇ ਵਾਹਨ ‘ਚ ਖੁੱਲ੍ਹੇਆਮ ਪਨੀਰ ਟਰਾਂਸਫਰ ਕਰਨ ਦਾ ਮਾਮਲਾ ਗਰਮਾ ਗਿਆ ਹੈ।

ਅਜੀਤ ਡੈਸਕ 14-09-2026
ਜ਼ੀਰਕਪੁਰ, 13 ਸਤੰਬਰ (ਹੈਪੀ ਪੰਡਵਾਲਾ)-ਤਿਉਹਾਰਾਂ ਤੋਂ ਪਹਿਲਾਂ ਦੁੱਧ, ਪਨੀਰ ਅਤੇ ਮਠਿਆਈਆਂ ਦੀ ਵਧ ਰਹੀ ਮੰਗ ਨੂੰ ਦੇਖਦੇ ਹੋਏ ਇਨ੍ਹਾਂ ‘ਚ ਮਿਲਾਵਟ ਦਾ ਖ਼ਦਸ਼ਾ ਕਾਫ਼ੀ ਵਧ ਜਾਂਦਾ ਹੈ। ਇਸੇ ਲੜੀ ਤਹਿਤ ਜ਼ੀਰਕਪੁਰ ਵਿਖੇ ਇਕ ਸੜਕ ‘ਤੇ ਇਕ ਵਾਹਨ ਤੋਂ ਦੂਜੇ ਵਾਹਨ ‘ਚ ਖੁੱਲ੍ਹੇਆਮ ਪਨੀਰ ਟਰਾਂਸਫਰ ਕਰਨ ਦਾ ਮਾਮਲਾ ਗਰਮਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਟਾਣਾ ਖੇਤਰ ‘ਚ ਲਾਈਟ ਪੁਆਇੰਟ ਨੇੜੇ ਇਕ ਮਹਿੰਦਰਾ ਪਿਕਅੱਪ ਤੋਂ ਦੂਜੇ ਨਿੱਜੀ ਵਾਹਨ ‘ਚ ਪਨੀਰ ਟਰਾਂਸਫਰ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਰਾਹਗੀਰਾਂ ਨੇ ਘਟਨਾ ਦੀ ਵੀਡੀਓ ਬਣਾ ਕੇ ਢਕੌਲੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਢਕੌਲੀ ਪੁਲਿਸ ਦੀ ਪੀ. ਸੀ. ਆਰ. ਟੀਮ ਵਲੋਂ ਮੌਕੇ ‘ਤੇ ਪੁੱਜਣ ਉਪਰੰਤ ਦੋਵਾਂ ਵਾਹਨਾਂ ਅਤੇ ਉਨ੍ਹਾਂ ਦੇ ਡਰਾਈਵਰਾਂ ਨੂੰ ਥਾਣੇ ਲਿਜਾਇਆ ਗਿਆ ਅਤੇ ਬਾਅਦ ‘ਚ ਫ਼ੂਡ ਸੇਫਟੀ ਵਿਭਾਗ ਨੂੰ ਮਾਮਲੇ ਬਾਬਤ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਵਿਭਾਗ ਦੀ ਟੀਮ ਢਕੌਲੀ ਪੁਲਿਸ ਥਾਣੇ ਪਹੁੰਚ ਕੇ ਪਨੀਰ ਦੇ ਸੈਂਪਲ ਲਏ ਅਤੇ ਉਨ੍ਹਾਂ ਨੂੰ ਸੀਲ ਕਰ ਦਿੱਤਾ। ਹੁਣ ਇਨ੍ਹਾਂ ਸੈਂਪਲਾਂ ਦੀ ਜਾਂਚ ਰਿਪੋਰਟ ਇਹ ਨਿਰਧਾਰਤ ਕਰੇਗੀ ਕਿ ਕੀ ਪਨੀਰ ਨਿਰਧਾਰਤ ਭੋਜਨ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ। ਫ਼ੂਡ ਸੇਫ਼ਟੀ ਵਿਭਾਗ ਵਲੋਂ ਵੀ ਰਿਪੋਰਟ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਇਸ ਮਾਮਲੇ ਨੇ ਤਿਉਹਾਰਾਂ ਤੋਂ ਪਹਿਲਾਂ ਭੋਜਨ ਨਿਗਰਾਨੀ ਪ੍ਰਣਾਲੀ ‘ਤੇ ਪ੍ਰਸ਼ਨ ਚਿੰਨ੍ਹਾ ਲਗਾ ਦਿੱਤੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ‘ਤੇ ਖੁੱਲ੍ਹੇਆਮ ਖਾਣ-ਪੀਣ ਦੀਆਂ ਚੀਜ਼ਾਂ ਇਕ ਵਾਹਨ ਤੋਂ ਦੂਜੇ ਵਾਹਨ ‘ਚ ਟਰਾਂਸਫਰ ਕਰਨਾ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਗਤੀਵਿਧੀ ਰਾਹਗੀਰਾਂ ਨੂੰ ਦਿਖਾਈ ਦਿੰਦੀ ਹੈ ਤਾਂ ਵਿਭਾਗ ਦੀ ਨਿਯਮਿਤ ਫ਼ੀਲਡ ਨਿਗਰਾਨੀ ਦੌਰਾਨ ਅਜਿਹੇ ਮਾਮਲੇ ਸਾਹਮਣੇ ਕਿਉਂ ਨਹੀਂ ਆਉਂਦੇ। ਲੋਕਾਂ ਨੇ ਮੰਗ ਕੀਤੀ ਹੈ ਕਿ ਤਿਉਹਾਰਾਂ ਤੋਂ ਪਹਿਲਾਂ ਦੁੱਧ, ਪਨੀਰ, ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੇ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।
ਪਿਛਲੀ ਖ਼ਬਰ ਪਿੰਡ ਚੰਦਪੁਰ ਵਾਸੀਆਂ ਵਲੋਂ ਮਿਲੇ ਪਿਆਰ ਤੇ ਸਤਿਕਾਰ ਲਈ ਹਮੇਸ਼ਾ ਰਿਣੀ ਰਹਾਂਗਾ - ਰਾਣਾ ਗਿੱਲ ਅਗਲੀ ਖ਼ਬਰ ਆਪ ਸਰਕਾਰ ਹਰ ਮੋਰਚੇ ’ ਤੇ ਫੇਲ੍ਹ , ਬਿਜਲੀ ਕੱਟਾਂ ਤੋਂ ਜਨਤਾ ਪ੍ਰੇਸ਼ਾਨ - ਬੰਨੀ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।