15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪੰਜਾਬ ਯੂਨੀਵਰਸਿਟੀ ’ ਚ ਵਿਦਿਆਰਥੀਆਂ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਪੁਤਲਾ ਫ਼ੂਕ ਕੇ ਕੀਤਾ ਪ੍ਰਦਰਸ਼ਨ

ਚੰਡੀਗੜ੍ਹ,14 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਮਾਨਸਾ ਵਿਚ ਹੋਏ ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਰੋਸ ਵਜੋਂ ਵਿਦਿਆਰਥੀਆਂ ਨੇ ਵਿਦਿਆਰਥੀ ਕੇਂਦਰ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਵਿਦਿਆਰਥੀ ਜਥੇਬੰਦੀ ‘ਸੱਥ’ ਦੇ ਆਗੂ ਅਤੇ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਜੋਧ ਸਿੰਘ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਅਤੇ ਨਸ਼ੇ ਵੇਚਣ ਵਾਲਿਆਂ ਵਲੋਂ ਸ਼ਰੇਆਮ ਨਸ਼ੇ ਰੋਕਣ ਵਾਲਿਆਂ ਦੇ ਕਤਲ ਆਮ ਗੱਲ ਬਣਦੀ ਜਾ ਰਹੀ ਹੈ।

ਅਜੀਤ ਡੈਸਕ 15-10-2026
ਚੰਡੀਗੜ੍ਹ,14 ਅਕਤੂਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਮਾਨਸਾ ਵਿਚ ਹੋਏ ਪਰਵਿੰਦਰ ਸਿੰਘ ਝੋਟੇ ਦੇ ਕਤਲ ਖ਼ਿਲਾਫ਼ ਰੋਸ ਵਜੋਂ ਵਿਦਿਆਰਥੀਆਂ ਨੇ ਵਿਦਿਆਰਥੀ ਕੇਂਦਰ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਵਿਦਿਆਰਥੀ ਜਥੇਬੰਦੀ ‘ਸੱਥ’ ਦੇ ਆਗੂ ਅਤੇ ਪੰਜਾਬ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਜੋਧ ਸਿੰਘ ਨੇ ਕਿਹਾ ਕਿ ਨਸ਼ੇ ਦੀ ਤਸਕਰੀ ਅਤੇ ਨਸ਼ੇ ਵੇਚਣ ਵਾਲਿਆਂ ਵਲੋਂ ਸ਼ਰੇਆਮ ਨਸ਼ੇ ਰੋਕਣ ਵਾਲਿਆਂ ਦੇ ਕਤਲ ਆਮ ਗੱਲ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਸਨੇ ਜੰਗ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਹੈ, ਪਰ ਦੇਖਣ ਵਿਚ ਲੱਗ ਰਿਹਾ ਹੈ ਕਿ ਇਹ ਜੰਗ ਨਸ਼ੇ ਰੋਕਣ ਵਾਲਿਆਂ ਵਿਰੁੱਧ ਵਿੱਢੀ ਗਈ ਹੈ।‘ਸੱਥ’ ਦੇ ਆਗੂ ਅਸ਼ਮੀਤ ਸਿੰਘ ਅਤੇ ਪੀ.ਐਸ.ਯੂ ਲਲਕਾਰ ਦੀ ਪ੍ਰਧਾਨ ਸਾਰਾਹ ਨੇ ਕਿਹਾ ਕਿ ਪਿਛਲੀਆਂ ਕਈ ਸਰਕਾਰਾਂ ਇਹ ਵਾਅਦਾ ਕਰਕੇ ਬਣੀਆਂ ਕਿ ਸੱਤਾ ’ਚ ਆਉਣ ਤੇ ਉਹ ਨਸ਼ਾ ਬੰਦ ਕਰਨਗੇ, ਪਰ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਪੰਜਾਬ ਵਿਚ ਵਪਾਰ ਅਤੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਸਿਆਸਤਦਾਨ ਅਤੇ ਅਫ਼ਸਰਸ਼ਾਹੀ ਨਸ਼ੇ ਦੇ ਵਪਾਰ ਵਿਚੋਂ ਪੈਸਾ ਕਮਾਉਂਦੀ ਹੈ ਅਤੇ 1984 ਤੋਂ ਸ਼ੁਰੂ ਹੋਈ ਸਿੱਖਾਂ ਦੀ ਨਸਲਕੁਸ਼ੀ ਨੂੰ ਲਗਾਤਾਰ ਜਾਰੀ ਰੱਖਦਿਆਂ ਨਸੇ ਨੂੰ ਹਥਿਆਰ ਵਾਂਗੂੰ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਨਸ਼ੇ ਦੀ ਸਪਲਾਈ ਲਾਈਨ ਤੋੜਨੀ ਜ਼ਰੂਰੀ ਹੈ ਜੋ ਕੰਮ ਪਰਵਿੰਦਰ ਸਿੰਘ ਝੋਟਾ ਸਪਲਾਇਰਾਂ ਨੂੰ ਨੰਗਾ ਕਰਕੇ ਕਰ ਰਿਹਾ ਸੀ ਜਿਸ ਕਰਕੇ ਉਸਦਾ ਕਤਲ ਕੀਤਾ ਗਿਆ।
ਪਿਛਲੀ ਖ਼ਬਰ ਬਲਟਾਣਾ ਪੁਲਿਸ ਚੌਕੀ ਤੋਂ ਮਹਿਜ਼ 200 ਮੀਟਰ ਦੂਰ ਕਾਲੋਨਾਈਜ਼ਰ ਦੇ ਘਰ ’ ਤੇ 7 ਤੋਂ 8 ਰਾਊਂਡ ਫਾਇਰ ਸਵਿਫਟ ਕਾਰ ’ਚ ਆਏ ਹਮ... ਅਗਲੀ ਖ਼ਬਰ ਸੈਕਟਰ -15 ’ ਚ ਸੁੰਦਰੀਕਰਨ ਤੇ ਰੌਸ਼ਨੀ ਪ੍ਰਬੰਧਾਂ ’ ਤੇ ਖ਼ਰਚੇ ਜਾਣਗੇ 33.69 ਲੱਖ ਮੇਅਰ ਸੌਰਭ ਜੋਸ਼ੀ ਨੇ ਗ੍ਰੀਨ ਬੈਲਟਾਂ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।