22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਘਰ ਦੀ ਭੰਨ-ਤੋੜ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 21 ਅਕਤੂਬਰ (ਮਨਿੰਦਰ ਸਿੰਘ)- ਬਲਟਾਣਾ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਉਸ ਦੇ ਘਰ ’ਤੇ ਹਮਲਾ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਨਾਮਜ਼ਦ ਕਰ 15-20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐਨ.

ਅਜੀਤ ਡੈਸਕ 22-10-2026
ਜ਼ੀਰਕਪੁਰ, 21 ਅਕਤੂਬਰ (ਮਨਿੰਦਰ ਸਿੰਘ)- ਬਲਟਾਣਾ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਉਸ ਦੇ ਘਰ ’ਤੇ ਹਮਲਾ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਨਾਮਜ਼ਦ ਕਰ 15-20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬੀ. ਐਨ. ਐਸ. ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਮਜ਼ਦ ਵਿਅਕਤੀ ਦੀ ਪਛਾਣ ਦੁਸ਼ਾਰ ਵਾਸੀ ਸੈਣੀ ਵਿਹਾਰ ਫੇਸ-3 ਬਲਟਾਣਾ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਅਜਾਨੇ ਮੁਹੰਮਦ ਵਾਸੀ ਸੈਣੀ ਵਿਹਾਰ ਫੇਸ-3 ਪੀਰ ਬਾਬਾ ਰੋਡ ਬਲਟਾਣਾ ਨੇ ਦੱਸਿਆ ਉਸ ਦੇ ਘਰ ਦੇ ਨੇੜੇ ਇਕ ਪਾਰਕ ਹੈ, ਜਿਸ ਵਿਚ ਹਰ ਸਾਲ ਕਾਲੋਨੀ ਦੇ ਬੱਚੇ ਇਕੱਠੇ ਹੋ ਕੇ ਰਾਵਣ ਦਾ ਪੁਤਲਾ ਜਲਾਉਂਦੇ ਹਨ। ਕੱਲ ਦੁਸਹਿਰੇ ਵਾਲੇ ਦਿਨ ਉਸ ਦਾ ਲੜਕਾ ਕੈਫ ਤੇ ਰੌਸ਼ਨ ਆਪਣੇ ਪੰਜ ਛੇ ਹੋਰ ਦੋਸਤਾਂ ਨਾਲ ਪਾਰਕ ਵਿਚ ਰਾਵਣ ਦੇ ਪੁਤਲੇ ਕੋਲ ਖੜੇ ਸਨ। ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਉਨ੍ਹਾਂ ਦੀ ਕਾਲੋਨੀ ਦਾ ਦੁਸ਼ਾਰ ਪੰਜ ਛੇ ਅਣਪਛਾਤੇ ਵਿਅਕਤੀਆਂ ਨਾਲ ਆਇਆ ਤੇ ਮੇਰੇ ਲੜਕੇ ਰੋਸ਼ਨ ਨੂੰ ਕਹਿਣ ਲੱਗਾ ਕਿ ਮੈਂ ਰਾਵਣ ਨੂੰ ਅੱਗ ਹੁਣੇ ਲਾ ਦੇਣੀ ਹੈ। ਇਸ ‘ਤੇ ਰੌਸ਼ਨ ਨੇ ਕਿਹਾ ਕਿ ਰਾਵਣ ਦਾ ਪੁਤਲਾ ਸ਼ਾਮ ਨੂੰ ਫੂਕਾਂਗੇ। ਇਸ ਤੋਂ ਬਾਅਦ ਉਸ ਦਾ ਲੜਕਾ ਕੈਫ, ਸੰਜੇ ਤੇ ਗੌਤਮ ਸੈਕਟਰ-19 ਪੰਚਕੂਲਾ ਦੁਸਹਿਰੇ ਦਾ ਮੇਲਾ ਦੇਖਣ ਲਈ ਜਾ ਰਹੇ ਸਨ। ਸ਼ਾਮ ਸਾਢੇ 6 ਵਜੇ ਦੇ ਕਰੀਬ ਦੁਸਾਰ ਅਤੇ ਪੰਜ ਛੇ ਅਣਪਛਾਤੇ ਵਿਅਕਤੀਆਂ ਨੇ ਕੈਫ ਨੂੰ ਘੇਰ ਲਿਆ ਤੇ ਰੋਸ਼ਨ ਦੇ ਨਾਲ ਵਾਲੇ ਸਾਰੇ ਮੁੰਡਿਆਂ ਨੂੰ ਮਾਰਨ ਦੀ ਧਮਕੀ ਦੇਣ ਲੱਗਾ। ਇਸ ‘ਤੇ ਉਸ ਦਾ ਲੜਕਾ ਕੈਫ ਡਰਦਾ ਹੋਇਆ ਘਰ ਵੱਲ ਭੱਜ ਗਿਆ। ਦੁਸ਼ਾਰ ਤੇ ਉਸ ਦੇ 5-6 ਅਣਪਛਾਤੇ ਵਿਅਕਤੀ, ਜਿਨ੍ਹਾਂ ਨੇ ਹੱਥਾਂ ਵਿਚ ਡੰਡੇ ਤੇ ਛੁਰੀਆਂ ਫੜੇ ਹੋਏ ਸਨ, ਕੈਫ ਦੇ ਪਿੱਛੇ ਭੱਜ ਲਏ। ਉਹ ਡਰਦਾ ਹੋਇਆ ਘਰ ਦੇ ਅੰਦਰ ਵੜ ਗਿਆ, ਤਾਂ ਉਕਤ ਵਿਅਕਤੀਆਂ ਨੇ ਮੇਰੇ ਘਰ ‘ਤੇ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਭੱਜ ਗਏ। ਇਸ ਤੋਂ ਬਾਅਦ ਰਾਤ 11 ਵਜੇ ਦੇ ਕਰੀਬ ਦੁਸ਼ਾਰ ਮੁੜ 15-20 ਅਣਪਛਾਤੇ ਵਿਅਕਤੀਆਂ ਨਾਲ ਮੇਰੇ ਘਰ ਆਇਆ ਅਤੇ ਘਰ ‘ਤੇ ਹਮਲਾ ਕਰ ਦਿੱਤਾ। ਉਸ ਨੇ ਘਰ ਦੇ ਸਾਰੇ ਸ਼ੀਸ਼ੇ, ਦਰਵਾਜੇ ਅਤੇ ਟਾਇਲਾਂ ਭੰਨ ਦਿੱਤੀਆਂ ਅਤੇ ਘਰ ਦਾ ਕਾਫੀ ਨੁਕਸਾਨ ਕਰ ਦਿੱਤਾ। ਇਸ ਹਮਲੇ ਦੌਰਾਨ ਉਸ ਦੇ ਅਤੇ ਉਸ ਦੀ ਲੜਕੀ ਦੇ ਪੱਥਰ ਲੱਗੇ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਜਦੋਂ ਅਸੀਂ ਜਾਨ ਬਚਾਉਣ ਲਈ ਰੌਲਾ ਪਾਇਆ, ਤਾਂ ਗੁਆਂਢੀ ਇਕੱਠੇ ਹੋ ਗਏ। ਜਿਨ੍ਹਾਂ ਨੂੰ ਦੇਖ ਕੇ ਉਕਤ ਵਿਅਕਤੀ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਮੀ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਔਰਤ ਦੀ ਹਿੰਮਤ ਨਾਲ ਚੇਨ ਝਪਟਮਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।