03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪੰਚਕੂਲਾ ’ਚ 3.98 ਕਰੋੜ ਰੁ. ਦੀ ਠੱਗੀ ਦਾ ਪਰਦਾਫ਼ਾਸ਼, ਮੁਲਜ਼ਮ ਗ੍ਰਿਫ਼ਤਾਰ

ਪੰਚਕੂਲਾ, 2 ਨਵੰਬਰ (ਕਪਿਲ)-ਪੰਚਕੂਲਾ ਪੁਲਿਸ ਦੀ ਇਕਨਾਮਿਕ ਸੈੱਲ ਨੇ ਕਰੋੜਾਂ ਰੁ. ਦੀ ਕਥਿਤ ਧੋਖਾਧੜੀ ਦੇ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ 3 ਕਰੋੜ 98 ਲੱਖ ਰੁ.

ਅਜੀਤ ਡੈਸਕ 03-11-2026
ਪੰਚਕੂਲਾ, 2 ਨਵੰਬਰ (ਕਪਿਲ)-ਪੰਚਕੂਲਾ ਪੁਲਿਸ ਦੀ ਇਕਨਾਮਿਕ ਸੈੱਲ ਨੇ ਕਰੋੜਾਂ ਰੁ. ਦੀ ਕਥਿਤ ਧੋਖਾਧੜੀ ਦੇ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ 3 ਕਰੋੜ 98 ਲੱਖ ਰੁ. ਦੀ ਠੱਗੀ ਦੇ ਮੁਲਜ਼ਮ ਅਨਮੋਲ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕਨਾਮਿਕ ਸੈੱਲ ਦੇ ਇੰਚਾਰਜ ਤਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਮੁਲਜ਼ਮ ਨੂੰ ਪੰਚਕੂਲਾ ਤੋਂ ਕਾਬੂ ਕੀਤਾ। ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ। ਪੁਲਿਸ ਜਾਂਚ ਅਨੁਸਾਰ ਬੀ. ਕਾਮ. ਪਾਸ ਮੁਲਜ਼ਮ ਲੋਕਾਂ ਨੂੰ ਜਾਇਦਾਦ ‘ਚ ਪੈਸਾ ਨਿਵੇਸ਼ ਕਰਵਾ ਕੇ ਮੋਟਾ ਮੁਨਾਫ਼ਾ ਕਮਾਉਣ ਦਾ ਲਾਲਚ ਦਿੰਦਾ ਸੀ। ਦੋਸ਼ ਹੈ ਕਿ ਉਹ ਨਿਵੇਸ਼ ਦੇ ਨਾਂਅ ‘ਤੇ ਲੋਕਾਂ ਤੋਂ ਲੱਖਾਂ ਰੁ. ਇਕੱਠੇ ਕਰਕੇ ਸ਼ੇਅਰ ਬਾਜ਼ਾਰ ‘ਚ ਲਗਾ ਦਿੰਦਾ ਸੀ, ਪਰ ਬਾਅਦ ‘ਚ ਨਿਵੇਸ਼ਕਾਂ ਦੀ ਰਕਮ ਵਾਪਸ ਨਹੀਂ ਕਰਦਾ ਸੀ। ਇਸ ਤਰ੍ਹਾਂ ਉਸ ਨੇ ਕਈ ਲੋਕਾਂ ਨਾਲ ਧੋਖਾਧੜੀ ਕੀਤੀ। 15 ਲੋਕਾਂ ਨੂੰ ਬਣਾਇਆ ਸ਼ਿਕਾਰ– ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਹੁਣ ਤੱਕ ਕਰੀਬ 15 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਉਸ ਦੇ ਖ਼ਿਲਾਫ਼ ਕੁਲ 4 ਮਾਮਲੇ ਦਰਜ ਹਨ। ਇਨ੍ਹਾਂ ‘ਚੋਂ ਇਕ ਮਾਮਲੇ ‘ਚ ਕਰੀਬ 81 ਲੱਖ ਰੁ. ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਪੁਲਿਸ ਵਲੋਂ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਠੱਗੀ ਦੀ ਰਕਮ ਐਸ਼ੋ-ਆਰਾਮ ‘ਤੇ ਖ਼ਰਚਣ ਦਾ ਦੋਸ਼– ਪੁਲਿਸ ਅਨੁਸਾਰ ਮੁਲਜ਼ਮ ‘ਤੇ ਠੱਗੀ ਰਾਹੀਂ ਹਾਸਿਲ ਕੀਤੀ ਰਕਮ ਆਪਣੇ ਐਸ਼ੋ-ਆਰਾਮ ਤੇ ਸ਼ੌਕ ਪੂਰੇ ਕਰਨ ‘ਤੇ ਖ਼ਰਚਣ ਦੇ ਦੋਸ਼ ਵੀ ਹਨ। ਪੁਲਿਸ ਰਿਮਾਂਡ ਦੌਰਾਨ ਉਸ ਤੋਂ ਠੱਗੀ ਦੀ ਰਕਮ ਦੀ ਬਰਾਮਦਗੀ, ਪੈਸਿਆਂ ਦੇ ਲੈਣ-ਦੇਣ ਤੇ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ 3.98 ਕਰੋੜ ਰੁ. ਦੀ ਠੱਗੀ ਦੀ ਰਕਮ ਦਾ ਪਤਾ ਲਗਾਉਣਾ ਅਤੇ ਉਸ ਦੀ ਵੱਧ ਤੋਂ ਵੱਧ ਬਰਾਮਦਗੀ ਕਰਨਾ ਹੈ।
ਪਿਛਲੀ ਖ਼ਬਰ ਦੀਵਾਲੀ ’ਤੇ ਆਪਣੇ ਘਰ ਦੀਆਂ ਖੁਸ਼ੀਆਂ ਲਿਆਓ, ਤੁਰੰਤ ਰਜਿਸਟ੍ਰੇਸ਼ਨ ਤੇ ਘਰ ਦੇ ਨਾਲ-ਨਾਲ ਘਰ ਦਾ ਕਬਜ਼ਾ-ਮੋਂਗਾ ਇਨਫ੍ਰਾਟੈਕ... ਅਗਲੀ ਖ਼ਬਰ ‘ ਸਟਾਰਡਮ ਆਈਕਨਜ਼-2026 ਸੀਜ਼ਨ-2’ ਵਿਚ ਕਲਾਕਾਰਾਂ ਨੇ ਦਿਖਾਈ ਆਪਣੀ ਪ੍ਰਤਿਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।