05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਬੰਨੀ ਕੰਗ ਵੱਡੇ ਕਾਫ਼ਲੇ ਸਮੇਤ ਸੰਗਰੂਰ ਦੀ ਇਨਸਾਫ਼ ਰੈਲੀ ਲਈ ਹੋਏ ਰਵਾਨਾ

ਖਰੜ, 4 ਨਵੰਬਰ (ਜੰਡਪੁਰੀ)-ਸੰਗਰੂਰ ਵਿਖੇ ਕੁੱਲ ਹਿੰਦ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋ ਰਹੀ ਇਨਸਾਫ਼ ਰੈਲੀ ‘ਚ ਸ਼ਮੂਲੀਅਤ ਲਈ ਅੱਜ ਖਰੜ ਤੋਂ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਵੱਡੇ ਕਾਫ਼ਲੇ ਸਮੇਤ ਰਵਾਨਾ ਹੋਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਨੀ ਕੰਗ ਨੇ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਜੋ ਧੱਕੇਸ਼ਾਹੀ ਅਤੇ ਗੁੰਡਾਗਰਦੀ ਹੋ ਰਹੀ ਹੈ, ਉਸ ਦਾ ਇਨਸਾਫ਼ ਦਿਵਾਉਣ ਲਈ ਜਿਥੇ ਇਨਸਾਫ਼ ਰੈਲੀ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ਦੇ ਲਈ ਇਹ ਬਦਲਾਅ ਰੈਲੀ ਸਾਬਿਤ ਹੋਵੇਗੀ।

ਅਜੀਤ ਡੈਸਕ 05-11-2026
ਖਰੜ, 4 ਨਵੰਬਰ (ਜੰਡਪੁਰੀ)-ਸੰਗਰੂਰ ਵਿਖੇ ਕੁੱਲ ਹਿੰਦ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਹੋ ਰਹੀ ਇਨਸਾਫ਼ ਰੈਲੀ ‘ਚ ਸ਼ਮੂਲੀਅਤ ਲਈ ਅੱਜ ਖਰੜ ਤੋਂ ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਵੱਡੇ ਕਾਫ਼ਲੇ ਸਮੇਤ ਰਵਾਨਾ ਹੋਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਨੀ ਕੰਗ ਨੇ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਜੋ ਧੱਕੇਸ਼ਾਹੀ ਅਤੇ ਗੁੰਡਾਗਰਦੀ ਹੋ ਰਹੀ ਹੈ, ਉਸ ਦਾ ਇਨਸਾਫ਼ ਦਿਵਾਉਣ ਲਈ ਜਿਥੇ ਇਨਸਾਫ਼ ਰੈਲੀ ਕੀਤੀ ਜਾ ਰਹੀ ਹੈ, ਉਥੇ ਹੀ ਪੰਜਾਬ ਦੇ ਲਈ ਇਹ ਬਦਲਾਅ ਰੈਲੀ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਨਵਾਂਗਰਾਓਂ, ਖਰੜ ਤੇ ਮਾਜਰੀ ਦੀ ਕਾਂਗਰਸੀ ਵਰਕਰ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਕਾਂਗਰਸ ਪ੍ਰਤੀ ਉਤਸ਼ਾਹ ਨੂੰ ਦੇਖਣ ਤੋਂ ਸਪੱਸ਼ਟ ਹੁੰਦਾ ਹੈ ਕਿ 2027 ‘ਚ ਪੰਜਾਬ ‘ਚ ਕਾਂਗਰਸ ਪਾਰਟੀ ਦੀ ਸਰਕਾਰ ਸਥਾਪਿਤ ਹੋਵੇਗੀ। ਇਸ ਮੌਕੇ ਬੰਨੀ ਕੰਗ ਦੇ ਨਾਲ ਗਿਆਨ ਸਿੰਘ ਘੰਡੌਲੀ, ਸਰਬਜੀਤ ਸਿੰਘ ਟੋਡਰ ਮਾਜਰਾ, ਹਰਵਿੰਦਰ ਸਿੰਘ ਦੇਸੂਮਾਜਰਾ, ਕ੍ਰਿਪਾਲ ਸਿੰਘ ਖਿਜ਼ਰਾਬਾਦ, ਰਣਜੀਤ ਸਿੰਘ ਖੱਦਰੀ, ਨਰਿੰਦਰ ਸਿੰਘ ਢਕੌਰਾਂ, ਮਨਵੀਰ ਸਿੰਘ ਮੁੱਲਾਂਪੁਰ ਸੋਢੀਆਂ, ਰਣਜੀਤ ਸਿੰਘ ਪੜੌਲ, ਕੁਲਵਿੰਦਰ ਸਿੰਘ ਗੁੰਨੋਮਾਜਰਾ, ਗੁਰਮੇਲ ਸਿੰਘ ਹੁਸ਼ਿਆਰਪੁਰ, ਜਸਵਿੰਦਰ ਸਿੰਘ, ਭੋਲੂ ਰਾਣਾ ਦੇਸੂਮਾਜਰਾ, ਸਤੀਸ਼ ਕੁਮਾਰ ਸੇਠੀ, ਬਲਾਕ ਸੰਮਤੀ ਮੈਂਬਰ ਰੋਹਿਤ ਤੀੜਾ ਤੇ ਅਵਤਾਰ ਸਿੰਘ ਕੌਂਸਲਰ ਨਵਾਂਗਰਾਓਂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕੀਤੇ ਜਾਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ’ਚ ਰੋਸ ਅਗਲੀ ਖ਼ਬਰ ਸੜਕ ਕਿਨਾਰੇ ਖੜ੍ਹੀ ਫੂਡ ਵੈਨ ’ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਗਲੀ-ਸੜੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।