25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਬੰਦ ਫਲੈਟ ’ਚੋਂ ਲੱਖਾਂ ਰੁ. ਦੀ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਤੇ ਟੈਬਲੇਟ ਚੋਰੀ

ਜ਼ੀਰਕਪੁਰ, 24 ਨਵੰਬਰ (ਮਨਿੰਦਰ ਸਿੰਘ)- ਜ਼ੀਰਕਪੁਰ ਦੇ ਨਾਭਾ ਖੇਤਰ ਸਥਿਤ ਐਸ. ਬੀ.

ਘਰ ਦੇ ਅੰਦਰ ਬੈੱਡ ‘ਤੇ ਖਿਲਰਿਆ ਪਿਆ ਸਾਮਾਨ। ਤਸਵੀਰ : ਮਨਿੰਦਰ ਸਿੰਘ 25-11-2026
ਜ਼ੀਰਕਪੁਰ, 24 ਨਵੰਬਰ (ਮਨਿੰਦਰ ਸਿੰਘ)- ਜ਼ੀਰਕਪੁਰ ਦੇ ਨਾਭਾ ਖੇਤਰ ਸਥਿਤ ਐਸ. ਬੀ. ਪੀ. ਸੁਸਾਇਟੀ ਵਿਚ ਚੋਰਾਂ ਨੇ ਬੰਦ ਫਲੈਟ ਨੂੰ ਨਿਸ਼ਾਨਾ ਬਣਾਉਂਦਿਆਂ ਕਰੀਬ ਸਾਢੇ ਪੰਜ ਤੋਂ ਛੇ ਲੱਖ ਰੁ. ਦਾ ਸਾਮਾਨ ਚੋਰੀ ਕਰ ਲਿਆ। ਚੋਰ ਡੇਢ ਲੱਖ ਰੁ. ਦੀ ਨਕਦੀ, ਮਹਿੰਗਾ ਸੈਮਸੰਗ ਟੈਬਲੇਟ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਸੁਸਾਇਟੀ ਦੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਇਕ ਸ਼ੱਕੀ ਵਿਅਕਤੀ ਪੌੜੀਆਂ ਰਾਹੀਂ ਆਉਂਦਾ-ਜਾਂਦਾ ਦਿਖਾਈ ਦੇ ਰਿਹਾ ਹੈ। ਫਲੈਟ ਮਾਲਕ ਪਿੰਟੂ ਸਿੰਘ ਨੇ ਦੱਸਿਆ ਕਿ ਉਹ 10 ਨਵੰਬਰ ਤੋਂ ਬਾਅਦ ਆਪਣੇ ਘਰ ਚਲੇ ਗਏ ਸਨ। 22 ਨਵੰਬਰ ਨੂੰ ਵਾਪਸ ਆਉਣ ’ਤੇ ਫਲੈਟ ਦਾ ਤਾਲਾ ਟੁੱਟਿਆ ਮਿਲਿਆ। ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਅਤੇ ਬੈੱਡ ’ਤੇ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਕਿਹਾ ਕਿ ਚੋਰਾਂ ਨੇ ਪੂਜਾ ਸਥਾਨ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਅਨੁਸਾਰ ਚੋਰ ਡੇਢ ਲੱਖ ਰੁ. ਨਕਦ, ਕਰੀਬ 90 ਹਜ਼ਾਰ ਰੁ. ਦਾ ਸੈਮਸੰਗ ਟੈਬਲੇਟ, ਪਤਨੀ ਦਾ ਮੰਗਲਸੂਤਰ, ਦੋ ਜੋੜੇ ਚਾਂਦੀ ਦੀਆਂ ਝਾਂਜਰਾਂ, ਦੋ ਜੋੜੇ ਬਿਛੂਏ ਅਤੇ ਚਾਂਦੀ ਦੇ ਚਾਰ ਸਿੱਕੇ ਚੋਰੀ ਕਰ ਕੇ ਲੈ ਗਏ। ਉਨ੍ਹਾਂ ਪੁਲਿਸ ਅਤੇ ਸੁਸਾਇਟੀ ਪ੍ਰਬੰਧਕਾਂ ਨੂੰ ਸ਼ਿਕਾਇਤ ਦਿੱਤੀ ਹੈ। ਮਾਮਲੇ ਦੇ ਪੜਤਾਲੀਆ ਅਫ਼ਸਰ ਲਾਭ ਸਿੰਘ ਨੇ ਦੱਸਿਆ ਕਿ ਪੁਲਿਸ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।