04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਿੰਡ ਖੇਮੂਆਣਾ ਦੀ ਸਹਿਕਾਰੀ ਸਭਾ ਦੇ ਸਕੱਤਰ ਵਲੋਂ ਕੀਤੇ ਗਏ 27 ਲੱਖ ਦੇ ਗਬਨ ਨੂੰ ਲੈ ਕੇ 7 ਸਾਲਾਂ ਬਾਅਦ ਪੁਲਿਸ ਵਲੋਂ ਕੇਸ ਦਰਜ

ਅਜੀਤ ਡੈਸਕ 01-02-2026
ਗੋਨਿਆਣਾ, 31 ਜਨਵਰੀ (ਲਛਮਣ ਦਾਸ ਗਰਗ)-ਸਥਾਨਕ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਖੇਮੂਆਣਾ ਦੀ ਬਹੁਸੰਮਤੀ ਖੇਤੀਬਾੜੀ ਸਹਿਕਾਰੀ ਸਭਾ ਵਿਚ ਸਭਾ ਦੇ ਸੈਕਟਰੀ ਵਲੋਂ ਲੱਖਾਂ ਰੁਪਏ ਦਾ ਗਬਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਮਾਮਲਾ 2018/2019 ਦੇ ਸਾਲ ਦਾ ਹੈ, ਜਿੱਥੇ 27 ਲੱਖ ਰੁਪਏ ਤੋਂ ਵੱਧ ਦਾ ਗਬਨ ਹੋਇਆ ਸੀ | ਪੁਲਿਸ ਨੇ ਉੱਕਤ ਮਾਮਲੇ ਵਿਚ ਉਸ ਸਮੇਂ ਦੇ ਤਾਇਨਾਤ ਸਕੱਤਰ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗਿ੍ਫਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ | ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ, ਫ਼ਿਰੋਜ਼ਪੁਰ ਮੰਡਲ ਫ਼ਿਰੋਜ਼ਪੁਰ ਵਲੋਂ ਪੁਲਿਸ ਥਾਣਾ ਨੇਹੀਂਆਂ ਵਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਉਕਤ ਸ਼ਿਕਾਇਤ ਤੋਂ ਬਾਅਦ ਪੁਲਿਸ ਵਲੋਂ ਕੀਤੀ ਗਈ ਪੜ੍ਹਤਾਲ ਦੌਰਾਨ ਇਹ ਸੱਚ ਸਾਹਮਣੇ ਆਇਆ ਕਿ ਗੁਰਬਿੰਦ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਲਹਿਰਾ ਮੁਹੱਬਤ (ਬਠਿੰਡਾ) ਪਿੰਡ ਖੇਮੂਆਣਾ ਬਹੁਸੰਮਤੀ ਖੇਤੀਬਾੜੀ ਸਹਿਕਾਰੀ ਸਭਾ ਲਿਮਿ. ਵਿਖੇ ਉਸ ਸਮੇਂ ਦੇ ਦੌਰਾਨ ਸਕੱਤਰ ਵਜੋਂ ਤਾਇਨਾਤ ਸੀ, ਜਿਸ ਨੇ ਸਾਲ 2018-2019 ਵਿਚ ਬਹੁਸੰਮਤੀ ਦੀ ਸਭਾ ਵਿਚ 27 ਲੱਖ 35 ਹਜ਼ਾਰ 448 ਰੁਪਏ ਦਾ ਗਬਨ ਕੀਤਾ ਸੀ | ਜਿਸ ਦੀ ਜਾਣਕਾਰੀ ਮੰਡਲ ਫ਼ਿਰੋਜ਼ਪੁਰ ਨੂੰ ਨਹੀਂ ਦਿੱਤੀ ਗਈ | ਸਬੰਧਿਤ ਵਿਭਾਗ ਨੂੰ ਜਾਣਕਾਰੀ ਨਾ ਮਿਲਣ 'ਤੇ ਮੰਡਲ ਵਲੋਂ ਉਕਤ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਸੀ | ਪੁਲਿਸ ਵਲੋਂ ਉਕਤ ਮਾਮਲੇ ਵਿਚ ਗੁਰਬਿੰਦ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਅਕਾਲ ਯੂਨੀਵਰਸਿਟੀ 'ਚ ਸੋਸ਼ਲ-ਇਮੋਸ਼ਨਲ ਲਰਨਿੰਗ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।