ਜਿੰਦਲ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਪੂਲ ਪਾਰਟੀ ਦਾ ਵਿਦਿਆਰਥੀਆਂ ਨੇ ਮਾਣਿਆ ਆਨੰਦ
ਬੁਢਲਾਡਾ, 3 ਅਗਸਤ (ਸਵਰਨ ਸਿੰਘ ਰਾਹੀ)- ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਲੋਂ ਨਰਸਰੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੰਗਾਰੰਗ ‘ਪੂਲ ਪਾਰਟੀ’ ਕਰਵਾਈ ਗਈ। ਬੱਚਿਆਂ ਲਈ ਵਾਟਰ ਪਾਰਕ ਦੀ ਤਰ੍ਹਾਂ ਕਈ ਦਿਲਚਸਪ ਗਤੀਵਿਧੀਆਂ ਜਿਵੇਂ ਰੇਨ ਡਾਂਸ, ਵਾਟਰ ਸਲਾਈਡ, ਸਪਲੈਸ਼ ਪੂਲ, ਵਾਟਰ ਗੇਮਜ਼, ਬਾਲ ਪੂਲ, ਫਲੋਟਿੰਗ ਖੇਡਾਂ, ਵਾਟਰ ਬਾਲ ਰੇਸ, ਮਿਊਜ਼ਿਕ ‘ਤੇ ਡਾਂਸ ਅਤੇ ਟੀਮ-ਬਿਲਡਿੰਗ ਗੇਮਾਂ ‘ਚ ਬੱਚਿਆਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਤਸ਼ਾਹ ਨਾਲ ਹਿੱਸਾ ਲਿਆ।
ਜ
ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਿਖੇ ਕਰਵਾਈ ਪੂਲ ਪਾਰਟੀ ਦਾ ਆਨੰਦ ਮਾਣਦੇ ਹੋਏ ਵਿਦਿਆਰਥੀ। ਤਸਵੀਰ : ਟੋਨੀ ਬੁਢਲਾਡਾ
04-08-2026
ਬੁਢਲਾਡਾ, 3 ਅਗਸਤ (ਸਵਰਨ ਸਿੰਘ ਰਾਹੀ)- ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਗਰਮੀ ਤੋਂ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜਿੰਦਲ ਇੰਟਰਨੈਸ਼ਨਲ ਸਕੂਲ ਰਾਮਪੁਰ ਮੰਡੇਰ ਵਲੋਂ ਨਰਸਰੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੰਗਾਰੰਗ ‘ਪੂਲ ਪਾਰਟੀ’ ਕਰਵਾਈ ਗਈ। ਬੱਚਿਆਂ ਲਈ ਵਾਟਰ ਪਾਰਕ ਦੀ ਤਰ੍ਹਾਂ ਕਈ ਦਿਲਚਸਪ ਗਤੀਵਿਧੀਆਂ ਜਿਵੇਂ ਰੇਨ ਡਾਂਸ, ਵਾਟਰ ਸਲਾਈਡ, ਸਪਲੈਸ਼ ਪੂਲ, ਵਾਟਰ ਗੇਮਜ਼, ਬਾਲ ਪੂਲ, ਫਲੋਟਿੰਗ ਖੇਡਾਂ, ਵਾਟਰ ਬਾਲ ਰੇਸ, ਮਿਊਜ਼ਿਕ ‘ਤੇ ਡਾਂਸ ਅਤੇ ਟੀਮ-ਬਿਲਡਿੰਗ ਗੇਮਾਂ ‘ਚ ਬੱਚਿਆਂ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਦੀਪ ਜਿੰਦਲ, ਚੇਅਰਮੈਨ ਨਿਸ਼ਾਂਤ ਜੈਨ, ਪ੍ਰਿੰਸੀਪਲ ਰਾਜਨ ਖੁਰਾਨਾ, ਕੋਆਰਡੀਨੇਟਰ ਕਿਰਨ ਮਠਾੜੂ, ਨਿਸ਼ਾ ਅਤੇ ਹੋਰਨਾਂ ਅਧਿਆਪਕਾਂ ਵਲੋਂ ਪੂਰੇ ਪ੍ਰੋਗਰਾਮ ਦੌਰਾਨ ਬੱਚਿਆਂ ਦੀ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ‘ਚ ਆਤਮਵਿਸ਼ਵਾਸ, ਟੀਮ ਭਾਵਨਾ, ਸਮਾਜਿਕ ਮਿਲਾਪ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀਆਂ ਹਨ। ਬੱਚਿਆਂ ਨੇ ਵੀ ਇਸ ਪੂਲ ਪਾਰਟੀ ਨੂੰ ਬੇਹੱਦ ਪਸੰਦ ਕੀਤਾ ਅਤੇ ਇਸ ਨੂੰ ਆਪਣੇ ਸਕੂਲੀ ਜੀਵਨ ਦਾ ਯਾਦਗਾਰ ਦਿਨ ਦੱਸਿਆ।