02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ’ਤੇ ਮਾਮਲਾ ਦਰਜ

ਅਜੀਤ ਡੈਸਕ 30-06-2026

ਬਠਿੰਡਾ, 29 ਜੂਨ (ਵੀਰਪਾਲ ਸਿੰਘ)-ਨਗਦੀ, ਸੋਨੇ, ਚਾਂਦੀ ਦੇ ਗਹਿਣੇ, ਚਾਂਦੀ ਦੇ ਸਿੱਕੇ ਚੋਰੀ ਕੀਤੇ ਜਾਣ ਦੇ ਮਾਮਲੇ ਵਿਚ ਥਾਣਾ ਕੈਨਾਲ ਪੁਲਿਸ ਵਲੋਂ ਨਾਮਾਲੂਮ ਵਿਅਕਤੀ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਬੂਟਾ ਸਿੰਘ ਦੀ ਜਾਣਕਾਰੀ ਅਨੁਸਾਰ ਰਾਜ ਕੁਮਾਰ ਪੁੱਤਰ ਸੂਰਜ ਭਾਨ ਵਾਸੀ ਪਰਸਰਾਮ ਨਗਰ ਵਲੋਂ ਥਾਣਾ ਕੈਨਾਲ ਵਿਖੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਅਸੀਂ 20 ਜੂਨ 2026 ਦਿਨੇ 11 ਵਜੇ ਘਰੋਂ ਬਾਹਰ ਪਰਿਵਾਰ ਸਮੇਤ ਰਿਸ਼ਤੇਦਾਰੀ ਵਿਚ ਗਏ ਹੋਏ ਸੀ, ਜਦ 21 ਜੂਨ ਨੂੰ ਅਸੀਂ ਘਰ ਵਾਪਿਸ ਆਏ ਤਾਂ ਸਾਡੇ ਘਰ ਦੇ ਅੰਦਰਲੇ ਗੇਟ ਅਤੇ ਲੋਹੇ ਦੀ ਅਲਮਾਰੀ ਦੇ ਤਾਲੇ ਟੁੱਟੇ ਹੋਏ ਸਨ। ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਮੇਰੀ ਪਤਨੀ ਨੇ ਮੇਰੇ ਨਾਲ ਮਿਲ ਸਾਮਾਨ ਵੇਖਿਆ ਤਾਂ ਅਣਪਛਾਤੇ ਵਿਅਕਤੀ ਵਲੋਂ ਅਲਮਾਰੀ ਵਿਚੋਂ 60 ਹਜ਼ਾਰ ਰੁਪਏ ਦੀ ਨਗਦੀ, ਦੋ ਜੋੜੇ ਸੋਨੇ ਦੇ ਟੌਪਸ, ਇਕ ਸੋਨੇ ਦੀ ਛਾਪ, ਚਾਂਦੀ ਦਾ ਕੜਾ ਅਤੇ ਚਾਂਦੀ ਦੇ ਦੋ ਸਿੱਕੇ ਚੋਰੀ ਕਰਕੇ ਲੈ ਗਿਆ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਨਾਮਾਲੂਮ ਵਿਅਕਤੀ ’ਤੇ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

ਪਿਛਲੀ ਖ਼ਬਰ -ਲੈਕਚਰਾਰ ਭਰਤੀ ‘ਚ ਰਾਖਵਾਂਕਰਨ ਲਾਗੂ ਨਾ ਕਰਨ ਦਾ ਮਾਮਲਾ- ਐਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਫੂਕੇਗੀ ਭਲਾਈ ਮੰਤਰੀ, ਸ... ਅਗਲੀ ਖ਼ਬਰ ਪੇਪਰ ਲੀਕ ਅਤੇ 21 ਨੌਜਵਾਨਾਂ ਦੀ ਖ਼ੁਦਕੁਸ਼ੀ ’ਤੇ ਵੀ ਪ੍ਰਧਾਨ ਮੰਤਰੀ ਚੁੱਪ ਕਿਉਂ - ਵਿਜੇਇੰਦਰ ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।