03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮਨੂ ਵਾਟਿਕਾ ਸਕੂਲ ਦੀਆਂ ਖਿਡਾਰਨਾਂ ਨੇ ਫਿਰ ਰਚਿਆ ਇਤਿਹਾਸ

ਬੁਢਲਾਡਾ, 2 ਅਗਸਤ (ਸੁਨੀਲ ਮਨਚੰਦਾ)- ਸਿੱਖਿਆ ਦੇ ਖੇਤਰ ਦੇ ਨਾਲ ਨਾਲ ਮਨੂ ਵਾਟਿਕਾ ਸਕੂਲ ਦੇ ਵਿਦਿਆਰਥੀ ਲਗਾਤਾਰ ਖੇਡਾਂ ’ਚ ਵੀ ਸੂਬਾ, ਨੈਸ਼ਨਲ, ਇੰਟਰ ਨੈਸ਼ਨਲ ਪੱਧਰ ’ਤੇ ਜਿੱਤ ਦੇ ਝੰਡੇ ਗੱਡਦੇ ਆ ਰਹੇ ਹਨ। ਇਸੇ ਲੜੀ ਤਹਿਤ ਕਪੂਰਥਲਾ ਵਿਖੇ ਹੋਈ ਅੰਡਰ-12 ਗਰਲਜ਼ ਸ਼ਤਰੰਜ ਚੈਂਪੀਅਨਸ਼ਿਪ ’ਚ ਮਨੂ ਵਾਟਿਕਾ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 03-08-2026
ਬੁਢਲਾਡਾ, 2 ਅਗਸਤ (ਸੁਨੀਲ ਮਨਚੰਦਾ)- ਸਿੱਖਿਆ ਦੇ ਖੇਤਰ ਦੇ ਨਾਲ ਨਾਲ ਮਨੂ ਵਾਟਿਕਾ ਸਕੂਲ ਦੇ ਵਿਦਿਆਰਥੀ ਲਗਾਤਾਰ ਖੇਡਾਂ ’ਚ ਵੀ ਸੂਬਾ, ਨੈਸ਼ਨਲ, ਇੰਟਰ ਨੈਸ਼ਨਲ ਪੱਧਰ ’ਤੇ ਜਿੱਤ ਦੇ ਝੰਡੇ ਗੱਡਦੇ ਆ ਰਹੇ ਹਨ। ਇਸੇ ਲੜੀ ਤਹਿਤ ਕਪੂਰਥਲਾ ਵਿਖੇ ਹੋਈ ਅੰਡਰ-12 ਗਰਲਜ਼ ਸ਼ਤਰੰਜ ਚੈਂਪੀਅਨਸ਼ਿਪ ’ਚ ਮਨੂ ਵਾਟਿਕਾ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਸਕੂਲ ਦੀਆਂ ਖਿਡਾਰਨਾਂ ਨੇ ਵਿਅਕਤੀਗਤ ਮੁਕਾਬਲਿਆਂ ’ਚ 4 ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ਼ ਨੇ ਕਿਹਾ ਕਿ ਸਕੂਲ ਦੀ ਗੁਣਵੱਤਾ, ਸਿੱਖਿਆ ਅਤੇ ਖਿਡਾਰੀਆਂ ਲਈ ਮਾਹਿਰ ਕੋਚਾਂ ਦੀ ਚੋਣ ਸਮੇਂ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਂਦਾ। ਇਸ ਮੌਕੇ ਪ੍ਰਿੰਸੀਪਲ ਸਤੀਸ਼ ਸਿੰਗਲਾ, ਪ੍ਰਿੰਸੀਪਲ ਮਨੂ ਤ੍ਰਿਵੇਦੀ, ਪ੍ਰਿੰਸੀਪਲ ਉਮੇਸ਼ ਗਰਗ, ਪ੍ਰਿੰਸੀਪਲ ਕਲਪਨਾ ਸਿੰਘ, ਖੇਡ ਵਿਭਾਗ ਦੇ ਮੁਖੀ ਅਮਨਦੀਪ ਸਿੰਘ, ਕੋਚ ਰਾਜੇਸ਼ ਮਿੱਤਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੇਲ ਗੱਡੀ ਲਪੇਟ ’ਚ ਆਉਣ ਕਾਰਨ ਕਿਸਾਨ ਦੀ ਮੌਤ ਅਗਲੀ ਖ਼ਬਰ ਵਿਧਾਇਕ ਬੁੱਧ ਰਾਮ ਨੇ ਬੀਰੇਵਾਲਾ ਡੋਗਰਾਂ ਤੇ ਰਾਮਗੜ੍ਹ ਸ਼ਾਹਪੁਰੀਆਂ ’ਚ ਲੋਕ ਮਿਲਣੀਆਂ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।