ਰੇਲ ਗੱਡੀ ਲਪੇਟ ’ਚ ਆਉਣ ਕਾਰਨ ਕਿਸਾਨ ਦੀ ਮੌਤ
ਬੁਢਲਾਡਾ, 2 ਅਗਸਤ (ਸੁਨੀਲ ਮਨਚੰਦਾ)- ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਕਿਸਾਨ ਦੀ ਮੌਤ ਹੋ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਪਿੰਡ ਅਹਿਮਦਪੁਰ ਦੇ ਦਰਸ਼ਨ ਸਿੰਘ (61 ਸਾਲਾਂ) ਆਪਣੇ ਖੇਤਾਂ ਤੋਂ ਘਰ ਜਾ ਰਿਹਾ ਸੀ ਤਾਂ ਰੇਲਵੇ ਲਾਈਨ ਕਰਾਸ ਕਰਨ ਸਮੇਂ ਗੱਡੀ ਦੀ ਲਪੇਟ ’ਚ ਆ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਅਜੀਤ ਡੈਸਕ
03-08-2026