07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵਿੱਦਿਆ ਭਾਰਤੀ ਸਕੂਲ 'ਚ ਸਪਤ ਸ਼ਕਤੀ ਸੰਗਮ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 26-01-2026
ਮਾਨਸਾ, 25 ਜਨਵਰੀ (ਸੱਭਿ.ਪ੍ਰਤੀ)- ਸਥਾਨਕ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਪਤ ਸ਼ਕਤੀ ਸੰਗਮ ਪ੍ਰੋਗਰਾਮ ਕਰਵਾਇਆ ਗਿਆ | ਤੀਸਰੀ ਤੋਂ ਅੱਠਵੀਂ ਤਕ ਦੇ ਸਾਰੇ ਵਿਦਿਆਰਥੀਆਂ ਦੀਆਂ ਮਾਵਾਂ ਅਤੇ ਦਾਦੀਆਂ ਨੂੰ ਵਿਸ਼ੇਸ਼ ਰੂਪ ਵਿਚ ਸੱਦਾ ਦਿੱਤਾ ਗਿਆ ਸੀ | ਮੁੱਖ ਵਕਤਾ ਅਦਾਕਾਰਾ ਧਰਵਿੰਦਰ ਕੌਰ ਅਤੇ ਡਾ. ਸੁਪਨਦੀਪ ਕੌਰ ਨੇ ਪ੍ਰੇਰਣਾਦਾਇਕ ਗੱਲਾਂ ਦੇ ਮਾਧਿਅਮ ਰਾਹੀਂ ਬੱਚਿਆਂ ਦੀ ਸੁਰੱਖਿਆ ਅਤੇ ਸਰਬ ਪੱਖੀ ਵਿਕਾਸ ਲਈ ਅÏਰਤਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਅਮਰਜੀਤ ਕੌਰ ਨੇ ਪਰਿਵਾਰ ਪ੍ਰਬੰਧਨ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਰਮਜੀਤ ਕੌਰ ਨੇ ਪ੍ਰਸਤਾਵਨਾ ਪੇਸ਼ ਕੀਤੀ | ਖੁਸ਼ਵਿੰਦਰ ਕੌਰ ਨੇ ਸਾਰੀਆਂ ਮਾਵਾਂ ਤੋਂ ਸਵਾਲ ਜਵਾਬ ਪੁੱਛੇ ਅਤੇ ਉਨ੍ਹਾਂ ਨਾਲ ਜਾਣ ਪਛਾਣ ਕੀਤੀ |
ਪਿਛਲੀ ਖ਼ਬਰ ਸ੍ਰੀ ਰਾਮ ਪ੍ਰਾਣ ਪ੍ਰਤਿਸ਼ਠਾ ਦੇ ਸਾਲਾਨਾ ਦਿਹਾੜੇ ਮੌਕੇ ਵਿਸ਼ਾਲ ਭੰਡਾਰਾ ਲਗਾਇਆ ਅਗਲੀ ਖ਼ਬਰ ਨੰਬਰਦਾਰੀ ਰੱਦ ਹੋਣ ਦੇ ਬਾਵਜੂਦ ਨੰਬਰਦਾਰੀ ਦੇ ਕੰਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।