24 ਦੀ ਮਜ਼ਦੂਰ ਅਧਿਕਾਰ ਰੈਲੀ ਸੰਬੰਧੀ ਬਹਾਦਰਪੁਰ ਵਿਖੇ ਮੀਟਿੰਗ ਹੋਈ
ਬਰੇਟਾ, 21 ਸਤੰਬਰ (ਪਾਲ ਸਿੰਘ ਮੰਡੇਰ)- ‘ਆਪ’ ਸਰਕਾਰ ਨੇ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹ ਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਹ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ 24 ਸਤੰਬਰ ਨੂੰ ਮਾਨਸਾ ਵਿਖੇ ਰੱਖੀ ਮਜ਼ਦੂਰ ਅਧਿਕਾਰ ਰੈਲੀ ਦੀ ਤਿਆਰੀ ਲਈ ਸਰਕਲ ਬਰੇਟਾ ਦੇ ਵੱਖ-ਵੱਖ ਪਿੰਡਾਂ ਸਮੇਤ ਉਸਾਰੀ ਤੇ ਪੇਂਟਰ ਮਜ਼ਦੂਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਕੀਤਾ।
ਬਰੇਟਾ, 21 ਸਤੰਬਰ (ਪਾਲ ਸਿੰਘ ਮੰਡੇਰ)- ‘ਆਪ’ ਸਰਕਾਰ ਨੇ ਮਜ਼ਦੂਰਾਂ ਤੋਂ ਮਨਰੇਗਾ ਰੁਜ਼ਗਾਰ ਖੋਹ ਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਹ ਪ੍ਰਗਟਾਵਾ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵਲੋਂ 24 ਸਤੰਬਰ ਨੂੰ ਮਾਨਸਾ ਵਿਖੇ ਰੱਖੀ ਮਜ਼ਦੂਰ ਅਧਿਕਾਰ ਰੈਲੀ ਦੀ ਤਿਆਰੀ ਲਈ ਸਰਕਲ ਬਰੇਟਾ ਦੇ ਵੱਖ-ਵੱਖ ਪਿੰਡਾਂ ਸਮੇਤ ਉਸਾਰੀ ਤੇ ਪੇਂਟਰ ਮਜ਼ਦੂਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਕੀਤਾ। ਉਨ੍ਹਾਂ ਕਿਹਾ ਕਿ ਘਰੇਲੂ ਰਸੋਈ ਸਮਾਨ ਦੇ ਵਧੇ ਰੇਟਾਂ ਤੇ ਬਿਜਲੀ ਬਿੱਲਾਂ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਬਦੌਲਤ ਮਜ਼ਦੂਰ ਮਨਰੇਗਾ ਰੁਜ਼ਗਾਰ ਨੂੰ ਤਰਸ ਰਹੇ ਹਨ ਅਤੇ ਸੂਬੇ ’ਚ ਰੁਜ਼ਗਾਰ ਖ਼ਤਮ ਹੋਣ ਦੇ ਨਾਲ ਹੀ ਨਸ਼ਿਆਂ ਦਾ ਬੋਲਬਾਲਾ ਵਧ ਗਿਆ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪਿੰਡ ਸ਼ੇਰੋਂ ਤੇ ਤੂਰਬੰਜਾਰੇ ਦੀਆਂ ਘਟਨਾਵਾਂ ਤੋਂ ਸਾਫ਼ ਹੋ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪੁਲਿਸ ਜਬਰ ਰਾਹੀਂ ਲੋਕ ਆਵਾਜ਼ ਨੂੰ ਦਬਾਉਣਾ ਚਾਹੁੰਦਾ ਹੈ। ਉਨ੍ਹਾਂ ਮਜ਼ਦੂਰਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਹੱਕਾਂ ਲਈ ਇਕੱਠੇ ਹੋਣ ਦਾ ਸੱਦਾ ਦਿੰਦਿਆਂ 24 ਸਤੰਬਰ ਦੀ ਮਾਨਸਾ ਵਿਖੇ ਮਜ਼ਦੂਰ ਅਧਿਕਾਰ ਰੈਲੀ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਤਹਿਸੀਲ ਆਗੂ ਤਰਸੇਮ ਸਿੰਘ ਖ਼ਾਲਸਾ, ਬਾਜ਼ ਸਿੰਘ ਰੰਘੜਿਆਲ, ਹਾਊਸ ਪੇਂਟਰ ਯੂਨੀਅਨ ਦੇ ਤਰਸੇਮ ਸਿੰਘ ਬਰੇਟਾ ਆਦਿ ਹਾਜ਼ਰ ਸਨ।