08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਗੁਰੂ ਕਾਸ਼ੀ ਯੂਨੀਵਰਸਿਟੀ ਦਾ 5ਵਾਂ ਕਾਨਵੋਕੇਸ਼ਨ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 26-01-2026
ਤਲਵੰਡੀ ਸਾਬੋ, 25 ਜਨਵਰੀ (ਰਵਜੋਤ ਸਿੰਘ ਰਾਹੀ): ਗੁਰੂ ਕਾਸ਼ੀ ਯੂਨੀਵਰਸਿਟੀ ਦਾ 5ਵਾਂ ਕਨਵੋਕੇਸ਼ਨ ਸਮਾਰੋਹ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ | ਇਸ ਮੌਕੇ ਜੀ. ਪਰਾਦੀਪ ਸਪੁਤਾਂਥਰੀ ਸ਼੍ਰੀਲੰਕਾ ਪ੍ਰਧਾਨ ਮੰਤਰੀ ਦੇ ਸਕੱਤਰ ਅਤੇ ਅਟਾਰਨੀ-ਐਟ-ਲਾਅ ਸ਼੍ਰੀਲੰਕਾ ਸੁਪਰੀਮ ਕੋਰਟ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਦਕਿ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ | ਸਮਾਰੋਹ ਵਿਚ ਪ੍ਰੋ. (ਡਾ.) ਕੇ. ਸ਼ਿਵਚਿਥੱਪਾ ਵਾਈਸ ਚਾਂਸਲਰ ਮਾਂਡਿਆ ਯੂਨੀਵਰਸਿਟੀ, (ਡਾ.) ਰਾਘਵੇਂਦਰ ਪ੍ਰਸਾਦ ਤਿਵਾਰੀ ਵਾਈਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਜੀ.ਕੇ.ਯੂ. ਪ੍ਰਬੰਧਕੀ ਕਮੇਟੀ ਦੇ ਅਧਿਕਾਰੀ, ਵੱਖ-ਵੱਖ ਵਿਭਾਗਾਂ ਦੇ ਡੀਨ ਤੇ ਫੈਕਲਟੀ ਮੈਂਬਰ ਹਾਜ਼ਰ ਹੋਏ |ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਰਜਿਸਟਰਾਰ ਨੇ ਸਮਾਰੋਹ ਦਾ ਸੰਚਾਲਨ ਕਰਦੇ ਹੋਏ ਆਨਰੇਰੀ ਡਿਗਰੀ ਹਾਸਿਲ ਕਰਨ ਵਾਲੇ ਸ਼ਖ਼ਸੀਅਤ ਦੀਆਂ ਪ੍ਰਾਪਤੀਆਂ ਦਾ ਵੇਰਵਾ ਪੜਿ੍ਹਆ | ਮੁੱਖ ਮਹਿਮਾਨ ਸਪੁਤਾਂਥਰੀ ਨੇ ਪਾਸ ਆਉਟ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਨਵੋਕੇਸ਼ਨ ਸਮਾਰੋਹ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਮੀਲ ਪੱਥਰ ਹੁੰਦਾ ਹੈ | ਉਨ੍ਹਾਂ ਕਿਹਾ ਸ਼੍ਰੀਲੰਕਾ ਅਤੇ ਜੀ.ਕੇ.ਯੂ. ਵਿਚਕਾਰ ਉੱਚੇਰੀ ਅਕਾਦਮਿਕ ਸਿੱਖਿਆ ਦੇ ਨਵੇਂ ਤੇ ਲੋੜੀਂਦੇ ਸਾਂਝੇ ਪ੍ਰੋਗਰਾਮ ਚਲਾਉਣ ਲਈ ਹੋਇਆ ਅਹਿਦਨਾਮਾ ਪੁੱਲ ਦਾ ਕੰਮ ਕਰੇਗਾ | ਪ੍ਰਧਾਨਗੀ ਭਾਸ਼ਣ ਵਿਚ ਚਾਂਸਲਰ ਸਿੱਧੂ ਨੇ ਡਿਗਰੀ ਅਤੇ ਮੈਡਲ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ | ਉਨ੍ਹਾਂ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਸਿੱਖਿਆ ਦੇ ਖੇਤਰ ਵਿਚ ਅੰਤਰ-ਰਾਸ਼ਟਰੀ ਪਹਿਚਾਣ ਬਣਾਉਣ ਲਈ ਸਭਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਾਸ ਆਉਟ ਵਿਦਿਆਰਥੀ ਵਿਦਿਆ ਦੇ ਖੇਤਰ ਵਿਚ ਨਵੀਆਂ ਪਹਿਲਕਦਮੀਆਂ ਕਰਨਗੇ |
ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਆਪਣੀ ਰਿਪੋਰਟ ਵਿਚ ਜੀ.ਕੇ.ਯੂ. ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਵਰਸਿਟੀ ਨੇ ਉੱਚੇਰੀ ਸਿੱਖਿਆ ਦੇ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਨੈਕ ਗ੍ਰੇਡ ਏ++ ਹਾਸਿਲ ਕੀਤਾ ਹੈ | ਉਨ੍ਹਾਂ ਜੀ.ਕੇ.ਯੂ. ਅਤੇ ਆਕਸਫੋਰਡ ਚੈਸਟਰ ਯੂਨੀਵਰਸਿਟੀ (ਸ਼੍ਰੀਲੰਕਾ) ਵਿਚਕਾਰ ਹੋਏ ਦੁਵੱਲੇ ਸਮਝੌਤੇ ਨੂੰ ਇੱਕ ਇਤਿਹਾਸਕ ਮੀਲ ਪੱਥਰ ਦੱਸਦੇ ਹੋਏ ਕਿਹਾ ਕਿ ਇਸ ਨਾਲ ਸ਼੍ਰੀਲੰਕਾ ਅਤੇ ਭਾਰਤ ਦੇ ਅਕਾਦਮਿਕ, ਖੋਜ, ਸੱਭਿਆਚਾਰਕ ਅਤੇ ਦੋਸਤੀ ਦੇ ਨਵੇਂ ਰਸਤੇ ਖੁੱਲ੍ਹਣਗੇ |ਇਸ ਮੌਕੇ ਡਾ. ਦੁਲੱਨ ਹਿਤਿਆਰਚੀ (ਸ਼੍ਰੀਲੰਕਾ) ਨੂੰ ਅੰਤਰ-ਰਾਸ਼ਟਰੀ ਕੂਟਨੀਤੀ, ਜਦਕਿ ਗੌਰਵ ਮਲਹੋਤਰਾ (ਆਸਟ੍ਰੇਲੀਆ) ਨੂੰ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਕਰਕੇ ਡੀ. ਲਿੱਟ ਦੀ ਮਾਣਕ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ | ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਡਾ. ਏ.ਪੀ.ਜੇ. ਅਬਦੁੱਲ ਕਲਾਮ (12), ਚਾਂਸਲਰ (1) ਅਤੇ ਵਾਈਸ ਚਾਂਸਲਰ (1) ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਕਨਵੋਕੇਸ਼ਨ ਵਿਚ 543 ਡਿਗਰੀਆਂ ਦੀ ਵੰਡ ਕੀਤੀ ਗਈ ਜਿਨ੍ਹਾਂ ਵਿਚ ਪੀ.ਐਚ.ਡੀ. ਦੀਆਂ (66), ਪੀ.ਜੀ. ਡਿਪਲੋਮਾ ਦੀਆਂ (10) ਮਾਸਟਰ ਦੀਆਂ (142) ਅਤੇ ਬੈਚਲਰ ਦੀਆਂ (325) ਡਿਗਰੀਆਂ ਸ਼ਾਮਿਲ ਹਨ |
ਪਿਛਲੀ ਖ਼ਬਰ ਸਟਾਰ ਪਲੱਸ ਕਾਨਵੈਂਟ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਵਿਕਸਿਤ ਭਾਰਤ ਗਾਰੰਟੀ ਫ਼ਾਰ ਰੁਜ਼ਗਾਰ ਮਿਸ਼ਨ ਗ੍ਰਾਮੀਣ ਯੋਜਨਾ ਮਜ਼ਦੂਰ ਹਿਤੈਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।