08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਕੇਂਦਰ ਸਰਕਾਰ ਵਲੋਂ ਲਿਆਂਦੀ 'ਜੀ ਰਾਮ ਜੀ' ਯੋਜਨਾ ਪੂਰੀ ਤਰਾਂ ਮਜ਼ਦੂਰ ਪੱਖੀ-ਬੱਬੀ ਦਾਨੇਵਾਲੀਆ

ਅਜੀਤ ਡੈਸਕ 26-01-2026
ਮਾਨਸਾ, 25 ਜਨਵਰੀ (ਰਾਵਿੰਦਰ ਸਿੰਘ ਰਵੀ)- ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੀ 'ਜੀ ਰਾਮ ਜੀ' ਯੋਜਨਾ ਪੂਰੀ ਤਰਾਂ ਕਿਰਤੀਆਂ ਦੇ ਹੱਕ 'ਚ ਹੈ | ਇਹ ਵਿਚਾਰ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਪਿੰਡ ਹੀਰੋਂ ਕਲਾਂ ਵਿਖੇ ਕਿਸਾਨਾਂ-ਕਿਰਤੀਆਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਮਗਨਰੇਗਾ ਦਾ ਨਾਂਅ ਬਦਲਣਾ ਕੋਈ ਮੁੱਦਾ ਨਹੀਂ ਸਗੋਂ ਮੋਦੀ ਸਰਕਾਰ ਨੇ 100 ਦਿਨ ਦੀ ਬਜਾਏ ਰੋਜ਼ਗਾਰ 125 ਦਿਨ ਦੇਣ ਦੀ ਗਾਰੰਟੀ ਵਾਲਾ ਕਾਨੂੰਨ ਬਣਾਇਆ ਹੈ ਅਤੇ ਦਿਹਾੜੀ ਨਾ ਲੱਗਣ 'ਤੇ ਤੁਰੰਤ ਰੋਜ਼ਗਾਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਮਗਨਰੇਗਾ ਕਾਨੂੰਨ ਪ੍ਰਤੀ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ ਆਪ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਸੂਬੇ ਦੇ ਲੋਕ ਇਸ ਨੂੰ ਚਲਦਾ ਕਰਨ ਲਈ ਕਾਹਲੇ ਹਨ | ਉਨ੍ਹਾਂ ਦਾਅਵਾ ਕੀਤਾ ਕਿ 2027 'ਚ ਪੰਜਾਬ ਵਿਚ ਕਮਲ ਦਾ ਫੁੱਲ ਖਿੜੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਵਲੋਂ ਦਿੱਤੀਆਂ ਗਰਾਂਟਾਂ ਨੂੰ ਲੋਕ ਭਲਾਈ 'ਤੇ ਖ਼ਰਚਣ ਦੀ ਬਜਾਏ ਦੁਰਵਰਤੋਂ ਕਰ ਰਹੀ ਹੈ | ਇਸ ਮੌਕੇ ਮੇਜਰ ਸਿੰਘ, ਪੰਚ ਬੰਤ ਸਿੰਘ, ਗੁਲਾਬ ਸਿੰਘ, ਮੇਜਰ ਸਿੰਘ, ਮੇਲਾ ਸਿੰਘ, ਸੁਖਦੇਵ ਸਿੰਘ, ਰਾਜ ਸਿੰਘ ਤੋਂ ਇਲਾਵਾ ਪਿੰਡ ਖੀਵਾ ਕਲਾਂ ਤੋਂ ਸਰਪੰਚ ਬਲਵੀਰ ਸਿੰਘ, ਪੱਚ ਜਗਦੇਵ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰੀ-ਡਾ. ਹਰਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।