08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਆਨਲਾਈਨ ਗੇਮਿੰਗ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਸਾਈਬਰ ਧੋਖਾਧੜੀ ਗਰੋਹ ਦਾ ਪਰਦਾਫਾਸ਼

ਅਜੀਤ ਡੈਸਕ 26-01-2026
ਬਠਿੰਡਾ, 25 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ): ਬਠਿੰਡਾ ਕੋਤਵਾਲੀ ਪੁਲਿਸ ਨੇ ਇਕ ਅਜਿਹੇ ਸਾਈਬਰ ਧੋਖਾਧੜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਮਾਸੂਮ ਲੋਕਾਂ ਨੂੰ ਆਨਲਾਈਨ ਗੇਮਿੰਗ ਐਪ 'ਚ ਭਾਰੀ ਮੁਨਾਫ਼ੇ ਦਾ ਲਾਲਚ ਦੇ ਕੇ ਆਪਣੇ ਜਾਲ ਵਿਚ ਫਸਾਉਂਦੇ ਸਨ | ਇਹ ਗਰੋਹ ਨਕਲੀ ਆਨਲਾਈਨ ਗੇਮਿੰਗ ਐਪ ਰਾਹੀ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਰਿਹਾ ਸੀ | ਪੁਲਿਸ ਨੇ ਗਣਤੰਤਰ ਦਿਵਸ ਦੇ ਸਬੰਧ 'ਚ ਕੀਤੀ ਗਈ ਹੋਟਲ ਦੀ ਤਲਾਸ਼ੀ ਦੌਰਾਨ ਹੋਟਲ ਅਰਮਾਨ ਵਿਖੇ ਗਰੋਹ ਦੇ ਦੋ ਮੈਂਬਰਾਂ ਨੂੰ ਰੰਗੇ ਹੱਥੀ ਗਿ੍ਫ਼ਤਾਰ ਕੀਤਾ ਹੈ | ਪੁਲਿਸ ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਲੋਕਾਂ ਨੂੰ ਧੋਖਾ ਦੇਣ ਅਤੇ ਧੋਖਾਧੜੀ ਵਾਲੇ ਫ਼ੰਡਾਂ ਨੂੰ ਜਾਅਲੀ ਬੈਂਕ ਖਾਤਿਆਂ ਵਿਚ ਟਰਾਂਸਫ਼ਰ ਕਰਨ ਲਈ ਜਾਅਲੀ ਆਨਲਾਈਨ ਗੇਮਿੰਗ ਐਪ 'ਯੋਨੋ' ਦੀ ਵਰਤੋ ਕੀਤੀ | ਇਸ ਮੌਕੇ ਥਾਣਾ ਕੋਤਵਾਲੀ ਬਠਿੰਡਾ ਦੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਗਰੋਹ ਵਿਚ ਸ਼ਾਮਲ ਸੱਤ ਮੈਂਬਰ ਜਿੰਨ੍ਹਾਂ ਦੀ ਪਹਿਚਾਣ ਜਸਵੀਰ ਸਿੰਘ ਵਾਸੀ ਖੈਰਥਲ ਰਾਜਸਥਾਨ, ਯਹੀਆ ਖਾਨ ਵਾਸੀ ਰਿਜਕ ਜ਼ਿਲ੍ਹਾ ਮੈਵਾਤ ਹਰਿਆਣਾ, ਰਾਜੂ ਉਰਫ਼ ਸਰਪੰਚ, ਐਸ ਕੇ ਟੈਕਟਾਇਲ ਕੰਪਨੀ ਅਤੇ ਹੋਲਸੇਲ ਗੁੜਗਾਓ ਹਰਿਆਣਾ, ਹਕਾਨ ਬਿਲਡਿੰਗ ਮਟਰੀਅਲ ਸਪਲਾਇਅਰ ਗੁੜਗਾਓ ਹਰਿਆਣਾ ਦੇ ਮਾਲਕ ਵਜੋਂ ਹੋਈ ਹੈ, ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਦੋ ਮੁਲਜ਼ਮ ਜਸਵੀਰ ਸਿੰਘ ਅਤੇ ਯਹੀਆ ਖਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਸ਼ੱਕੀਆਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿਹਾ ਕਿ ਗਣਤੰਤਰ ਦਿਵਸ ਨੂੰ ਲੈ ਕੇ ਬਠਿੰਡਾ ਪੁਲਿਸ ਵਲੋਂ 24 ਜਨਵਰੀ ਨੂੰ ਹੋਟਲਾਂ ਅਤੇ ਧਰਮਸ਼ਾਲਾ ਦੀ ਜਾਂਚ ਕੀਤੀ ਜਾ ਰਹੀ ਸੀ | ਇਸ ਦੌਰਾਨ ਰੇਲਵੇ ਸਟੇਸ਼ਨ ਦੇ ਕੋਲ ਹੋਟਲ ਦੇ ਕਮਰਾ ਨੰਬਰ 107 'ਚ ਠਹਿਰੇ ਦੋ ਨੌਜਵਾਨ ਜਸਵੀਰ ਸਿੰਘ ਵਾਸੀ ਖੈਰਥਲ ਰਾਜਸਥਾਨ ਅਤੇ ਯਹੀਆ ਖਾਨ ਵਾਸੀ ਜਿਰਕ ਜ਼ਿਲ੍ਹਾ ਮੈਵਾਤ ਹਰਿਆਣਾ ਤੋਂ ਪੁੱਛਗਿੱਛ ਕਰਦੇ ਹੋਏ ਰੁਕਣ ਦਾ ਕਾਰਨ ਪੁਛਿਆ ਗਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀ ਦੇ ਸਕੇ | ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕੋਲੋਂ 13 ਮੋਬਾਈਲ ਫ਼ੋਨ, 8 ਡੈਬਿਟ ਕਾਰਡ ਅਤੇ 2 ਸਵੈਪ ਮਸ਼ੀਨਾਂ ਬਰਾਮਦ ਹੋਈਆਂ, ਜਿਸ ਤੋਂ ਪੂਰਾ ਮਾਮਲਾ ਉਜਾਗਰ ਹੋ ਗਿਆ | ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ |
ਪਿਛਲੀ ਖ਼ਬਰ ਗਲੋਬਲ ਡਿਸਕਵਰੀ ਸਕੂਲ ਵਿਚ ਮਨਾਇਆ ਗਣਤੰਤਰ ਦਿਵਸ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪਿੰਡ ਜੋਧਪੁਰ ਰੋਮਾਣਾ ਵਿਖੇ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।